ਮਹਿਤਾਬ-ਉਦ-ਦੀਨ


ਚੰਡੀਗੜ੍ਹ: ਅਬੂ ਧਾਬੀ ਸਥਿਤ ਇੰਟਰਨੈਸ਼ਨਲ ‘ਲੁਲੂ ਗਰੁੱਪ’ ਦੇ NRI ਚੇਅਰਮੈਨ ਐਮ.. ਯੂਸਫ਼ ਅਲੀ ਦਾ ਹੈਲਕਾਪਟਰ ਕੇਰਲ ’ਚ ਕੋਚੀ ਨੇੜੇ ਹਾਦਸਾਗ੍ਰਸਤ ਹੋ ਗਿਆ ਹੈ। ਇਹ ਹਾਦਸਾ ਐਤਵਾਰ ਸਵੇਰੇ ਵਾਪਰਿਆ। ਤਦ ਹੈਲੀਕਾਪਟਰ ’ਚ ਖ਼ੁਦ ਯੂਸਫ਼ ਅਲੀ, ਉਨ੍ਹਾਂ ਦੀ ਪਤਨੀ ਤੇ ਚਾਰ ਜਣੇ ਹੋਰ ਸਵਾਰ ਸਨ। ਉਨ੍ਹਾਂ ਸਾਰਿਆਂ ਨੂੰ ਕੋਚੀ ਦੇ ਇੱਕ ਪ੍ਰਾਈਵੇਟ ਹਸਪਤਾਲ ‘ਲੇਕਸ਼ੋਰ’ ’ਚ ਦਾਖ਼ਲ ਕਰਵਾਇਆ ਗਿਆ ਹੈ। ਸਾਰੇ ਸੁਰੱਖਿਅਤ, ਸਹੀ-ਸਲਾਮਤ ਤੇ ਖ਼ਤਰੇ ਤੋਂ ਬਾਹਰ ਹਨ।


ਚਸ਼ਮਦੀਦ ਗਵਾਹਾਂ ਅਨੁਸਾਰ ਇਹ ਹਾਦਸਾ ਪਾਨਨਗੜ੍ਹ ਇਲਾਕੇ ’ਚ ਵਾਪਰਿਆ। ਖ਼ਬਰ ਏਜੰਸੀ ਪੀਟੀਆਈ, ਆਊਟਲੁੱਕ ਇੰਡੀਆ ਤੇ ਹੋਰ ਸਥਾਨਕ ਪੱਧਰ ਦੇ ਮੀਡੀਆ ਨੇ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ।


ਸੂਤਰ੍ਹਾਂ ਅਨੁਸਾਰ ਯੂਸਫ਼ ਅਲੀ ਥੋੜ੍ਹੇ ਸਮੇਂ ਲਈ ਪਣੇ ਜੱਦੀ ਸ਼ਹਿਰ ਕੋਚੀ ਆਏ ਹੋਏ ਸਨ ਤੇ ਹਾਦਸਾ ਵਾਪਰਨ ਸਮੇਂ ਉਹ ਲਾਗਲੇ ਹਸਪਤਾਲ ’ਚ ਆਪਣੇ ਇੱਕ ਰਿਸ਼ਤੇਦਾਰ ਦਾ ਹਾਲ-ਚਾਲ ਪੁੱਛਣ ਲਈ ਜਾ ਰਹੇ ਸਨ ਪਰ ਅਚਾਨਕ ਹੀ ਮੌਸਮ ਖ਼ਰਾਬ ਹੋ ਗਿਆ ਤੇ ਭਾਰੀ ਵਰਖਾ ਸ਼ੁਰੂ ਹੋ ਗਈ ਤੇ ਨਾਲ ਹੀ ਝੱਖੜ ਝੁੱਲਣ ਲੱਗ ਪਿਆ।


ਅਜਿਹੇ ਹਾਲਾਤ ਵਿੱਚ ਤਜਰਬੇਕਾਰ ਪਇਲਟਾਂ ਨੇ ਤੁਰੰਤ ਹੈਲੀਕਾਪਟਰ ਦੀ ਸੁਰੱਖਿਅਤ ਲੈਂਡਿੰਗ ਦਾ ਫ਼ੈਸਲਾ ਲਿਆ, ਤਾਂ ਜੋ ਸਵਾਰੀਆਂ ਤੇ ਆਮ ਲੋਕਾਂ ਨੂੰ ਕੋਈ ਨੁਕਸਾਨ ਨਾ ਹੋਵੇ। ਮੌਕੇ ਉੱਤੇ ਮੌਜੂਣ ਲੋਕਾਂ ਅਨੁਸਾਰ ਇੱਕ ਵੱਡਾ ਹਾਦਸਾ ਵਾਪਰਨ ਤੋਂ ਟਲ਼ ਗਿਆ।


ਪਾਇਲਟਾਂ ਨੇ ਪਾਨਨਗੜ੍ਹ ’ਚ ਰਾਸ਼ਟਰੀ ਰਾਜਮਾਰਗ ਬਾਈਪਾਸ ਲਾਗੇ ਇੱਕ ਦਲਦਲ ਵਾਲੇ ਇਲਾਕੇ ਵਿੱਚ ਹੈਲਕਾਪਟਰ ਨੂੰ ਇੱਕ ਛੋਟੇ ਜਿਹੇ ਪਲਾਟ ਵਿੱਚ ਸੁਰੱਖਿਅਤ ਉਤਾਰਿਆ। ਨਾਲ ਹੀ ਜਰਨੈਲੀ ਸੜਕ ਉੱਤੇ ਭਾਰੀ ਆਵਾਜਾਈ ਚੱਲਦੀ ਰਹੀ। ਉੱਥੇ ਬਿਜਲੀ ਦੀਆਂ ਕਈ ਤਾਰਾਂ ਤੇ ਕਈ ਇਮਾਰਤਾਂ ਵੀ ਸਨ ਪਰ ਪਾਇਲਟਾਂ ਨੇ ਹੈਲੀਕਾਪਟਰ ਨੂੰ ਸੁਰੱਖਿਅਤ ਉਤਾਰ ਹੀ ਲਿਆ।


ਉਂਝ ਇਸ 7-ਸੀਟਰ ਹੈਲੀਕਾਪਟਰ ਨੇ ਪਾਨਨਗੜ੍ਹ ਦੇ ਫ਼ਿਸ਼ਰੀਜ਼ ਕਾਲਜ ਦੇ ਵੱਡੇ ਮੈਦਾਨ ’ਚ ਉੱਤਰਨਾ ਸੀ। ਜਿਹੜੇ ਪਲਾਟ ’ਚ ਪਾਇਲਟਾਂ ਨੂੰ ਹੈਲੀਕਾਪਟਰ ਉਤਾਰਨਾ ਪਿਆ, ਉੱਥੋਂ ਇਹ ਕਾਲਜ ਸਿਰਫ਼ 200 ਮੀਟਰ ਦੀ ਦੂਰੀ ’ਤੇ ਸਥਿਤ ਹੈ। ਹੈਲੀਕਾਟਪਰ ਦੀ ਲੈਂਡਿੰਗ ਦੇ 10 ਮਿੰਟਾਂ ਪਿੱਛੋਂ ਪੁਲਿਸ ਵੀ ਮੌਕੇ ’ਤੇ ਪੁੱਜ ਗਈ।


ਦੰਸ ਦੇਈਏ ਕਿ ਯੂਸਫ਼ ਅਲੀ ਦੇ ਅਬੂ ਧਾਬੀ ਸਥਿਤ ਲੁਲੂ ਗਰੁੱਪ ਦੀਆਂ 200 ਤੋਂ ਵੱਧ ਸੁਪਰ ਮਾਰਕਿਟਸ, ਹਾਈਪਰ ਮਾਰਕਿਟਸ ਤੇ ਸ਼ਾਪਿੰਗ ਮਾੱਲ ਹਨ। ਇਹ ਮੱਧ-ਪੂਰਬੀ ਤੇ ਉੱਤਰੀ ਅਫ਼ਰੀਕਨ ਦੇਸ਼ਾਂ ਵਿੱਚ ਕਾਫ਼ੀ ਵੱਡੀ ਕੰਪਨੀ ਮੰਨੀ ਜਾਂਦੀ ਹੈ। ਇਸ ਕੰਪਨੀ ਦੇ ਅਮਰੀਕਾ, ਇੰਗਲੈਂਡ, ਸਪੇਨ, ਦੱਖਣੀ ਅਫ਼ਰੀਕਾ, ਫ਼ਿਲੀਪੀਨਜ਼, ਥਾਈਲੈਂਡ ਜਿਹੇ ਦੇਸ਼ਾਂ ਵਿੱਚ ਕਈ ਲੌਜਿਸਟਿਕਸ ਸੈਂਟਰ ਵੀ ਹਨ। ਇਹ ਕੰਪਨੀ ਦੁਨੀਆ ਦੇ ਕਈ ਵੱਕਾਰੀ ਐਵਾਰਡ ਵੀ ਜਿੱਤ ਚੁੱਕੀ ਹੈ।


ਇਹ ਵੀ ਪੜ੍ਹੋ: Coronavirus Updates: ਕੋਰੋਨਾ ਦੀ ਦੂਜੀ ਲਹਿਰ ਬੇਕਾਬੂ! ਸਾਰੇ ਰਿਕਾਰਡ ਟੁੱਟੇ, 1.68 ਲੱਖ ਨਵੇਂ ਕੇਸ, ਲੌਕਡਾਉਨ ਬਾਰੇ ਫੈਸਲਾ ਅੱਜ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904