ਇਸ ਬਾਰੇ ਜਾਣਕਾਰੀ ਮਿਲੀ ਹੈ ਕਿ ਰਾਹੁਲ ਗਾਂਧੀ ਦੇ ਰੈਲੀ ਲਈ ਟਰੈਕਟਰ ਤਿਆਰ ਕਰਾਉਣ ਲਈ ਖੇਤੀਬਾੜੀ ਵਿਭਾਗ ਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ। ਵਿਭਾਗ ਨੇ ਦੋ ਟਰੈਕਟਰ ਤਿਆਰ ਕਰਵਾਏ ਸੀ। ਇਨ੍ਹਾਂ ਵਿੱਚ ਇੱਕ ਪੀਲਾ ਹਿੰਦੁਸਤਾਨ ਤੇ ਦੂਜਾ ਲਾਲ ਮਹਿੰਦਰਾ ਟਰੈਕਟਰ ਹੈ। ਰਾਹੁਲ ਨੂੰ ਜਦੋਂ ਦੋਵੇਂ ਟਰੈਕਟਰ ਵਿਖਾਏ ਤਾਂ ਉਨ੍ਹਾਂ ਨੇ ਹਿੰਦੁਸਤਾਨ ਨੂੰ ਸਵਾਰੀ ਲਈ ਚੁਣਿਆ।
ਪੰਜ ਸੀਟਾਂ ਵਾਲੇ ਹਿੰਦੁਸਤਾਨ ਉੱਪਰ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੁਰੱਖਿਆ ਜਵਾਨ ਸਵਾਰ ਹੋਏ। ਇਸ ਟਰੈਕਟਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਚਲਾਇਆ। ਜਦੋਂਕਿ ਲਾਲ ਰੰਗ ਦੇ ਪੰਜ ਸੀਟਾਂ ਵਾਲੇ ਮਹਿੰਦਰਾ ਟਰੈਕਟਰ ’ਤੇ ਨਵਜੋਤ ਸਿੱਧੂ ਸਵਾਰ ਹੋਏ ਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਡਰਾਈਵਰੀ ਕੀਤੀ।
ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਮੁਤਾਬਕ ਸੁਰੱਖਿਆ ਏਜੰਸੀਆਂ ਨੇ ਉਨ੍ਹਾਂ ਨੂੰ ਹਿੰਦੁਸਤਾਨ ਕੰਪਨੀ ਦਾ ਟਰੈਕਟਰ ਤਿਆਰ ਕਰਵਾਉਣ ਲਈ ਆਖਿਆ ਸੀ। ਉਨ੍ਹਾਂ ਨੇ ਦੋ ਟਰੈਕਟਰ ਤਿਆਰ ਕਰਵਾਏ ਸੀ। ਰਾਹੁਲ ਨੇ ਪੀਲੇ ਟਰੈਕਟਰ ਦੀ ਸਵਾਰੀ ਪਸੰਦ ਕੀਤੀ।
Education Loan Information:
Calculate Education Loan EMI