ਮੁੰਬਈ: ਟੀਆਰਪੀ ਸਕੈਮ ਦੀ ਜਾਂਚ ਕਰ ਰਹੀ ਮੁੰਬਈ ਕ੍ਰਾਈਮ ਬ੍ਰਾਂਚ ਨੇ ਅੱਜ ਛੇ ਲੋਕਾਂ ਨੂੰ ਪੁੱਛਗਿਛ ਲਈ ਬੁਲਾਇਆ ਹੈ। ਸ਼ਨੀਵਾਰ ਕ੍ਰਾਈਮ ਬ੍ਰਾਂਚ ਨੇ ਸੰਮਨ ਜਾਰੀ ਕੀਤੇ ਹਨ। ਜਿਹੜੇ ਲੋਕਾਂ ਨੂੰ ਸੰਮਨ ਭੇਜੇ ਗਏ ਹਨ ਉਨ੍ਹਾਂ 'ਚ ਰਿਪਬਲਿਕ ਟੀਵੀ ਦੇ ਸੀਈਓ ਵਿਕਾਸ ਕਨਚੰਦਾਨੀ, ਸੀ.ਓ.ਓ.ਹਰਸ਼ ਭੰਡਾਰੀ, ਸੀ.ਓ.ਓ ਪ੍ਰਿਆ, ਮੁਖਰਜੀ ਡਿਸਟ੍ਰੀਬਿਊਸ਼ਨ ਹੈੱਡ ਘਨਸ਼ਿਆਮ ਸਿੰਘ ਸ਼ਾਮਲ ਹਨ। ਇਸ ਦੇ ਨਾਲ ਹੀ ਏਜੰਸੀ ਦੇ ਸੀਈਓ ਅਤੇ ਹੰਸਾ ਦੇ ਇਕ ਕਰਮਚਾਰੀ ਨੂੰ ਪੁੱਛਗਿਛ ਲਈ ਬੁਲਾਇਆ ਹੈ। ਇਸ ਸਭ ਨੂੰ ਅੱਜ ਸਵੇਰੇ 9 ਵਜੇ ਪਹੁੰਚਣ ਲਈ ਕਿਹਾ ਗਿਆ ਹੈ।
ਕ੍ਰਾਈਮ ਬ੍ਰਾਂਚ ਨੇ ਸ਼ਨੀਵਾਰ ਦੋ ਐਡ ਏਜੰਸੀਆਂ ਲਿਨਟਾਸ ਏਜੰਸੀ ਦੇ ਸ਼ਸ਼ੀ ਸਿਨ੍ਹਾ ਅਤੇ ਮੈਡੀਸਨ ਦੇ ਸੰਬਲਸਾਰਾ ਤੋਂ ਪੁੱਛਗਿਛ ਕੀਤੀ। ਮੁੰਬਈ ਕ੍ਰਾਈਮ ਬ੍ਰਾਂਚ ਦੀ CIU ਫਰਜ਼ੀ ਪੀਟੀਆਈ ਰੈਕੇਟ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਇਸ ਮਾਮਲੇ 'ਚ ਵੀਰਵਾਰ ਫਕਤ ਮਰਾਠੀ ਅਤੇ ਬੌਕਸ ਸਿਨੇਮਾ ਦੇ ਮਾਲਕਾਂ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।
ਲਖਵਿੰਦਰ ਵਡਾਲੀ ਦਾ ਨਵਾਂ ਗੀਤ 'ਗੁਲਾਬੀ' ਰਿਲੀਜ਼ ਲਈ ਤਿਆਰ
ਪਾਵਰਕੌਮ ਨੇ ਪੰਜਾਬ 'ਚ ਕੋਲੇ ਦੀ ਘਾਟ ਦਾ ਦੱਸਿਆ ਸੱਚ
ਮੁੰਬਈ ਪੁਲਿਸ ਕਮਿਸ਼ਨਰ ਪਰਮਵੀਰ ਸਿੰਘ ਨੇ ਦਾਅਵਾ ਕੀਤਾ ਕਿ ਰਿਪਬਲਿਕ ਟੀਵੀ ਸਮੇਤ ਤਿੰਨ ਚੈਨਲਾਂ ਨੇ ਟੀਆਰਪੀ 'ਚ ਹੇਰਫੇਰ ਕੀਤਾ ਹੈ। ਪੁਲਿਸ ਨੇ ਦੱਸਿਆ ਇਸ ਰੈਕੇਟ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਟੀਆਰਪੀ ਮਾਪਣ ਵਾਲੇ ਸੰਗਠਨ ਬਾਰਕ ਨੇ ਹੰਸਾ ਰਿਸਰਚ ਗਰੁੱਪ ਪ੍ਰਾਈਵੇਟ ਲਿਮਿਟਡ ਦੇ ਮਾਧਿਅਮ ਨਾਲ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ।
ਸਿੱਧੂ ਨੂੰ ਕਾਂਗਰਸ ਦਾ ਇਕ ਹੋਰ ਵੱਡਾ ਝਟਕਾ, ਕੈਪਟਨ ਨੂੰ ਤਰਜੀਹ ਸਿੱਧੂ ਫਾਡੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ