ਨਵੀਂ ਦਿੱਲੀ: ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸ਼ੁਰੂਆਤੀ ਕਾਰੋਬਾਰ ਵਿੱਚ ਘਰੇਲੂ ਫਿਊਚਰਜ਼ ਮਾਰਕੀਟ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ ਆਈ। ਸੋਮਵਾਰ ਸਵੇਰੇ 10.20 ਵਜੇ ਐਮਸੀਐਕਸ ਐਕਸਚੇਂਜ ‘ਤੇ ਦਸੰਬਰ ਫਿਊਚਰਜ਼ ਦੇ ਸੋਨੇ ਦੀਆਂ ਕੀਮਤਾਂ 1.02 ਪ੍ਰਤੀਸ਼ਤ ਯਾਨੀ 514 ਰੁਪਏ ਦੀ ਗਿਰਾਵਟ ਨਾਲ 50,056 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਈਆ। ਇਸੇ ਤਰ੍ਹਾਂ ਸੋਮਵਾਰ ਸਵੇਰੇ ਗਲੋਬਲ ਫਿਊਚਰਜ਼ ਤੇ ਸਪਾਟ ਗੋਲਡ ਦੀਆਂ ਕੀਮਤਾਂ ‘ਚ ਵੀ ਗਿਰਾਵਟ ਦਰਜ ਕੀਤੀ ਗਈ।


ਸੋਨੇ ਨਾਲ ਚਾਂਦੀ ਦੇ ਘਰੇਲੂ ਫਿਊਚਰ ਕੀਮਤਾਂ ਵਿੱਚ ਵੀ ਸੋਮਵਾਰ ਨੂੰ ਚਮਗੀ ਗਿਰਾਵਟ ਵੇਖਣ ਨੂੰ ਮਿਲੀ। ਐਮਸੀਐਕਸ ਦੇ ਐਕਸਚੇਂਜ ‘ਤੇ ਸੋਮਵਾਰ ਸਵੇਰੇ 10.30 ਵਜੇ ਦਸੰਬਰ ਫਿਊਚਰ ਦੀਆਂ ਚਾਂਦੀ ਦੀਆਂ ਕੀਮਤਾਂ 1.60 ਪ੍ਰਤੀਸ਼ਤ ਯਾਨੀ 709 ਰੁਪਏ ਦੀ ਗਿਰਾਵਟ ਨਾਲ 60,436 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ ‘ਤੇ ਪਹੁੰਚ ਗਈਆਂ। ਗਲੋਬਲੀ ਚਾਂਦੀ ਦੀ ਵਾਅਦਾ ਕੀਮਤਾਂ ‘ਚ ਸੋਮਵਾਰ ਸਵੇਰੇ ਗਿਰਾਵਟ ਵੇਖਣ ਨੂੰ ਮਿਲੀ।

ਇਸ ਦੇ ਨਾਲ ਜੇ ਸੋਨੇ ਦੀ ਗਲੋਬਲ ਕੀਮਤ ਦੀ ਗੱਲ ਕਰੀਏ ਤਾਂ ਸੋਮਵਾਰ ਸਵੇਰੇ ਇਸ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬਲੂਮਬਰਗ ਮੁਤਾਬਕ ਸੋਮਵਾਰ ਸਵੇਰੇ ਸੋਨੇ ਦੀਆਂ ਗਲੋਬਲ ਫਿਊਚਰਜ਼ ਕੀਮਤਾਂ 0.54 ਪ੍ਰਤੀਸ਼ਤ ਯਾਨੀ 10.30 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਬੰਦ ਹੋਈਆਂ। ਇਸ ਤੋਂ ਇਲਾਵਾ ਗਲੋਬਲ ਸਪਾਟ ਗੋਲਡ ਦੀ ਕੀਮਤ ਇਸ ਸਮੇਂ 0.35 ਪ੍ਰਤੀਸ਼ਤ ਜਾਂ 6.60 ਡਾਲਰ ਦੀ ਗਿਰਾਵਟ ਦੇ ਨਾਲ 1,893.24 ਡਾਲਰ ਪ੍ਰਤੀ ਔਂਸ 'ਤੇ ਟ੍ਰੈਂਡ ਕਰਦਿਆਂ ਨਜ਼ਰ ਆਈਆਂ।

ਸੋਮਵਾਰ ਸਵੇਰੇ ਚਾਂਦੀ ਦੇ ਗਲੋਬਲ ਵਾਅਦਾ ਕੀਮਤ ਤੇ ਹਾਜ਼ਰੀ ਕੀਮਤ ‘ਚ ਗਿਰਾਵਟ ਵੇਖਣ ਨੂੰ ਮਿਲੀ। ਬਲੂਮਬਰਗ ਮੁਤਾਬਕ ਸੋਮਵਾਰ ਸਵੇਰੇ ਕਾਮੈਕਸ 'ਤੇ ਚਾਂਦੀ ਦੀ ਗਲੋਬਲ ਫਿਊਚਰਜ਼ ਦੀ ਕੀਮਤ 0.50 ਪ੍ਰਤੀਸ਼ਤ ਯਾਨੀ 0.12 ਡਾਲਰ ਦੀ ਗਿਰਾਵਟ ਨਾਲ 23.91 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ। ਇਸ ਦੇ ਨਾਲ ਚਾਂਦੀ ਦੀ ਗਲੋਬਲ ਸਪਾਟ ਕੀਮਤ 0.28 ਪ੍ਰਤੀਸ਼ਤ ਜਾਂ 0.07 ਡਾਲਰ ਦੀ ਤੇਜ਼ੀ ਦੇ ਨਾਲ 23.80 ਡਾਲਰ ਪ੍ਰਤੀ ਔਂਸ ‘ਤੇ ਟ੍ਰੈਂਡ ਕਰਦੀ ਨਜ਼ਰ ਆਈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904