ਨਵੀਂ ਦਿਲੀ: ਕਾਰੋਬਾਰੀ ਦ੍ਰਿਸ਼ਟੀਕੋਣ ਵਿੱਚ ਮਾਮੂਲੀ ਸੁਧਾਰ ਹੁੰਦੇ ਹੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ (Gold and Price) ਵਿੱਚ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਕੋਵਿਡ-19 ਵੈਕਸੀਨ 'ਚ ਸਫਲਤਾ ਕਰਕੇ ਸੋਨੇ ਤੇ ਚਾਂਦੀ ਦੀ ਕੀਮਤ (Gold Price) ਵਿੱਚ ਕਮੀ ਆਈ ਹੈ। ਅਮਰੀਕਾ ਵਿੱਚ ਪਿਛਲੇ ਪੰਜ ਸਾਲਾਂ ਦੀ ਕਾਰੋਬਾਰੀ ਗਤੀਵਿਧੀ ਨਵੰਬਰ ਦੇ ਦੌਰਾਨ ਸਿਖਰ 'ਤੇ ਰਹੀ। ਦਰਅਸਲ ਇਹ ਸਥਿਤੀ ਨਿਰਮਾਣ ਵਿੱਚ ਤੇਜ਼ ਉਛਾਲ ਦੇ ਕਾਰਨ ਆਈ। ਇਸ ਨੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ (Silver Price) 'ਤੇ ਵੀ ਪ੍ਰਭਾਵ ਵੇਖਣ ਨੂੰ ਮਿਲਿਆ।
ਅਹਿਮਦਾਬਾਦ ਦੇ ਸਰਾਫਾ ਬਾਜ਼ਾਰ ਵਿਚ ਮੰਗਲਵਾਰ ਨੂੰ ਸਪਾਟ ਗੋਲਡ 50180 ਰੁਪਏ ਵਿੱਚ ਵਿਕਿਆ ਜਦੋਂਕਿ ਗੋਲਡ ਫਿਊਚਰ 49004 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਵਿਕਿਆ। ਸੋਮਵਾਰ ਨੂੰ ਦਿੱਲੀ ਦੇ ਸਪਾਟ ਮਾਰਕੀਟ ਵਿੱਚ ਸੋਨੇ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ। ਇਹ 57 ਰੁਪਏ ਚੜ੍ਹ ਕੇ 49,767 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 185 ਰੁਪਏ ਦੀ ਗਿਰਾਵਟ ਦੇ ਨਾਲ 61,351 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।
ਕਾਰਪੋਰਟ ਜਗਤ ਲਈ ਮੋਦੀ ਸਰਕਾਰ ਚੁੱਕਣ ਜਾ ਰਹੀ ਵੱਡਾ ਕਦਮ, ਆਰਥਿਕ ਮਾਹਿਰਾਂ ਵੱਲੋਂ ਭਿਆਨਕ ਸਿੱਟੇ ਨਿਕਲਣ ਦੀ ਚੇਤਾਵਨੀ
ਉਧਰ, ਗਲੋਬਲ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਹੇਠਾਂ ਆ ਗਈਆਂ ਹਨ। ਕੋਰੋਨਾ ਵੈਕਸੀਨ 'ਚ ਕਾਮਯਾਬੀ ਤੋਂ ਇਲਾਵਾ ਅਮਰੀਕਾ ਵਿੱਚ ਚੰਗੇ ਨਿਰਮਾਣ ਦੇ ਅੰਕੜਿਆਂ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਆਈ ਹੈ।
Breaking | ਟੀ.ਵੀ ਐਕਟਰ ਆਸ਼ੀਸ਼ ਰਾਏ ਦਾ ਹੋਇਆ ਦੇਹਾਂਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Gold and Silver Price : ਸੋਨਾ ਮੁੜ ਚਮਕਿਆ, ਚਾਂਦੀ ਕਮਜ਼ੋਰ, ਜਾਣੋ ਅੱਜ ਦੀਆਂ ਕੀਮਤਾਂ
ਏਬੀਪੀ ਸਾਂਝਾ
Updated at:
24 Nov 2020 01:08 PM (IST)
ਮੰਗਲਵਾਰ ਨੂੰ ਐਮਸੀਐਕਸ ਵਿੱਚ ਸੋਨਾ 0.83% ਯਾਨੀ 410 ਰੁਪਏ 10 ਪ੍ਰਤੀ ਗ੍ਰਾਮ ਦੀ ਗਿਰਾਵਟ 'ਤੇ ਬੰਦ ਹੋਇਆ। ਚਾਂਦੀ ਦੀਆਂ ਕੀਮਤਾਂ 0.98% ਦੀ ਗਿਰਾਵਟ ਨਾਲ 59,930 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈਆਂ।
ਸੰਕੇਤਕ ਤਸਵੀਰ
- - - - - - - - - Advertisement - - - - - - - - -