Gold Rate Update: ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੀ (Second Wave of Corona) ਆਰਥਿਕ ਅਨਿਸ਼ਚਿਤਤਾ ਦੇ ਵਿਚਕਾਰ ਸੋਨੇ ਦੀਆਂ ਕੀਮਤਾਂ (Gold Price) 'ਚ ਉਤਰਾਅ-ਚੜਾਅ ਜਾਰੀ ਹੈ। ਸੋਨੇ 'ਚ ਵੱਡੇ ਨਿਵੇਸ਼ਕਾਂ ਦੇ ਨਿਵੇਸ਼ ਨਾਲ ਇਸ ਦੀਆਂ ਕੀਮਤਾਂ ਵੱਧ ਰਹੀਆਂ ਹਨ, ਪਰ ਇਸ ਦੀ ਮੰਗ ਕਾਫ਼ੀ ਘੱਟ ਹੈ। ਵਿਆਹਾਂ ਤੇ ਤਿਉਹਾਰਾਂ ਦੇ ਸੀਜ਼ਨ ਤੋਂ ਬਾਅਦ ਸੋਨੇ ਦੀ ਕੀਮਤ ਅਜੇ ਵੀ ਬਹੁਤ ਜ਼ਿਆਦਾ ਨਹੀਂ ਵੱਧ ਰਹੀ।


ਅੱਜ ਐਮਸੀਐਕਸ 'ਚ ਸੋਨੇ ਦੀ ਕੀਮਤ 0.23 ਫ਼ੀਸਦੀ ਦੇ ਵਾਧੇ ਨਾਲ 47,108 ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ (Silver Price)) 0.27 ਫ਼ੀਸਦੀ ਦੀ ਤੇਜ਼ੀ ਨਾਲ 69,809 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਅਗਸਤ 2020 'ਚ ਸੋਨੇ ਦੀਆਂ ਕੀਮਤਾਂ 56,200 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਉੱਚੇ ਪੱਧਰ 'ਤੇ ਪਹੁੰਚ ਗਈ। ਇਸ ਲਈ ਇਹ ਅਜੇ ਵੀ ਇਸ ਦੇ ਉੱਚੇ ਪੱਧਰ ਤੋਂ 9,100 ਰੁਪਏ ਘੱਟ ਹੈ। ਇਸ ਦੇ ਨਾਲ ਹੀ ਚਾਂਦੀ ਵੀ ਇਸ ਦੇ ਰਿਕਾਰਡ ਪੱਧਰ ਤੋਂ 10,100 ਰੁਪਏ ਘੱਟ ਹੈ।


ਸੋਨੇ 'ਚ ਤੇਜ਼ੀ ਨਾਲ ਵਾਧਾ ਦੁਬਾਰਾ ਸੰਭਵ


ਭਾਰਤ 'ਚ ਕੋਰੋਨਾ ਲਾਗ ਦੀ ਦੂਜੀ ਲਹਿਰ ਕਾਰਨ ਲੌਕਡਾਊਨ ਅਤੇ ਸਥਾਈ ਪੱਧਰ 'ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਅਜਿਹੀ ਸਥਿਤੀ 'ਚ ਆਰਥਿਕ ਗਤੀਵਿਧੀਆਂ ਨੂੰ ਹੌਲੀ ਕਰਨ ਦਾ ਜ਼ੋਖ਼ਮ ਬਣਿਆ ਹੋਇਆ ਹੈ। ਆਰਥਿਕ ਅਨਿਸ਼ਚਿਤਤਾ ਦੇ ਇਸ ਦੌਰ 'ਚ ਸੋਨੇ ਵਿੱਚ ਨਿਵੇਸ਼ ਵੱਧਦਾ ਹੈ, ਕਿਉਂਕਿ ਲੋਕ ਇਸ ਨੂੰ ਇਕ ਸੁਰੱਖਿਅਤ ਨਿਵੇਸ਼ ਮੰਨਦੇ ਹਨ।


ਇਸ ਲਈ ਜੇ ਤੁਸੀਂ ਸੋਨਾ ਖਰੀਦਣਾ ਚਾਹੁੰਦੇ ਹੋ, ਤਾਂ ਹੁਣ ਇਕ ਮੌਕਾ ਹੈ। ਆਉਣ ਵਾਲੇ ਦਿਨਾਂ 'ਚ ਹਾਲਾਂਕਿ ਇਸ 'ਚ ਗਾਹਕਾਂ ਦੀ ਮੰਗ 'ਚ ਵਾਧਾ ਨਹੀਂ ਹੋ ਸਕਦਾ ਹੈ ਜਾਂ ਗਹਿਣਿਆਂ ਜਾਂ ਪ੍ਰਚੂਨ ਦੀ ਖਰੀਦਦਾਰੀ ਨੂੰ ਨਾ ਵਧੇ, ਪਰ ਵੱਡੇ ਨਿਵੇਸ਼ਕ ਇਸ 'ਚ ਪੈਸਾ ਲਗਾ ਸਕਦੇ ਹਨ। ਇਸ ਨਾਲ ਉਨ੍ਹਾਂ ਦੀਆਂ ਕੀਮਤਾਂ 'ਚ ਵਾਧਾ ਹੋ ਸਕਦਾ ਹੈ।


ਸੁਰੱਖਿਅਤ ਨਿਵੇਸ਼ ਵਜੋਂ ਸੋਨੇ ਨੂੰ ਮਿਲ ਰਹੀ ਤਵੱਜੋ


ਫਿਲਹਾਲ ਘਰੇਲੂ ਬਾਜ਼ਾਰ 'ਚ ਸੋਨੇ 'ਚ ਜੋ ਤੇਜ਼ੀ ਨਜ਼ਰ ਆ ਰਹੀ ਹੈ, ਉਹ ਡਾਲਰ ਦੇ ਮੁਕਾਬਲੇ ਰੁਪਏ 'ਚ ਗਿਰਾਵਟ ਕਾਰਨ ਹੈ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ 'ਚ ਵਾਧੇ ਕਾਰਨ ਨਿਵੇਸ਼ਕ ਦੁਬਾਰਾ ਇਕ ਸੁਰੱਖਿਅਤ ਨਿਵੇਸ਼ ਵਿਕਲਪ ਵੱਲ ਵੇਖ ਰਹੇ ਹਨ। ਸੋਨੇ ਦੀਆਂ ਕੀਮਤਾਂ ਨੂੰ ਇਸ ਦਾ ਸਮਰਥਨ ਮਿਲ ਰਿਹਾ ਹੈ।


ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ 'ਚ ਸੋਨੇ ਦੀਆਂ ਕੀਮਤਾਂ 'ਚ ਹੋਰ ਵਾਧਾ ਹੋ ਸਕਦਾ ਹੈ। ਹਾਲ ਹੀ 'ਚ ਦੇਸ਼ ਚ ਸੋਨੇ ਦੀ ਦਰਾਮਦ 'ਚ ਵਾਧਾ ਹੋਇਆ ਹੈ। ਇਸ ਲਈ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਪ੍ਰਚੂਨ ਖਰੀਦਦਾਰ ਵੀ ਇੱਕ ਸੁਰੱਖਿਅਤ ਨਿਵੇਸ਼ ਵਜੋਂ ਇਸ ਵੱਲ ਰੁਖ ਕਰ ਸਕਦੇ ਹਨ।


ਇਹ ਵੀ ਪੜ੍ਹੋ: Actress Abhilasha Patil Dies: ਕੋਰੋਨਾ ਦੇ ਕਹਿਰ 'ਚ ਦੋ ਬਾਲੀਵੁੱਡ ਅਦਾਕਾਰਾਂ ਦੀ ਮੌਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904