ਮੋਗਾ: ਜ਼ਿਲ੍ਹੇ ਦੇ ਸਰਕਾਰੀ ਹਸਪਤਾਲ 'ਚ ਸ਼ਨੀਵਾਰ ਐਂਬੂਲੈਂਸ ਆਉਣ 'ਚ ਦੇਰੀ ਦੇ ਚੱਲਦਿਆਂ ਗਰਭਵਤੀ ਮਹਿਲਾਂ ਨੇ ਹਸਪਤਾਲ ਦੇ ਵਿਹੜੇ 'ਚ ਹੀ ਫਰਸ਼ 'ਤੇ ਬੱਚੇ ਨੂੰ ਜਨਮ ਦੇ ਦਿੱਤਾ। ਲੋਕਾਂ ਦੇ ਚੀਕਣ ਤੇ ਹੰਗਾਮੇ ਦੇ ਬਾਵਜੂਦ ਕਿਸੇ ਡਾਕਟਰ ਜਾਂ ਹਸਪਤਾਲ ਸਟਾਫ ਮੈਂਬਰ ਨੇ ਬਾਹਰ ਨਿਕਲਣਾ ਜ਼ਰੂਰੀ ਨਹੀਂ ਸਮਝਿਆ।


ਦਰਅਸਲ ਡਾਕਟਰਾਂ ਨੇ ਰਿਸਕੀ ਡਿਲੀਵਰੀ ਕੇਸ ਦੱਸਦਿਆਂ ਗਰਭਵਤੀ ਮਹਿਲਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਸੀ ਪਰ ਮੌਕੇ 'ਤੇ ਐਂਬੂਲੈਂਸ ਨਹੀਂ ਸੀ। ਉਧਰ, ਮੀਡੀਆ ਦੇ ਦਖਲ ਤੋਂ ਬਾਅਦ ਸਿਹਤ ਵਿਭਾਗ ਹਰਕਤ 'ਚ ਆਇਆ ਤੇ ਜੱਚਾ ਬੱਚਾ ਨੂੰ ਦਾਖਲ ਕਰਕੇ ਇਲਾਜ ਸ਼ੁਰੂ ਕੀਤਾ। ਸਿਹਤ ਵਿਭਾਗ ਚੰਡੀਗੜ੍ਹ ਨੇ ਇਸ ਪੂਰੇ ਮਾਮਲੇ ਦੀ ਸਿਵਲ ਸਰਜਨ ਤੋਂ ਰਿਪੋਰਟ ਮੰਗੀ ਹੈ।


ਕਾਰ ਓਵਰਟੇਕ ਨੂੰ ਲੈ ਕੇ ਤਕਰਾਰ, ਫੌਰਚੂਨਰ ਵਾਲੇ ਨੇ ਚਲਾਈਆਂ ਤਾਬੜਤੋੜ ਗੋਲੀਆਂ, ਨੌਜਵਾਨ ਦੀ ਮੌਤ


ਸਟਾਫ ਵੱਲੋਂ ਲਾਪ੍ਰਵਾਹੀ ਵਰਤਣ ਦੇ ਚੱਲਦਿਆਂ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ। ਐਮਐਮਓ ਡਾਕਟਰ ਰਾਜੇਸ਼ ਅਤਰੀ ਨੇ ਕਿਹਾ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਵਿੱਚ ਜਿਹੜੇ ਸਟਾਫ ਮੈਂਬਰਾਂ ਦੀ ਲਾਪਰਵਾਹੀ ਸਾਹਮਣੇ ਆਵੇਗੀ ਉਨ੍ਹਾਂ ਖਿਲਾਫ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।


ਸਿੱਧੂ ਨੂੰ ਕਾਂਗਰਸ ਦਾ ਇਕ ਹੋਰ ਵੱਡਾ ਝਟਕਾ, ਕੈਪਟਨ ਨੂੰ ਤਰਜੀਹ ਸਿੱਧੂ ਫਾਡੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ