ਨਵੀਂ ਦਿੱਲੀ: ਘਰੇਲੂ ਫਿਊਚਰਜ਼ ਮਾਰਕੀਟ 'ਚ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ (Gold Price) 'ਚ ਤੇਜ਼ੀ ਆਈ ਜਦੋਂਕਿ ਚਾਂਦੀ ਦੀਆਂ ਕੀਮਤਾਂ (Silver Price) 'ਚ ਗਿਰਾਵਟ ਦੇਖਣ ਨੂੰ ਮਿਲੀ। ਐਮਸੀਐਕਸ ਦੇ ਐਕਸਚੇਂਜ 'ਤੇ ਦਸੰਬਰ ਫਿਊਚਰਜ਼ ਗੋਲਡ ਦੀਆਂ ਕੀਮਤਾਂ ਸ਼ੁੱਕਰਵਾਰ ਸਵੇਰੇ 0.18 ਪ੍ਰਤੀਸ਼ਤ ਯਾਨੀ ਕਰੀਬ 90 ਰੁਪਏ ਦੀ ਤੇਜ਼ੀ ਨਾਲ 50,690 ਰੁਪਏ ਪ੍ਰਤੀ 10 ਗ੍ਰਾਮ 'ਤੇ ਟ੍ਰੈਂਡ ਕਰਨ ਲੱਗੀਆਂ। ਇਸ ਤੋਂ ਇਲਾਵਾ 5 ਫਰਵਰੀ, 2021 ਨੂੰ ਸੋਨੇ ਦਾ ਭਾਅ 0.22 ਪ੍ਰਤੀਸ਼ਤ ਯਾਨੀ 112 ਰੁਪਏ ਦੀ ਤੇਜ਼ੀ ਨਾਲ 50,785 ਰੁਪਏ ਪ੍ਰਤੀ 10 ਗ੍ਰਾਮ ਦੇ ਰੁਝਾਨ 'ਤੇ ਪਹੁੰਚ ਗਿਆ।

ਉਧਰ, ਗੱਲ ਕਰੀਏ ਚਾਂਦੀ ਦੀ ਤਾਂ ਘਰੇਲੂ ਫਿਊਚਰਜ਼ ਮਾਰਕੀਟ ਨੇ ਸ਼ੁੱਕਰਵਾਰ ਸਵੇਰੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਨਜ਼ਰ ਆਈ। ਐਮਸੀਐਕਸ 'ਤੇ ਸ਼ੁੱਕਰਵਾਰ ਸਵੇਰੇ 9:30 ਵਜੇ ਦਸੰਬਰ ਵਾਅਦਾ ਦੀ ਚਾਂਦੀ ਦੀਆਂ ਕੀਮਤਾਂ 219 ਰੁਪਏ ਦੀ ਗਿਰਾਵਟ ਨਾਲ 62,520 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟ੍ਰੈਂਡ ਕਰਦੀਆਂ ਨਜ਼ਰ ਆਈਆਂ।

ਗ੍ਰੀਨ ਕੋਰੀਡੋਰ ਦਾ ਕਮਾਲ, ਸਿਰਫ 17 ਮਿੰਟਾਂ 'ਚ ਹਸਪਤਾਲ ਪਹੁੰਚਿਆ ਦਿਲ, ਜਾਣੋ ਪੂਰਾ ਮਾਮਲਾ

ਵਿਸ਼ਵ ਵਿਆਪੀ ਤੌਰ 'ਤੇ ਸ਼ੁੱਕਰਵਾਰ ਸਵੇਰੇ ਸੋਨੇ ਦੇ ਵਾਅਦੇ ਤੇ ਸਪਾਟ ਕੀਮਤਾਂ ਦੋਵਾਂ ਵਿੱਚ ਵਾਧਾ ਹੋਇਆ ਹੈ। ਬਲੂਮਬਰਗ ਮੁਤਾਬਕ, ਸ਼ੁੱਕਰਵਾਰ ਸਵੇਰੇ ਸੋਨੇ ਦੀ ਗਲੋਬਲ ਫਿਊਚਰਜ਼ ਕੀਮਤ 1,877.10 ਡਾਲਰ ਪ੍ਰਤੀ ਔਂਸ ਦੇ ਟ੍ਰੈਂਡ ਕਰਦੀ ਨਜ਼ਰ ਆਈ। ਇਸ ਤੋਂ ਇਲਾਵਾ ਗਲੋਬਲ ਸਪਾਟ ਗੋਲਡ ਦੀ ਕੀਮਤ ਇਸ ਸਮੇਂ 0.17 ਪ੍ਰਤੀਸ਼ਤ ਜਾਂ 3.14 ਡਾਲਰ ਦੀ ਤੇਜ਼ੀ ਨਾਲ 1,879.97 ਡਾਲਰ ਪ੍ਰਤੀ ਔਂਸ 'ਤੇ ਟ੍ਰੈਂਡ ਕਰ ਰਹੀ ਹੈ।

ਵੱਡੇ ਅਹੁਦੇ ਤੇ ਬੱਤੀ ਵਾਲੀਆਂ ਗੱਡੀਆਂ ਉਡੀਕ ਰਹੇ ਕਾਂਗਰਸੀਆਂ ਨੂੰ ਝਟਕਾ, ਨਵਜੋਤ ਸਿੱਧੂ ਨੂੰ ਵੀ ਕਰਨੀ ਪਏਗੀ ਉਡੀਕ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904