ਨਵੀਂ ਦਿੱਲੀ: ਅਮਰੀਕਾ ਵਿੱਚ ਰੁਜ਼ਗਾਰ ਦੇ ਮਾੜੇ ਅੰਕੜਿਆਂ ਕਾਰਨ ਗਲੋਬਲ ਬਾਜ਼ਾਰ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਹੈ। ਆਰਥਿਕ ਹਾਲਾਤ ਦੀ ਅਨਿਸ਼ਚਿਤਤਾ ਕਾਰਨ ਸੋਨੇ ਤੇ ਚਾਂਦੀ ਵਿੱਚ ਨਿਵੇਸ਼ ਵਧ ਰਿਹਾ ਹੈ। ਇਸ ਨਾਲ ਕੀਮਤਾਂ ਵਧ ਰਹੀਆਂ ਹਨ। ਇਸ ਦੌਰਾਨ ਐਮਸੀਐਕਸ ਵਿੱਚ ਸੋਨੇ ਦੀ ਕੀਮਤ 0.22 ਪ੍ਰਤੀਸ਼ਤ ਯਾਨੀ 115 ਰੁਪਏ ਦੀ ਤੇਜ਼ੀ ਨਾਲ 51,568 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਇਸ ਨਾਲ ਹੀ ਚਾਂਦੀ ਦੀ ਕੀਮਤ 0.24 ਪ੍ਰਤੀਸ਼ਤ ਯਾਨੀ 163 ਰੁਪਏ ਦੀ ਤੇਜ਼ੀ ਨਾਲ 68,305 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।


ਦਿੱਲੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਘਟੀ

ਵੀਰਵਾਰ ਨੂੰ ਦਿੱਲੀ ਦੇ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 608 ਰੁਪਏ ਦੀ ਗਿਰਾਵਟ ਨਾਲ 52,463 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਇਸ ਦੇ ਨਾਲ ਹੀ ਚਾਂਦੀ ਵਿਚ ਵੀ 1214 ਰੁਪਏ ਦੀ ਗਿਰਾਵਟ ਆਈ ਤੇ ਇਹ 69,242 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਇੱਥੇ ਅਹਿਮਦਾਬਾਦ ਦੇ ਸਰਾਫਾ ਬਾਜ਼ਾਰ ਵਿੱਚ ਗੋਲਜ ਸਪਾਟ ਦੀਆਂ ਕੀਮਤ 51,495 ਰੁਪਏ ਤੇ ਫਿਊਚਰ ਦੀ ਕੀਮਤ 51,505 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਗਲੋਬਲ ਬਾਜ਼ਾਰ ਵਿਚ ਕਮਜ਼ੋਰ ਡਾਲਰ ਕਰਕੇ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ।

ਪਰਸਨਲ ਲੋਨ ਦੀ ਈਐਮਆਈ ਕੈਲਕੁਲੇਟ ਕਰੋ

ਗਲੋਬਲ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਵਿਚ ਤੇਜ਼ੀ

ਰੁਜ਼ਗਾਰ ਦੇ ਮਾੜੇ ਅੰਕੜਿਆਂ ਕਾਰਨ ਸੋਨੇ ਦੀਆਂ ਕੀਮਤਾਂ ਵਧੀਆਂ। ਗੋਲਡ ਸਪੌਟ ਦੀ ਕੀਮਤ 0.4 ਪ੍ਰਤੀਸ਼ਤ ਦੀ ਤੇਜ਼ੀ ਨਾਲ 1951.13 ਡਾਲਰ ਪ੍ਰਤੀ ਔਂਸ ਰਹੀ। ਯੂਐਸ ਗੋਲਡ ਫਿਊਚਰ ਨੇ 0.6 ਪ੍ਰਤੀਸ਼ਤ ਦੀ ਤੇਜ਼ੀ ਹਾਸਲ ਕੀਤੀ ਤੇ 1,960.80 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਡਾਲਰ ਇੰਡੈਕਸ ਦੇ ਮੁਕਾਬਲੇ ਵਿੱਚ ਹੋਰ ਮੁਦਰਾ 'ਚ ਗਿਰਾਵਟ ਕਰਕੇ ਸੋਨੇ ਦੀ ਕੀਮਤ ਵਿੱਚ ਵਾਧਾ ਹੋਇਆ ਹੈ। ਸਵਿਟਜ਼ਰਲੈਂਡ ਤੋਂ ਅਮਰੀਕਾ ਨੂੰ ਸੋਨੇ ਦੀ ਬਰਾਮਦ ਵਿਚ ਅਗਸਤ 'ਚ ਰੁਕਾਵਟ ਆਈ, ਜਦੋਂਕਿ ਚੀਨ ਅਤੇ ਭਾਰਤ ਵਿਚ ਨਿਰਯਾਤ ਵਧਿਆ ਹੈ।

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਦੂਜੀ ਵੱਡੀ ਗਿਰਾਵਟ, ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904