JEE Main Paper 2 Results 2020 To Be Declared Soon: ਤਾਜ਼ਾ ਜਾਣਕਾਰੀ ਮੁਤਾਬਕ ਇਸ ਸਾਲ ਦੀ ਜੇਈਈ ਮੇਨ ਪ੍ਰੀਖਿਆ ਪੇਪਰ-2, 2020 ਦਾ ਰਿਜ਼ਲਟ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਜਲਦ ਹੀ ਐਲਾਨਿਆ ਜਾਵੇਗਾ। ਇਸ ਪੇਪਰ ਦੇ ਮਾਧਿਅਮ ਨਾਲ ਉਮੀਦਵਾਰਾਂ ਨੂੰ ਬੀ.ਆਰਕ/ਬੀ.ਪਲਾਨ ਕੋਰਸਾਂ 'ਚ ਦਾਖਲਾ ਦਿੱਤਾ ਜਾਂਦਾ ਹੈ।

Continues below advertisement


ਉਹ ਉਮੀਦਵਾਰ ਜੋ ਇਸ ਪ੍ਰੀਖਿਆ 'ਚ ਬੈਠੇ ਹੋਣ, ਉਹ ਐਲਾਨ ਹੋਣ ਤੋਂ ਬਾਅਦ ਅਧਿਕਾਰਤ ਵੈਬਸਾਈਟ 'ਤੇ ਆਪਣਾ ਰਿਜ਼ਲਟ ਚੈਕ ਕਰ ਸਕਦੇ ਹਨ। ਇਹ ਰਿਜ਼ਲਟ ਸਕੋਰਕਾਰਡ ਦੇ ਰੂਪ 'ਚ ਉਪਲਬਧ ਹੋਵੇਗਾ ਜਿਸ 'ਚ ਉਮੀਦਵਾਰ ਦਾ ਸਾਰਾ ਬਿਓਰਾ ਜਿਵੇਂ ਪ੍ਰਾਪਤ ਅੰਕ, ਹਰ ਵਿਸ਼ੇ ਦਾ ਪਰਸਨਟਾਇਲ, ਕੁੱਲ ਪਰਸਨਟਾਇਲ ਆਦਿ ਦਿੱਤਾ ਹੋਵੇਗਾ।


JEE ਮੇਨ ਪੇਪਰ-2 ਦਾ ਰਿਜ਼ਲਟ ਦੇਖਣ ਦੇ ਲਈ ਕੈਂਡੀਡੇਟਸ ਨੂੰ ਅਧਿਕਾਰਤ ਵੈਬਸਾਈਟ 'ਤੇ ਉਪਲਬਧ ਲਿੰਕ 'ਚ ਆਪਣਾ ਐਪਲੀਕੇਸ਼ਨ ਨੰਬਰ ਅਤੇ ਜਨਮ ਤਾਰੀਖ ਪਾਉਣੀ ਹੋਵੇਗੀ। JEE ਮੇਨ ਪੇਪਰ-2, 2020 ਇਸ ਸਾਲ ਸਤੰਬਰ 'ਚ ਦੇਸ਼ ਭਰ ਦੇ 489 ਵੱਖ-ਵੱਖ ਕੇਂਦਰਾਂ ਅਤੇ 224 ਸ਼ਹਿਰਾਂ 'ਚ ਕਰਵਾਇਆ ਗਿਆ ਸੀ। ਰਿਜ਼ਲਟ ਦੇਖਣ ਲਈ ਕੈਂਡੀਡੇਟ ਇਸ ਵੈਬਸਾਈਟ 'ਤੇ ਜਾ ਸਕਦੇ ਹਨ।


jeemain.nta.nic.in. ਬਾਕੀ ਕਿਸੇ ਵੀ ਵਿਸ਼ੇ 'ਚ ਵਿਸਥਾਰ ਨਾਲ ਜਾਣਕਾਰੀ ਵੀ ਇਸ ਵੈਬਸਾਈਟ 'ਤੇ ਪਾਈ ਜਾ ਸਕਦੀ ਹੈ।


ਇਸ ਤਰ੍ਹਾਂ ਡਾਊਨਲੋਡ ਕਰੋ ਰਿਜ਼ਲਟ:


JEE ਮੇਨ ਪੇਪਰ ਟੂ ਦਾ ਰਿਜ਼ਲਟ ਦੇਖਣ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈਬਸਾਈਟ ਯਾਨੀ jeemain.nta.nic.in 'ਤੇ ਜਾਓ।


ਇੱਥੇ ਹੋਮ ਪੇਜ 'ਤੇ ਉਸ ਲਿੰਕ ਤੇ ਕਲਿੱਕ ਕਰੋ ਜਿਸ 'ਤੇ ਲਿਖਿਆ ਹੋਵੇ JEE Main Paper 2 Result Link.


ਹੁਣ ਇੱਥੇ ਆਪਣੀ ਡਿਟੇਲ ਜਿਵੇਂ ਜਨਮ ਤਾਰੀਖ ਅਤੇ ਐਪਲੀਕੇਸ਼ਨ ਨੰਬਰ ਆਦਿ ਪਾਓ।


ਇਸ ਤੋਂ ਬਾਅਦ ਡਿਟੇਲ ਵੈਰੀਫਾਈ ਕਰਕੇ ਸਬਮਿਟ ਦਾ ਬਟਨ ਦਬਾ ਦਿਉ।


ਇਸ ਤੋਂ ਬਾਅਦ JEE ਮੇਨ ਪ੍ਰੀਖਿਆ ਪੇਪਰ 2 ਦਾ ਰਿਜ਼ਲਟ ਤੁਹਾਡੀ ਸਕ੍ਰੀਨ 'ਤੇ ਦਿਖਾਈ ਦੇਵੇਗਾ।


ਇੱਥੋਂ ਰਿਜ਼ਲਟ ਡਾਊਨਲੋਡ ਕਰੋ। ਜੇਕਰ ਚਾਹੋ ਤਾਂ ਪ੍ਰਿੰਟ ਵੀ ਲੈ ਸਕਦੇ ਹੋ।


ਰਿਜ਼ਲਟ 'ਚ ਵੱਖ-ਵੱਖ ਜਾਣਕਾਰੀ ਜਿਵੇਂ ਉਮੀਦਵਾਰ ਦਾ ਨਾਂਅ ਅਤੇ ਰੋਲ ਨੰਬਰ, ਪ੍ਰੀਖਿਆ ਦਾ ਨਾਂਅ, ਜਿਹੜੇ ਵਿਸ਼ਿਆਂ 'ਚ ਪ੍ਰੀਖਿਆ ਦਿੱਤੀ ਹੈ ਉਸ ਦਾ ਨਾਂਅ, ਹਰ ਵਿਸ਼ੇ 'ਚ ਪ੍ਰਾਪਤ ਅੰਕ, ਪਰਸਨਟਾਇਨਲ ਆਦਿ ਦਿੱਤਾ ਹੋਵੇਗਾ।


Education Loan Information:

Calculate Education Loan EMI