ਨਵੀਂ ਦਿੱਲੀ: ਦੇਸ਼ ਵਿਚ ਕੋਵਿਡ ਸੰਕਰਮਣ ਦੇ ਵਧ ਰਹੇ ਕੇਸ ਆਰਥਿਕਤਾ ਦੀ ਵੱਧ ਰਹੀ ਸਮੱਸਿਆ ਅਤੇ ਸੋਨੇ ਅਤੇ ਚਾਂਦੀ ਦੀ ਦਰਾਂ ਨੂੰ ਵੀ ਵਧਾ ਰਹੀ ਹੈ। ਦੱਸ ਦਈਏ ਕਿ ਸੋਮਵਾਰ ਨੂੰ ਸਰਕਾਰ ਜੀਡੀਪੀ ਦਾ ਅਨੁਮਾਨ ਪੇਸ਼ ਕਰੇਗੀ ਜੋ ਦਹਾਕਿਆਂ ਵਿੱਚ ਸਭ ਤੋਂ ਖ਼ਰਾਬ ਅੰਕੜਾ ਹੋ ਸਕਦਾ ਹੈ। ਸੋਮਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਤੇਜ਼ੀ ਆਈ। ਐਮਸੀਐਕਸ ਵਿਚ ਸੋਨੇ ਦੀ ਕੀਮਤ 0.27 ਪ੍ਰਤੀਸ਼ਤ ਦੀ ਤੇਜ਼ੀ ਨਾਲ 51745 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਚਾਂਦੀ ਵਿਚ 1.89 ਪ੍ਰਤੀਸ਼ਚ ਯਾਨੀ 1,302 ਰੁਪਏ ਵਧ ਕੇ 70,139 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ।

ਗਲੋਬਲ ਬਾਜ਼ਾਰ ਵਿਚ ਦੋ ਹਫਤਿਆਂ ਦੀ ਸਿਖਰ 'ਤੇ ਹੈ ਸੋਨਾ:

ਗਲੋਬਲ ਬਾਜ਼ਾਰ ਵਿਚ ਸੋਨਾ ਸੋਮਵਾਰ ਨੂੰ ਦੋ ਹਫਤਿਆਂ ਦੀ ਸਿਖਰ 'ਤੇ ਪਹੁੰਚ ਗਿਆ। ਕਮਜ਼ੈਰ ਡਾਲਰ ਕਰਕੇ ਸੋਨੇ ਦੀ ਦਰ ਵਿਚ ਤੇਜ਼ੀ ਦਰਜ ਕੀਤੀ ਗਈ। ਉਧਰ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 252 ਰੁਪਏ ਚੜ੍ਹ ਕੇ 52,155 ਰੁਪਏ ਪ੍ਰਤੀ ਦਸ ਗ੍ਰਾਮ ਰਹੀ, ਜਦੋਂਕਿ ਚਾਂਦੀ 462 ਰੁਪਏ ਚੜ੍ਹ ਕੇ 68,492 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ।

ਭਾਰਤ ਵਿਚ ਸੋਨੇ ਦੀ ਮੰਗ ਘਟ ਰਹੀ ਹੈ:

ਭਾਰਤ ਵਿਚ ਸੋਨਾ ਮਹਿੰਗਾ ਹੋਣ ਕਰਕੇ ਇਸ ਦੀ ਮੰਗ ਨਿਰੰਤਰ ਡੁਿੱਗ ਰਹੀ ਹੈ। ਡੀਲਰਾਂ ਤੋਂ ਚੰਗੀ ਛੋਟ ਮਿਲਣ ਦੇ ਬਾਵਜੂਦ ਸੋਨੇ ਦੀ ਮੰਗ ਨਹੀਂ ਵੱਧ ਰਹੀ। ਇਸ ਦੌਰਾਨ ਗਲੋਬਲ ਬਾਜ਼ਾਰ ਵਿਚ ਚਾਂਦੀ ਦੀ ਕੀਮਤ 1.7 ਪ੍ਰਤੀਸ਼ਤ ਵੱਧ ਗਈ ਅਤੇ ਇਹ 27.94 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।

ਭਾਰਤ-ਚੀਨ ਵਿਚਾਲੇ ਫਿਰ ਤੋਂ ਝੜਪ, ਪੈਂਗੋਗ ਝੀਲ ਕੋਲ ਚੀਨ ਵੱਲੋਂ ਘੁਸਪੈਠ ਦੀ ਕੋਸ਼ਿਸ਼

ਸੁਪਰੀਮ ਕੋਰਟ ਦਾ ਪ੍ਰਸ਼ਾਂਤ ਭੂਸ਼ਣ ਖਿਲਾਫ ਇਤਿਹਾਸਕ ਫੈਸਲਾ, ਲਾਇਆ ਇੱਕ ਰੁਪਏ ਜ਼ੁਰਮਾਨਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904