ਨਵੀਂ ਦਿੱਲੀ: ਦੇਸ਼ 'ਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਇਸ ਵਿਚਕਾਰ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਵੇਖਣ ਨੂੰ ਮਿਲ ਰਿਹਾ ਹੈ। ਕਈ ਦਿਨਾਂ ਤੋਂ ਤੇਜ਼ ਹੋ ਰਹੀ ਸੋਨੇ ਦੀ ਚਮਕ ਅੱਜ ਥੋੜ੍ਹੀ ਫਿੱਕੀ ਪਈ ਹੈ। ਅੱਜ ਐਮਸੀਐਕਸ 'ਤੇ 0.33 ਫ਼ੀਸਦੀ ਡਿੱਗ ਕੇ 10 ਗ੍ਰਾਮ ਸੋਨੇ ਦੀ ਕੀਮਤ 45,767 ਰੁਪਏ 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਐਮਸੀਐਕਸ 'ਤੇ 0.28 ਫ਼ੀਸਦੀ ਡਿੱਗ ਕੇ ਇੱਕ ਕਿੱਲੋ ਚਾਂਦੀ ਦੀ ਕੀਮਤ 65,715 ਰੁਪਏ 'ਤੇ ਆ ਗਈ ਹੈ।
ਪਿਛਲੇ ਦਿਨਾਂ 'ਚ ਸੋਨੇ ਤੇ ਚਾਂਦੀ 'ਚ ਵਾਧਾ ਹੋਇਆ ਸੀ
ਇਸ ਤੋਂ ਪਹਿਲਾਂ ਪਿਛਲੇ ਦਿਨਾਂ 'ਚ 10 ਗ੍ਰਾਮ ਸੋਨੇ ਦੀ ਕੀਮਤ 'ਚ 1.25 ਫ਼ੀਸਦੀ ਮਤਲਬ 600 ਰੁਪਏ ਦਾ ਵਾਧਾ ਹੋਇਆ ਸੀ। ਉੱਥੇ ਹੀ ਚਾਂਦੀ 2 ਫ਼ੀਸਦੀ ਮਤਲਬ 1300 ਰੁਪਏ ਪ੍ਰਤੀ ਕਿੱਲੋ ਮਹਿੰਗੀ ਹੋਈ ਸੀ। ਹਾਲਾਂਕਿ ਗਲੋਬਲ ਮਾਰਕੀਟ 'ਚ ਅਗਲੇ ਹਫ਼ਤੇ ਸੋਨੇ 'ਚ ਤੇਜ਼ੀ ਆਉਣ ਦੀ ਉਮੀਦ ਹੈ, ਕਿਉਂਕਿ ਅਮਰੀਕਾ 'ਚ ਮਦਦ ਪੈਕੇਜ਼ ਦੀ ਘੋਸ਼ਣਾ ਤੋਂ ਬਾਅਦ ਅੱਗੇ ਮਹਿੰਗਾਈ ਵਧਣ ਦੀਆਂ ਉਮੀਦਾਂ ਨਾਲ ਨਿਵੇਸ਼ਕਾਂ ਦੀ ਦਿਲਚਸਪੀ ਫਿਰ ਵੱਧ ਸਕਦੀ ਹੈ।
ਕਾਰੋਬਾਰੀਆਂ ਮੁਤਾਬਕ ਦੇਸ਼ ਦੇ ਸਰਾਫ਼ਾ ਬਾਜ਼ਾਰ 'ਚ ਇਸ ਹਫ਼ਤੇ ਸੋਨੇ ਦੀ ਕੀਮਤ 46,200 ਰੁਪਏ ਪ੍ਰਤੀ 10 ਗ੍ਰਾਮ ਤਕ ਪਹੁੰਚ ਸਕਦੀ ਹੈ। ਉੱਥੇ ਹੀ ਚਾਂਦੀ 69 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਹੋ ਸਕਦੀ ਹੈ। ਕੇਡੀਆ ਐਡਵਾਈਜ਼ਰੀ ਦੇ ਡਾਇਰੈਕਟਰ ਅਜੈ ਕੇਡੀਆ ਨੇ ਕਿਹਾ ਕਿ ਗਲੋਬਲ ਮਾਰਕੀਟ ਵਿੱਚ ਸੋਨਾ 'ਚ 1750 ਡਾਲਰ ਪ੍ਰਤੀ ਔਂਸ ਦਾ ਪੱਧਰ ਵੇਖਣ ਨੂੰ ਮਿਲ ਰਿਹਾ ਹੈ, ਜਦਕਿ ਘਰੇਲੂ ਫਿਊਚਰ ਮਾਰਕੀਟ ਐਮਸੀਐਕਸ 'ਚ ਸੋਨਾ 45,800 ਰੁਪਏ ਪ੍ਰਤੀ 10 ਗ੍ਰਾਮ ਤਕ ਪਹੁੰਚ ਸਕਦਾ ਹੈ ਅਤੇ ਚਾਂਦੀ ਦੀ ਕੀਮਤ 67,000 ਪ੍ਰਤੀ ਕਿਲੋ ਹੋ ਸਕਦੀ ਹੈ।
ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ 'ਤੇ ਸੋਨੇ-ਚਾਂਦੀ ਦੀ ਮੰਗ ਵੱਧੀ
ਇਸ ਦੇ ਨਾਲ ਹੀ ਸਰਾਫ਼ਾ ਬਾਜ਼ਾਰ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਵਿਆਹ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਦੇਸ਼ 'ਚ ਪੀਲੀ ਧਾਤ ਦੀ ਜ਼ਬਰਦਸਤ ਮੰਗ ਹੈ। ਇੰਡੀਆ ਬੁਲੀਅਨ ਐਂਡ ਜਵੈਲਰਸ ਐਸੋਸੀਏਸ਼ਨ (ਆਈਬੀਜੇਏ) ਦੇ ਕੌਮੀ ਸਕੱਤਰ ਸੁਰੇਂਦਰ ਮਹਿਤਾ ਨੇ ਕਿਹਾ ਕਿ ਸੋਨੇ ਦੀ ਕੀਮਤ ਘਟਣ ਕਾਰਨ ਸੋਨੇ ਦੀ ਮੰਗ ਵਧੀ ਹੈ। ਉੱਥੇ ਹੀ ਦਰਾਮਦ ਡਿਊਟੀ 'ਚ ਕਮੀ ਆਉਣ ਕਾਰਨ ਸੋਨੇ ਦੀ ਦਰਾਮਦ 'ਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਰਚ ਦੇ ਆਖਰੀ ਮਹੀਨੇ 'ਚ ਲਗਪਗ 160 ਟਨ ਸੋਨਾ ਦੀ ਦਰਾਮਦ ਕੀਤੀ ਗਈ ਸੀ।
ਇਹ ਵੀ ਪੜ੍ਹੋ: Beauty Tips: ਆਖਰ ਕਿਉਂ ਹੁੰਦੇ ਚਿਹਰੇ 'ਤੇ ਦਾਣੇ ਤੇ ਪਿੰਪਲਸ? ਕਿਤੇ ਤੁਸੀਂ ਇਹ ਚੀਜ਼ਾਂ ਤਾਂ ਨਹੀਂ ਖਾ ਰਹੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904