ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਬੀਐਸਐਫ ਨਾਲ ਸਰਹੱਦ 'ਤੇ ਸਥਿਤ ਬੀਓਪੀ ਕੱਕੜ, ਥਾਣਾ ਲੋਪੋਕੇ ਨੇੜੇ ਚਲਾਏ ਆਪ੍ਰੇਸ਼ਨ 'ਚ ਹੋਈ ਗੋਲੀਬਾਰੀ ਦੌਰਾਨ ਇੱਕ ਪਾਕਿਸਤਾਨੀ ਸਮੱਗਲਰ ਮਾਰਿਆ ਗਿਆ, ਜੋ ਭਾਰਤ ਵਾਲੇ ਪਾਸੇ ਹੈਰੋਇਨ ਦੀ ਖੇਪ ਦੇਣ ਆਇਆ ਸੀ। ਪੁਲਿਸ ਤੇ ਬੀਐਸਐਫ ਵੱਲੋਂ ਕੀਤੀ ਸਰਚ ਦੌਰਾਨ 22 ਪੈਕੇਟ ਹੈਰੋਇਨ, 2 AK 47, 45 ਜਿੰਦਾ ਕਾਰਤੂਸ, ਇੱਕ ਮੋਬਾਈਲ ਤੇ ਪਾਕਿਸਤਾਨੀ ਕਰੰਸੀ ਬਰਾਮਦ ਹੋਈ।
ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ
ਅੰਮ੍ਰਿਤਸਰ ਦਿਹਾਤੀ ਪੁਲਸ ਵੱਲੋਂ ਇਸ ਸਬੰਧੀ ਥਾਣਾ ਲੋਪੋਕੇ ਵਿਖੇ ਮਾਮਲਾ ਦਰਜ ਕਰ ਲਿਆ ਹੈ। ਐਸਐਸਪੀ ਧਰੁਵ ਦਹੀਆ ਵੱਲੋਂ ਜਾਰੀ ਬਿਆਨ ਮੁਤਾਬਕ ਪਾਕਿਸਤਾਨੀ ਸਮੱਗਲਰ ਦੇ ਸਬੰਧ ਜਗਦੀਸ਼ ਭੂਰਾ ਤੇ ਜਸਪਾਲ ਸਿੰਘ ਵਾਸੀ ਗੱਟੀ ਰਾਜੋਕੇ ਜ਼ਿਲ੍ਹਾ ਗੁਰਦਾਸਪੁਰ ਨਾਲ ਹਨ ਤੇ ਪੁਲਿਸ ਨੇ ਦੋਹਾਂ ਨੂੰ ਨਾਮਜਦ ਵੀ ਕੀਤਾ ਹੈ।
ਐਸਐਸਪੀ ਮੁਤਾਬਕ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਜਗਦੀਸ਼ ਭੂਰਾ ਇਸ ਵੇਲੇ ਬੈਲਜੀਅਮ ਰਹਿ ਰਿਹਾ ਹੈ ਤੇ ਭਾਰਤ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਰਿਹਾ ਹੈ। ਜਸਪਾਲ ਸਿੰਘ ਦੇ ਸਬੰਧ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨਾਲ ਹਨ ਜਿਸ ਰਾਹੀਂ ਉਹ ਭਾਰਤ 'ਚ ਹੈਰੋਇਨ ਤੇ ਹਥਿਆਰ ਸਪਲਾਈ ਕਰਦਾ ਹੈ। ਉਸ ਖਿਲਾਫ ਪਹਿਲਾਂ ਵੀ ਫਿਰੋਜਪੁਰ 'ਚ ਇਸ ਬਾਬਤ ਮਾਮਲਾ ਦਰਜ ਹੋਇਆ ਸੀ।

ਇਹ ਵੀ ਪੜ੍ਹੋ: ਬਾਲਕੋਨੀ ’ਚ ਖੜ੍ਹੇ ਹੋ ਕੇ ਔਰਤਾਂ ਨੇ ਉਤਾਰ ਦਿੱਤੇ ਕੱਪੜੇ, ਵੀਡੀਓ ਵਾਇਰਲ ਹੋਣ ਮਗਰੋਂ ਸਾਰੀਆਂ ਗ੍ਰਿਫਤਾਰ
ਐਸਐਸਪੀ ਮੁਤਾਬਕ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਜਗਦੀਸ਼ ਭੂਰਾ ਇਸ ਵੇਲੇ ਬੈਲਜੀਅਮ ਰਹਿ ਰਿਹਾ ਹੈ ਤੇ ਭਾਰਤ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਰਿਹਾ ਹੈ। ਜਸਪਾਲ ਸਿੰਘ ਦੇ ਸਬੰਧ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨਾਲ ਹਨ ਜਿਸ ਰਾਹੀਂ ਉਹ ਭਾਰਤ 'ਚ ਹੈਰੋਇਨ ਤੇ ਹਥਿਆਰ ਸਪਲਾਈ ਕਰਦਾ ਹੈ। ਉਸ ਖਿਲਾਫ ਪਹਿਲਾਂ ਵੀ ਫਿਰੋਜਪੁਰ 'ਚ ਇਸ ਬਾਬਤ ਮਾਮਲਾ ਦਰਜ ਹੋਇਆ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ