ਅੰਮ੍ਰਿਤਸਰ: 25 ਨਵੰਬਰ ਤੋਂ 22 ਦਸੰਬਰ ਤਕ ਲੰਡਨ ਤੋਂ ਅੰਮ੍ਰਿਤਸਰ ਪੁੱਜੀਆਂ ਸਾਰੀਆਂ ਸੱਤ ਫਲਾਈਟਾਂ 'ਚ ਆਏ ਮੁਸਾਫਰਾਂ ਦਾ ਡਾਟਾ ਸਿਵਲ ਸਰਜਨ ਦਫਤਰ ਵੱਲੋਂ ਅੰਮ੍ਰਿਤਸਰ ਏਅਰਪੋਰਟ ਅਥਾਰਟੀ ਕੋਲੋਂ ਸਰਕਾਰ ਦੀਆਂ ਹਦਾਇਤਾਂ 'ਤੇ ਮੰਗਿਆ ਗਿਆ ਹੈ। ਦੱਸ ਦਈਏ ਕਿ ਯੂਕੇ 'ਚ ਕੋਰੋਨਾ ਦੇ ਨਵੇਂ ਸਟ੍ਰੋਨ ਦੀ ਆਹਟ ਨਾਲ ਹੀ ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਸਖ਼ਤੀ ਵਰਤਨੀ ਸ਼ੁਰੂ ਕਰ ਦਿੱਤੀ ਹੈ।


ਇਸ ਤੋਂ ਸਾਵਧਾਨੀ ਵਜੋਂ ਅੰਮ੍ਰਿਤਸਰ ਦੇ ਸਿਵਲ ਸਰਜਨ ਦਫ਼ਤਰ ਵੱਲੋਂ ਲੰਦਨ ਤੋਂ ਆਏ ਲੋਕਾਂ ਦਾ ਸਾਰਾ ਡਾਟਾ ਇਕੱਠਾ ਕਰਨ ਤੋਂ ਬਾਅਦ ਉਨ੍ਹਾਂ ਦੀ ਪੜਤਾਲ ਕੀਤੀ ਜਾਵੇਗੀ। ਹਾਲਾਂਕਿ ਉਨ੍ਹਾਂ ਸਾਰਿਆਂ ਦੀ ਬਕਾਇਦਾ ਏਅਰਪੋਰਟ 'ਤੇ ਜਾਂਚ ਤੇ ਰੈਪਿਡ ਟੈਸਟ ਕੀਤੇ ਗਏ ਪਰ ਹੁਣ ਸਰਕਾਰ ਦੇ ਹੁਕਮਾਂ ਮੁਤਾਬਕ ਸਿਹਤ ਵਿਭਾਗ ਵੱਲੋਂ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਮੈਡੀਕਲ ਕਾਲਜ ਅੰਮ੍ਰਿਤਸਰ ਵੱਲੋਂ ਬ੍ਰਿਟੇਨ ਤੋਂ ਦੋ ਦਿਨ ਪਹਿਲ‍ਾਂ ਆਈ ਫਲਾਈਟ 'ਚੋਂ ਕੋਵਿਡ ਪੌਜ਼ੇਟਿਵ ਆਏ 7 ਮੁਸਾਫਰਾਂ ਅਤੇ ਇੱਕ ਕਰੂ ਮੈਂਬਰ ਦੇ ਸੈਂਪਲ ਬਰਤਾਨੀਆਂ ਵੇਰੀਅੰਟ ਜਾਂਚ ਲਈ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਤੇਜ਼ੀ ਨਾਲ ਕਾਰਵਾਈ ਮਗਰੋਂ ਪੁਣੇ ਭੇਜੇ ਜਾ ਰਹੇ ਹਨ। ਜਿੱਥੇ ਸਾਰੀ ਜਾਂਚ ਤੋਂ ਬਾਅਦ ਪਤਾ ਕੋਰੋਨਾ ਦੇ ਵੇਰਿਅੰਟ ਦਾ ਲੱਗੇਗਾ।

Breaking- ਖੇਤੀ ਕਾਨੂੰਨ ਖਿਲਾਫ਼ ਕਾਂਗਰਸ ਦਾ ਮੋਰਚਾ, ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

ਲੰਡਨ ਤੋਂ ਦੋ ਦਿਨ ਪਹਿਲਾਂ ਪਰਤੇ ਮੁਸਾਫਰਾਂ ਦੇ ਕੀਤੇ ਟੈਸਟਾਂ ਤੋਂ ਬਾਅਦ ਅੱਠ ਲੋਕ ਦੀ ਰਿਪੋਰਟ ਪੌਜ਼ੋਟਿਵ ਆਈ ਸੀ। ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਰਬਿੰਦਰ ਸਿੰਘ ਨੇ ਦੱਸਿਆ ਕਿ ਸਾਰਿਆਂ ਦਾ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਮੈਡੀਕਲ ਕਾਲਜ ਨੇ ਪੁਣੇ ਸੰਪਰਕ ਕਰ ਲਿਆ ਹੈ। ਸਿਵਲ ਸਰਜਨ ਮੁਤਾਬਕ ਇਸ ਫਲਾਈਟ 'ਚ ਅੰਮ੍ਰਿਤਸਰ ਦੇ ਰਹਿਣ ਵਾਲੇ 12 ਮੁਸਾਫਰ ਸੀ ਤੇ ਇੱਕ ਕੋਰੋਨਾ ਪੌਜ਼ੇਟਿਵ ਪਾਇਆ ਗਿਆ। ਬਾਕੀਆਂ ਦੀ ਰਿਪੋਰਟ ਨੈਗਟਿਵ ਹੋਣ ਤੋਂ ਬਾਅਦ ਉਨ੍ਹਾਂ ਨੂੰ ਹੋਮ ਕੁਆਰੰਟਾਈਨ ਕੀਤਾ ਜਾਵੇਗਾ।

ਸਿਵਲ ਸਰਜਨ ਨੇ ਸਪੱਸ਼ਟ ਕੀਤਾ ਕਿ ਸ਼ੁਰੂਆਤੀ ਜਾਂਚ ਤੋਂ ਬਾਅਦ ਕਹਿਣਾ ਠੀਕ ਨਹੀਂ ਕਿ ਕੋਵਿਡ ਪੌਜ਼ੇਟਿਵ ਆਏ ਮੁਸਾਫਰਾਂ 'ਚ ਬ੍ਰਿਟੇਨ ਵੇਰੀਅੰਟ ਹੈ ਜਾਂ ਨਹੀਂ, ਇਸ ਬਾਰੇ ਪੁਣੇ ਤੋਂ ਆਉਣ ਵਾਲੀ ਰਿਪੋਰਟ ਤੋਂ ਬਾਅਦ ਹੀ ਲੱਗੇਗਾ।

Money rain: ਜਦੋਂ ਰੁੱਖ ਤੋਂ ਹੋਣ ਲੱਗੀ 500-500 ਦੇ ਨੋਟਾਂ ਦੀ ਬਾਰਸ਼, ਵੇਖਣ ਵਾਲਿਆਂ ਦੇ ਉੱਡੇ ਹੋਸ਼

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904