ਨਵੀਂ ਦਿੱਲੀ: ਕਿਸਾਨ ਅੰਦੋਲਨ ਦੇ ਮੱਦੇਨਜ਼ਰ ਬੀਜੇਪੀ ਨੇ ਕੇਂਦਰੀ ਮੰਤਰੀਆਂ ਦੀ ਫੌਜ ਤਿਆਰ ਕੀਤੀ ਹੈ। ਇਸ ਬਾਬਤ 13 ਅਕਤੂਬਰ ਤੋਂ 10 ਕੇਂਦਰੀ ਮੰਤਰੀ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਵਰਚੂਅਲ ਰੈਲੀਆਂ ਕਰਨਗੇ। ਕਿਸਾਨ ਅੰਦੋਲਨ ਕਰਕੇ ਪੰਜਾਬ ਬੀਜੇਪੀ ਵਿੱਚ ਵੱਡੀ ਹੱਲ਼ਚਲ ਮੱਚ ਗਈ ਹੈ। ਸਥਾਨਕ ਲੀਡਰ ਅਸਤੀਫੇ ਦੇ ਰਹੇ ਹਨ।
ਇਸ ਕਰਕੇ ਬੀਜੇਪੀ ਹਾਈਕਮਾਨ ਨੇ ਆਪਣੇ ਕੇਡਰ ਨੂੰ ਤਸੱਲੀ ਦੇਣ ਲਈ ਵਰਚੂਅਲ ਰੈਲੀਆਂ ਉਲੀਕੀਆਂ ਹਨ। ਇਨ੍ਹਾਂ ਰੈਲੀਆਂ 'ਚ ਖੇਤੀ ਮੰਤਰੀ ਨਰੇਂਦਰ ਤੋਮਰ ਤੇ ਰੇਲ ਮੰਤਰੀ ਪੀਊਸ਼ ਗੋਇਲ ਵੀ ਹਿੱਸਾ ਲੈਣਗੇ। ਇਸ ਦੌਰਾਨ ਕਿਸਾਨ ਕਾਨੂੰਨਾਂ ਬਾਰੇ ਸ਼ੰਕੇ ਦੂਰ ਕਰਨ ਦੇ ਨਾਲ-ਨਾਲ ਬੀਜੇਪੀ ਆਪਣੇ ਕਾਰਕੁਨਾਂ ਨੂੰ ਵੀ ਜੋੜਨ ਦੀ ਕੋਸ਼ਿਸ਼ 'ਚ ਹੈ।
ਸਰਕਾਰੀ ਹਸਪਤਾਲ 'ਚ ਮਨੁੱਖਤਾ ਸ਼ਰਮਸਾਰ, ਮਹਿਲਾ ਨੇ ਫਰਸ਼ 'ਤੇ ਬੱਚੇ ਨੂੰ ਦਿੱਤਾ ਜਨਮ
ਕਾਰ ਓਵਰਟੇਕ ਨੂੰ ਲੈ ਕੇ ਤਕਰਾਰ, ਫੌਰਚੂਨਰ ਵਾਲੇ ਨੇ ਚਲਾਈਆਂ ਤਾਬੜਤੋੜ ਗੋਲੀਆਂ, ਨੌਜਵਾਨ ਦੀ ਮੌਤ
ਬੀਜੇਪੀ ਨੇ ਖੇਤੀ ਕਾਨੂੰਨਾਂ ਖਿਲਾਫ ਛਿੜੇ ਅੰਦੋਲਨ ਦਾ ਮਸਲਾ ਹੱਲ ਕਰਨ ਲਈ ਕੇਂਦਰੀ ਮੰਤਰੀ ਹਰਦੀਪ ਪੁਰੀ, ਕੈਲਾਸ਼ ਚੌਧਰੀ, ਸਮ੍ਰਿਤੀ ਇਰਾਨੀ, ਅਨੁਰਾਗ ਠਾਕੁਰ, ਡਾ. ਸੰਜੀਵ ਕੁਮਾਰ ਬਾਲੀਆ, ਸੋਮ ਪ੍ਰਕਾਸ਼, ਗਜੇਂਦਰ ਸਿੰਘ ਸ਼ੇਖਾਵਤ, ਪੀਊਸ਼ ਗੋਇਲ ਤੇ ਡਾ. ਜਤਿੰਦਰ ਸਿੰਘ ਦੀ ਡਿਊਟੀ ਲਾਈ ਹੈ।
ਸਿੱਧੂ ਨੂੰ ਕਾਂਗਰਸ ਦਾ ਇਕ ਹੋਰ ਵੱਡਾ ਝਟਕਾ, ਕੈਪਟਨ ਨੂੰ ਤਰਜੀਹ ਸਿੱਧੂ ਫਾਡੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ