ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਜਾਰੀ, ਜਾਣੋ ਕਿੰਨੀ ਘੱਟੀ ਕੀਮਤ, ਚਾਂਦੀ ਵੀ ਪਈ ਨਰਮ

ਏਬੀਪੀ ਸਾਂਝਾ Updated at: 17 Mar 2020 07:43 PM (IST)

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਸੋਨੇ ਦੀ ਕੀਮਤ ਨਿਰੰਤਰ ਘੱਟ ਰਹੀ ਹੈ, ਅੱਜ ਸੋਨੇ ਦੀ ਕੀਮਤ 1483 ਪ੍ਰਤੀ ਔਸਤ ‘ਤੇ ਆ ਗਈ ਹੈ ਜਦੋਂ ਕਿ ਚਾਂਦੀ ਦੀ ਕੀਮਤ 12.53 ਡਾਲਰ ਪ੍ਰਤੀ ਔਸਤ ਹੈ।

ਸੰਕੇਤਕ ਤਸਵੀਰ

NEXT PREV
ਨਵੀਂ ਦਿੱਲੀ: ਕਮਜ਼ੋਰ ਆਲਮੀ ਰੁਝਾਨ ਅਤੇ ਰੁਪਏ ਦੀ ਐਕਸਚੇਂਜ ਰੇਟ ਵਿਚ ਵਾਧੇ ਕਾਰਨ ਰਾਸ਼ਟਰੀ ਰਾਜਧਾਨੀ ‘ਚ ਸੋਨੇ ਦੀਆਂ ਕੀਮਤਾਂ 80 ਰੁਪਏ ਦੀ ਗਿਰਾਵਟ ਨਾਲ 39,719 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈਆਂ। ਐਚਡੀਐਫਸੀ ਸਿਕਿਓਰਟੀਜ਼ ਨੇ ਅੱਜ ਇਸ ਦੀ ਜਾਣਕਾਰੀ ਦਿੱਤੀ ਹੈ।



ਕਮਜ਼ੋਰ ਆਲਮੀ ਰੁਝਾਨ ਨਾਲ ਡਾਲਰ ਦੇ ਮੁਕਾਬਲੇ ਰੁਪਿਆ ਮਜ਼ਬੂਤ ​​ਹੋਣ ਨਾਲ ਦਿੱਲੀ ‘ਚ 24 ਕੈਰਟ ਸੋਨੇ ‘ਚ 80 ਰੁਪਏ ਦੀ ਗਿਰਾਵਟ ਆਈ।- ਤਪਨ ਪਟੇਲ, ਐਚਡੀਐਫਸੀ ਸਕਿਓਰਟੀਜ਼ ਦੇ ਸੀਨੀਅਰ ਐਨਾਲਿਸਟ (ਕਮੋਡਿਟੀ)


ਚਾਂਦੀ ਦੀ ਕੀਮਤ ‘ਚ ਵੀ 734 ਰੁਪਏ ਦੀ ਗਿਰਾਵਟ ਨਾਲ ਇਹ 35,948 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਪਿਛਲੇ ਕਾਰੋਬਾਰ 'ਚ ਇਹ 36,682 ਰੁਪਏ ਪ੍ਰਤੀ ਕਿਲੋਗ੍ਰਾਮ' ਤੇ ਬੰਦ ਹੋਈ ਸੀ। ਉਨ੍ਹਾਂ ਕਿਹਾ ਕਿ ਨਿਵੇਸ਼ਕਾਂ ਨੇ ਸ਼ੇਅਰਾਂ ਵਿੱਚ ਹੋਏ ਨੁਕਸਾਨ ਦੀ ਭਰਪਾਈ ਲਈ ਸੋਨੇ ‘ਚ ਮੁਨਾਫਾ ਬੁੱਕ ਕੀਤਾ, ਜਿਸ ਕਰਕੇ ਸੋਨੇ ਦੀ ਕੀਮਤ ਵਿੱਚ ਕਮੀ ਆਈ ਹੈ।



ਅੰਤਰਰਾਸ਼ਟਰੀ ਬਾਜ਼ਾਰ ‘ਚ ਸੋਨੇ ਦੀ ਕੀਮਤ 1483 ਡਾਲਰ ਪ੍ਰਤੀ ਔਸਤ 'ਤੇ ਆ ਗਈ ਹੈ ਜਦਕਿ ਚਾਂਦੀ ਦੀ ਕੀਮਤ 12.53 ਡਾਲਰ ਪ੍ਰਤੀ ਔਸਤ ਹੈ।



ਕੀ ਹੈ ਕਾਰਨ

ਸਰਾਫਾ ਬਾਜ਼ਾਰ 'ਤੇ ਕੋਰੋਨਾਵਾਇਰਸ ਦੇ ਪ੍ਰਭਾਵ ਕਾਰਨ ਵੀ ਨੈਗਟਿਵ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਅਤੇ ਸਰਾਫਾ ਬਾਜ਼ਾਰ ਪਿਛਲੇ ਕਈ ਦਿਨਾਂ ਤੋਂ ਉਜਾੜ ਹੋ ਗਿਆ ਹੈ। ਕੋਰੋਨਾ ਦੇ ਪ੍ਰਭਾਵ ਕਾਰਨ ਸੋਨਾ ਅਤੇ ਚਾਂਦੀ ਵੀ ਸਸਤਾ ਹੋ ਗਿਆ ਹੈ।

- - - - - - - - - Advertisement - - - - - - - - -

© Copyright@2024.ABP Network Private Limited. All rights reserved.