ਨਵੀਂ ਦਿੱਲੀ: ਸੋਨੇ ਦੇ ਭਾਅ 'ਚ ਇਤਿਹਾਸਕ ਗਿਰਾਵਟ ਆਈ ਹੈ। ਪਿਛਲੇ ਦੋ ਮਹੀਨਿਆਂ ਅੰਦਰ ਸੋਨਾ 5,000 ਰੁਪਏ ਤੋਲਾ ਡੱਗਿਆ ਹੈ। ਇਸ ਦੇ ਨਾਲ ਹੀ ਚਾਂਦੀ 'ਚ ਵੀ 15,000 ਰੁਪਏ ਪ੍ਰਤੀ ਕਿੱਲੋ ਦੀ ਗਿਰਾਵਟ ਆਈ ਹੈ। ਦੱਸ ਦਈਏ ਕਿ ਦਸੰਬਰ ਫਿਊਚਰਜ਼ ਦਾ ਸੋਨੇ ਦਾ ਭਾਅ ਸ਼ੁੱਕਰਵਾਰ ਨੂੰ ਐਮਸੀਐਕਸ ਐਕਸਚੇਂਜ 'ਤੇ ਸ਼ੁੱਕਰਵਾਰ ਨੂੰ 642 ਰੁਪਏ ਦੀ ਤੇਜ਼ੀ ਨਾਲ 50,817 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਇਸ ਸੈਸ਼ਨ 'ਚ ਦਸੰਬਰ ਵਾਅਦਾ ਸੋਨਾ 56,015 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ ਸੀ।


ਸੋਮਵਾਰ 5 ਅਕਤੂਬਰ ਨੂੰ ਦਸੰਬਰ ਫਿਊਚਰਜ਼ ਸੋਨਾ ਐਮਸੀਐਕਸ 'ਤੇ 50,230 ਰੁਪਏ ਪ੍ਰਤੀ 10 ਗ੍ਰਾਮ 'ਤੇ ਖੁੱਲ੍ਹਿਆ ਸੀ। ਪਿਛਲੇ ਸੈਸ਼ਨ 'ਚ ਸੋਨਾ 50,570 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਇਸ ਤਰ੍ਹਾਂ ਸੋਨੇ ਦੀ ਕੀਮਤ 'ਚ ਇਸ ਹਫਤੇ 247 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਦਰਜ ਕੀਤਾ ਗਿਆ।

ਘਰੇਲੂ ਬਾਜ਼ਾਰ 'ਚ ਚਾਂਦੀ ਦੀਆਂ ਕੀਮਤਾਂ ਇਸ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਐਮਸੀਐਕਸ 'ਤੇ 2,392 ਰੁਪਏ ਦੀ ਮਜ਼ਬੂਤ ਛਾਲ ਨਾਲ ਸ਼ੁੱਕਰਵਾਰ ਨੂੰ ਦਸੰਬਰ ਫਿਊਚਰਜ਼ ਦੀ ਚਾਂਦੀ ਦਾ ਭਾਅ 62,884 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਦੀ ਕੀਮਤ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ 5 ਅਕਤੂਬਰ ਨੂੰ ਐਮਸੀਐਕਸ 'ਤੇ 60,737 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਖੁੱਲ੍ਹੀ।

SGPC ਚੋਣਾਂ 'ਤੇ ਬੋਲੇ ਸੁਖਬੀਰ ਬਾਦਲ- 'ਕੋਈ ਵੀ ਲੜੇ, ਸਵਾਗਤ ਕਰਾਂਗੇ'

ਪਿਛਲੇ ਸੈਸ਼ਨ 'ਚ ਇਹ 61,145 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਇਆ ਸੀ। ਇਸ ਤਰ੍ਹਾਂ ਇਸ ਚਾਂਦੀ ਦੀ ਕੀਮਤ 'ਚ 1,739 ਰੁਪਏ ਪ੍ਰਤੀ ਕਿਲੋ ਦਾ ਵਾਧਾ ਦਰਜ ਕੀਤਾ ਗਿਆ ਹੈ। ਸੋਨੇ ਦੀਆਂ ਕੀਮਤਾਂ 'ਚ ਭਾਵੇਂ ਇਸ ਹਫ਼ਤੇ ਵਾਧਾ ਵੇਖਿਆ ਗਿਆ, ਪਰ ਇਹ ਅਜੇ ਵੀ ਪਿਛਲੇ ਉੱਚੇ ਪੱਧਰ ਤੋਂ ਬਹੁਤ ਦੂਰ ਹੈ। ਪਿਛਲੀ ਉੱਚ ਪੱਧਰੀ ਸੋਨੇ ਦੀ ਕੀਮਤ 6 ਅਗਸਤ, 2020 ਨੂੰ ਵੇਖੀ ਗਈ ਸੀ।

ਦੇਸ਼ ਭਰ ਦੇ ਕਿਸਾਨਾਂ ਵੱਲੋਂ ਆਰ-ਪਾਰ ਦੀ ਲੜਾਈ ਦਾ ਐਲਾਨ, ਦੂਜੇ ਸੂਬਿਆਂ 'ਚ ਪਹੁੰਚਿਆ ਕਿਸਾਨ ਅੰਦੋਲਨ

ਇਸ ਸੈਸ਼ਨ 'ਚ ਦਸੰਬਰ ਵਾਅਦਾ ਸੋਨਾ 56,015 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ ਸੀ। ਜੇ ਅਸੀਂ ਇਸ ਦੀ ਮੌਜੂਦਾ ਕੀਮਤ ਨਾਲ ਤੁਲਨਾ ਕਰੀਏ, ਤਾਂ ਇਹ ਇਸ ਦੇ ਉੱਚ ਪੱਧਰ ਤੋਂ ਅਜੇ ਵੀ ਪ੍ਰਤੀ ਗ੍ਰਾਮ 5,198 ਰੁਪਏ ਹੈ।