Gold Price Today: ਸੋਨਾ-ਚਾਂਦੀ (Gold Price Today) ਦੀਆਂ ਕੀਮਤਾਂ ’ਚ ਅੱਜ ਗਿਰਾਵਟ ਦਰਜ ਕੀਤੀ ਗਈ ਹੈ। MCX ਉੱਤੇ ਸੋਨਾ ਵਾਇਦਾ 0.03 ਫ਼ੀਸਦੀ ਡਿੱਗ ਕੇ 46,580 ਰੁਪਏ ਪ੍ਰਤੀ ਗ੍ਰਾਮ (ਤੋਲਾ) ਦੇ ਪੱਧਰ ਉੱਤੇ ਪੁੱਜ ਗਿਆ ਹੈ। ਉੱਧਰ ਚਾਂਦੀ ਦੀਆਂ ਕੀਮਤਾਂ ਵੀ 0.15 ਫ਼ੀਸਦੀ ਡਿੱਗ ਕੇ 66,894 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਆ ਗਈਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸੈਸ਼ਨ ਦੌਰਾਨ ਸੋਨਾ 0.5 ਫ਼ੀਸਦੀ ਡਿੱਗਿ ਆਸੀ। ਸੋਨੇ ਦੀਆਂ ਕੀਮਤਾਂ ਪਿਛਲੇ ਵਰ੍ਹੇ ਅਗਸਤ ’ਚ 56,200 ਰੁਪਏ ਦੇ ਪੱਧਰ ਉੱਤੇ ਸਨ। ਇਸ ਮਹੀਨੇ ਦੀ ਸ਼ੁਰੂਆਤ ’ਚ ਗੋਲ ਇੱਕ ਸਾਲ ਦੇ ਹੇਠਲੇ ਪੱਧਰ ਉੱਤੇ ਪੁੱਜ ਗਿਆ। ਸੋਨਾ 44 ਹਜ਼ਾਰ ਦੇ ਲੋਅਰ ਲੈਵਲ ਉੱਤੇ ਪੁੱਜ ਗਿਆ ਸੀ।
ਇਸ ਹਿਸਾਬ ਨਾਲ ਤਦ ਸੋਨੇ ਦੀਆਂ ਕੀਮਤਾਂ ਵਿੱਚ 12,200 ਰੁਪਏ ਦੀ ਗਿਰਾਵਟ ਵੇਖਣ ਨੂੰ ਮਿਲੀ ਸੀ। ਭਾਵੇਂ ਹੁਣ ਇਹ ਉੱਚਤਮ ਮੁੱਲ ਦੇ ਮੁਕਬਲੇ ਫ਼ਿਲਹਾਲ 10,000 ਰੁਪਏ ਸਸਤਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਇੰਟਰਨੈਸ਼ਨਲ ਮਾਰਕਿਟ ’ਚ ਵੀ ਬਿਕਵਾਲੀ ਦਾ ਦੌਰ ਜਾਰੀ ਹੈ। ਅਮਰੀਕਾ ’ਚ ਸੋਨੇ ਦਾ ਕਾਰੋਬਾਰ 5.50 ਡਾਲਰ ਦੀ ਗਿਰਾਵਟ ਨਾਲ 1,738.52 ਡਾਲਰ ਪ੍ਰਤੀ ਔਂਸ ਦੇ ਰੇਟ ਉੱਤੇ ਚੱਲ ਰਿਹਾ ਹੈ।
ਉੱਧਰ ਚਾਂਦੀ ਦਾ ਕਾਰੋਬਾਰ 0.11 ਡਾਲਰ ਦੀ ਗਿਰਾਵਟ ਨਾਲ 25.15 ਡਾਲਰ ਦੇ ਪੱਧਰ ਉੱਤੇ ਹੋ ਰਿਹਾ ਹੈ। 24 ਕੈਰੇਟ ਸੋਨੇ ਦੇ ਭਾਅ ਦੀ ਗੱਲ ਕਰੀਏ, ਤਾਂ ਅੱਜ ਰਾਜਧਾਨੀ ਦਿੱਲੀ ਵਿੱਚ 10 ਗ੍ਰਾਮ ਦੀ ਕੀਮਤ 49,820 ਰੁਪਏ ਹੈ। ਇਸ ਤੋਂ ਇਲਾਵਾ ਚੇਨਈ ’ਚ 47,720 ਰੁਪਏ, ਮੁੰਬਈ ’ਚ 45,720 ਰੁਪਏ ਤੇ ਕੋਲਕਾਤਾ ’ਚ 48,570 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਉੱਤੇ ਹੈ।
ਸੋਨੇ ’ਚ ਨਿਵੇਸ਼ ਲਈ ਇਹ ਬਿਲਕੁਲ ਸਹੀ ਸਮਾਂ ਹੈ; ਤਾਂ ਜੋ ਸੋਨੇ ਦੀ ਕੀਮਤ ਵਧਣ ਦੇ ਨਾਲ ਹੀ ਚੋਖਾ ਮੁਨਾਫ਼ਾ ਹਾਸਲ ਕੀਤਾ ਜਾ ਸਕੇ। ਅਪ੍ਰੈਲ ਮਹੀਨੇ ਦੇ ਅੰਤ ’ਚ ਹੀ ਇਸ ਦੀ ਕੀਮਤ ਕਾਫ਼ੀ ਵਧਣ ਦੀ ਸੰਭਾਵਨਾ ਹੈ। ਦਰਅਸਲ, ਮਈ ਮਹੀਨੇ ’ਚ ‘ਅਕਸ਼ੇ ਤ੍ਰਿਤੀਯਾ’ ਵੀ ਹੈ; ਤਦ ਲੋਕ ਸੋਨਾ ਵੱਡੀ ਮਾਤਰਾ ’ਚ ਖ਼ਰੀਦਦੇ ਹਨ।
ਸਰਕਾਰ ਨੇ ਇੱਕ ਐਪ BIS Care App ਆਮ ਗਾਹਕਾਂ ਤੇ ਖਪਤਕਾਰਾਂ ਲਈ ਸੋਨੇ ਦੀ ਸ਼ੁੱਧਤਾ (Purity) ਦੀ ਜਾਂਚ ਲਈ ਬਣਾਈ ਹੈ। ਤੁਸੀਂ ਇੱਥੇ ਕਿਸੇ ਤਰ੍ਹਾਂ ਦੀ ਵੀ ਸਬੰਧਤ ਸ਼ਿਕਾਇਤ ਕਰ ਸਕਦੇ ਹੋ।
ਇਹ ਵੀ ਪੜ੍ਹੋ: ਅਬੂ ਧਾਬੀ ਦੇ ਇੰਟਰਨੈਸ਼ਨਲ ‘ਲੁਲੂ ਗਰੁੱਪ’ ਦੇ NRI ਚੇਅਰਮੈਨ ਦਾ ਹੈਲੀਕਾਪਟਰ ਕੇਰਲ ’ਚ ਹਾਦਸਾਗ੍ਰਸਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904