ਨਵੀਂ ਦਿੱਲੀ: ਯੂਰਪੀਅਨ ਸੈਂਟਰਲ ਬੈਂਕ ਵੱਲੋਂ ਬਾਂਡ ਖ਼ਰੀਦਣ ਦੇ ਵਾਅਦੇ ਤੇ ਅਮਰੀਕਾ ’ਚ ਅਰਥ ਵਿਵਸਥਾ ਨੂੰ ਹੁਲਾਰਾ ਦੇਣ ਕਾਰਣ ਪੈਦਾ ਹਾਂਪੱਖੀ ਮਾਹੌਲ ਦੇ ਬਾਵਜੂਦ ਵਿਸ਼ਵ ਬਾਜ਼ਾਰ ਵਿੱਚ ਸੋਨਾ ਤੇ ਚਾਂਦੀ ਦੀਆਂ ਕੀਮਤਾਂ ਸ਼ੁੱਕਰਵਾਰ ਨੂੰ 0.5 ਫ਼ੀਸਦੀ ਘਟ ਗਈਆਂ।


ਇਸ ਦਾ ਅਸਰ ਭਾਰਤੀ ਬਾਜ਼ਾਰ ’ਚ ਵੀ ਦਿਸਿਆ ਤੇ ਐਮਸੀਐਕਸ ਵਿੱਚ ਗੋਲਡ 0.32 ਫ਼ੀਸਦੀ ਡਿੱਗ ਕੇ 44,737 ਰੁਪਏ ਪ੍ਰਤੀ 10 ਗ੍ਰਾਮ (ਇੱਕ ਤੋਲਾ) ਉੱਤੇ ਪੁੱਜ ਗਿਆ। ਚਾਂਦੀ ਦੀ ਕੀਮਤ ਵਿੱਚ 0.50 ਫ਼ੀਸਦੀ ਗਿਰਾਵਟ ਆਈ ਤੇ ਉਹ 67,207 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਆ ਗਈ।


ਗਲੋਬਲ ਮਾਰਕਿਟ ’ਚ ਸ਼ੁੱਕਰਵਾਰ ਨੂੰ ਸੋਨੇ ਦੇ ਭਾਅ ਡਿੱਗ ਗਏ। ਵਧਦੇ ਡਾਲਰ ਕਾਰਣ ਕੀਮਤਾਂ ਵਿੱਚ ਥੋੜ੍ਹੇ ਵਾਧੇ ਦੀ ਗੁੰਜਾਇਸ਼ ਦਿਸ ਰਹੀ ਹੈ। ਸਪੌਟ ਗੋਲਡ 0.3 ਫ਼ੀਸਦੀ ਡਿੱਗ ਕੇ 1,716.50 ਡਾਲਰ ਪ੍ਰਤੀ ਔਂਸ ਉੱਤੇ ਪੁੱਜ ਗਿਆ। ਇਸ ਹਫ਼ਤੇ ਸੋਨਾ 1.4 ਫ਼ੀਸਦੀ ਵਧ ਗਿਆ। ਇਹ 22 ਜਨਵਰੀ ਨੂੰ ਖ਼ਤਮ ਹੋਏ ਹਫ਼ਤੇ ਤੋਂ ਬਾਅਦ ਸਭ ਤੋਂ ਵੱਡਾ ਵਾਧਾ ਸੀ।


ਘਰੇਲੂ ਬਾਜ਼ਾਰ ਦੀ ਗੱਲ ਕਰੀਏ ਤਾਂ ਅਹਿਮਦਾਬਾਦ ’ਚ ਅੱਜ ਗੋਲਡ ਸਪੌਟ 44,478 ਰੁਪਏ ਪ੍ਰਤੀ 10 ਗ੍ਰਾਮ ਉੱਤੇ ਵਿਕਿਆ ਤੇ ਗੋਲਡ ਫ਼ਿਊਚਰ ਦੀ ਕੀਮਤ 44,700 ਰੁਪਏ ਪ੍ਰਤੀ 10 ਗ੍ਰਾਮ ਰਹੀ। ਬੁੱਧਵਾਰ ਨੂੰ ਦਿੱਲੀ ’ਚ ਸੋਨਾ ਵਧ ਕੇ 44,286 ਰੁਪਏ ਪ੍ਰਤੀ 10 ਗ੍ਰਾਮ ਉੱਤੇ ਪੁੱਜ ਗਿਆ ਸੀ।


ਮੰਗਲਵਾਰ ਨੂੰ ਸੋਨੇ ਦੀਆਂ ਕੀਮਤਾਂ 44,174 ਰੁਪਏ ਪ੍ਰਤੀ 10 ਗ੍ਰਾਮ ਉੱਤੇ ਬੰਦ ਹੋਈਆਂ ਸਨ। ਚਾਂਦੀ ਦੀਆਂ ਕੀਮਤਾਂ ’ਚ ਵੀ ਉਛਾਲ ਵੇਖਣ ਨੂੰ ਮਿਲਿਆ ਸੀ। ਚਾਂਦੀ ਦੀ ਕੀਮਤ 126 ਰੁਪਏ ਵਧ ਕੇ 66,236 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪੁੱਜ ਗਈ ਸੀ। ਸੋਨੇ ਦੀਆਂ ਕੀਮਤਾਂ ’ਚ ਚੱਲ ਰਹੀ ਨਰਮੀ ਕਾਰਣ ਗੋਲਡ ਈਟੀਐੱਫ਼ ਦੀ ਹੋਲਡਿੰਗ ਘਟਦੀ ਜਾ ਰਹੀ ਹੈ।


ਇਹ ਵੀ ਪੜ੍ਹੋ: Rain and Snowfall: ਹਿਮਾਚਲ 'ਚ ਬਾਰਸ਼ ਤੇ ਬਰਫਬਾਰੀ ਨਾਲ ਬਦਲਿਆ ਮੌਸਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904