Gold Rate Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹਲਕੀ ਗਿਰਾਵਟ, ਜਾਣੋ ਅੱਜ ਦੀ ਕੀਮਤ
ਏਬੀਪੀ ਸਾਂਝਾ | 19 Aug 2020 12:33 PM (IST)
Gold Rate Today 19 August 2020: ਸਰਾਫਾ ਬਾਜ਼ਾਰ ਵਿੱਚ ਬੁੱਧਵਾਰ ਨੂੰ ਸਪਾਟ ਸੋਨੇ ਦੀ ਕੀਮਤ 53,752 ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਉਧਰ ਫਿਊਚਰ ਸੋਨੇ ਦੀ ਕੀਮਤ 53,087 ਰੁਪਏ ਪ੍ਰਤੀ ਦਸ ਗ੍ਰਾਮ ਸੀ।
ਨਵੀਂ ਦਿੱਲੀ: ਪਿਛਲੇ ਕੁਝ ਦਿਨਾਂ ਤੋਂ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧੇ ਤੋਂ ਬਾਅਦ ਹੁਣ ਪ੍ਰੋਫਿਟ ਬੁਕਿੰਗ ਕਰਕੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਕਮੀ ਆ ਰਹੀ ਹੈ। ਬੁੱਧਵਾਰ ਨੂੰ ਐਮਸੀਐਕਸ 'ਚ ਸੋਨੇ ਦੀ ਕੀਮਤ 0.46 ਫੀਸਦ ਯਾਨੀ 246 ਰੁਪਏ ਘੱਟ ਕੇ 53,322 ਰੁਪਏ ਪ੍ਰਤੀ ਗ੍ਰਾਮ ਤਕ ਪਹੁੰਚ ਗਈ, ਜਦੋਂਕਿ ਚਾਂਦੀ 'ਚ 1.05 ਪ੍ਰਤੀਸ਼ਤ ਯਾਨੀ 730 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਚਾਂਦੀ ਹੁਣ 68,775 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈ ਹੈ। ਦਿੱਲੀ ਦੇ ਸਰਾਫਾ ਬਾਜ਼ਾਰ ਵਿੱਚ ਸੋਨੇ ਤੇ ਚਾਂਦੀ ਦੀ ਤੇਜ਼ੀ: ਬੁੱਧਵਾਰ ਨੂੰ ਅਹਿਮਦਾਬਾਦ ਦੇ ਸਰਾਫਾ ਬਾਜ਼ਾਰ 'ਚ ਸਪਾਟ ਸੋਨੇ ਦੀ ਕੀਮਤ 53,752 ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਉਧਰ, ਫਿਊਚਰ ਗੋਲਡ ਦੀ ਕੀਮਤ 53087 ਰੁਪਏ ਪ੍ਰਤੀ ਦਸ ਗ੍ਰਾਮ ਸੀ। ਦੱਸ ਦਈਏ ਕਿ ਮੰਗਲਵਾਰ ਨੂੰ ਦਿੱਲੀ ਦੇ ਸਰਾਫਾ ਬਾਜ਼ਾਰ ਵਿੱਚ ਦਸ ਗ੍ਰਾਮ ਸੋਨੇ ਦੀ ਕੀਮਤ 1,182 ਰੁਪਏ ਚੜ੍ਹ ਕੇ 54,856 ਰੁਪਏ ਪਹੁੰਚ ਗਈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਹੋਏ ਵਾਧੇ ਦੇ ਮੱਦੇਨਜ਼ਰ ਚਾਂਦੀ ਦੀ ਕੀਮਤ 'ਚ ਵੀ ਤੇਜ਼ੀ ਦਰਜ ਕੀਤੀ ਗਈ। ਐਚਡੀਐਫਸੀ ਸਿਕਊਰਟੀਜ਼ ਮੁਤਾਬਕ, ਦਿੱਲੀ ਦੀ ਸਰਾਫਾ ਬਾਜ਼ਾਰ ਵਿੱਚ ਚਾਂਦੀ ਦੀਆਂ ਕੀਮਤਾਂ 1587 ਰੁਪਏ ਦੀ ਤੇਜ਼ੀ ਨਾਲ 72,547 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਕੋਰੋਨਾਵਾਇਰਸ ਦੀ ਦਿੱਲੀ ਮੈਟਰੋ 'ਤੇ ਮਾਰ, 300 ਕਰੋੜ ਦਾ ਘਾਟਾ, ਮੁਲਾਜ਼ਮਾਂ ਦੇ ਭੱਤੇ 50 ਫੀਸਦੀ ਘਟਾਏ 13 ਕਿਸਾਨ ਜਥੇਬੰਦੀਆਂ ਵੱਲੋਂ ਵੰਗਾਰ ਰੈਲੀਆਂ ਦਾ ਐਲਾਨ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904