ਚਿਹਰੇ 'ਤੇ ਛੋਟੇ-ਛੋਟੇ ਦਾਣੇ ਤੇ ਪਿੰਪਲਸ ਬਹੁਤ ਪ੍ਰੇਸ਼ਾਨੀ ਪੈਦਾ ਕਰਦੇ ਹਨ। ਜੇਕਰ ਚਿਹਰੇ 'ਤੇ ਬਹੁਤ ਸਾਰੇ ਦਾਗ਼-ਧੱਬੇ ਹੋਣ ਤਾਂ ਉਹ ਸਾਡੀ ਪਰਸਨੈਲਿਟੀ ਨੂੰ ਖ਼ਰਾਬ ਕਰਦੇ ਹਨ। ਦਾਣੇ ਤੇ ਪਿੰਪਲਸ ਹੋਣ ਦਾ ਕਾਰਨ ਤੁਹਾਡੇ ਖਾਣ-ਪੀਣ ਦੀ ਆਦਤ ਹੋ ਸਕਦੀ ਹੈ। ਭੋਜਨ ਦੇ ਖ਼ਰਾਬ ਆਪਸ਼ਨਾਂ ਕਾਰਨ ਚਿਹਰੇ 'ਤੇ ਪਿੰਪਲਸ ਹੋ ਸਕਦੇ ਹਨ। ਇਹ ਦਾਣੇ ਤੇ ਪਿੰਪਲਸ ਤੁਹਾਡੇ ਚਿਹਰੇ ਤੋਂ ਦੂਰ ਹੋਣ ਤੋਂ ਬਾਅਦ ਵੀ ਨਿਸ਼ਾਨ ਛੱਡ ਦਿੰਦੇ ਹਨ। ਕਈ ਅਜਿਹੇ ਫੂਡਸ ਹਨ, ਜੋ ਤੁਹਾਡੀ ਡਾਈਟ ਦਾ ਨਿਯਮਿਤ ਹਿੱਸਾ ਹੁੰਦੇ ਹਨ ਤੇ ਦਾਣੇ ਤੇ ਪਿੰਪਲਸ ਹੋਣ 'ਚ ਇਨ੍ਹਾਂ ਦੀ ਭੂਮਿਕਾ ਹੋ ਸਕਦੀ ਹੈ।


ਡੇਅਰੀ ਪ੍ਰੋਡਕਟਸ


ਡੇਅਰ ਪ੍ਰੋਡਕਟਸ ਜਿਵੇਂ ਪਨੀਰ, ਦਹੀਂ ਤੇ ਆਈਸਕ੍ਰੀਮ ਦੀ ਵਰਤੋਂ ਕੁਝ ਲੋਕਾਂ 'ਚ ਦਾਣੇ ਤੇ ਪਿੰਪਲਸ ਲਈ ਮੁੱਖ ਜ਼ਿੰਮੇਵਾਰ ਹੋ ਸਕਦੀ ਹੈ। ਗਾਂ ਦੇ ਦੁੱਧ 'ਚ ਅਮੀਨੋ ਐਸਿਡ ਹੁੰਦਾ ਹੈ, ਜੋ ਲੀਵਰ ਨੂੰ ਇੰਸੁਲਿਨ ਵਰਗੇ ਗ੍ਰੋਥ ਫੈਕਟਰ-1 ਤਿਆਰ ਕਰਦੇ ਹਨ ਤੇ ਇਸ ਹਾਰਮੋਨ ਦਾ ਸਬੰਧ ਪਿੰਪਲਸ ਦੇ ਵਿਕਾਸ ਨਾਲ ਜੋੜਿਆ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਲੈਕਟੋਜ਼ ਸੇਵਨ ਦੀ ਸਮੱਸਿਆ ਹੁੰਦੀ ਹੈ, ਮਤਲਬ ਦੁੱਧ ਹਜ਼ਮ ਨਹੀਂ ਹੁੰਦਾ, ਡੇਅਰੀ ਉਤਪਾਦਾਂ ਦੀ ਵਰਤੋਂ ਕਰਨ ਤੋਂ ਬਾਅਦ ਉਨ੍ਹਾਂ ਦੇ ਚਿਹਰੇ 'ਤੇ ਦਾਣੇ ਅਤੇ ਗਰਦਨ' ਤੇ ਧੱਫੜ ਵੀ ਪੈ ਜਾਂਦੇ ਹਨ।


ਰਿਫ਼ਾਈਨ ਫੂਡਸ


ਰਿਫ਼ਾਈਨ ਫੂਡਸ ਨਾਲ ਭਰਪੂਰ ਭੋਜਨ ਜਿਵੇਂ ਬਰੈੱਡ, ਸਫ਼ੈਦ ਪਾਸਤਾ, ਮੈਦੇ ਦਾ ਨੂਡਲਜ਼ ਪਿੰਪਲਸ ਦੀ ਸਮੱਸਿਆ ਲਈ ਜਾਣੇ ਜਾਂਦੇ ਹਨ। ਇਨ੍ਹਾਂ ਫੂਡਸ 'ਚ ਕਾਰਬੋਹਾਈਡਰੇਟ ਦੀ ਉੱਚ ਗੁਣਵੱਤਾ ਹੁੰਦੀ ਹੈ, ਜਿਸ ਦਾ ਸਿੱਧਾ ਅਸਰ ਤੁਹਾਡੇ ਬਲੱਡ ਸ਼ੂਗਰ 'ਤੇ ਪੈਂਦਾ ਹੈ। ਇਕ ਖੋਜ ਤੋਂ ਪਤਾ ਲੱਗਿਆ ਹੈ ਕਿ ਜਿਹੜੇ ਲੋਕ ਨਿਯਮਿਤ ਤੌਰ 'ਤੇ ਵੱਧ ਸ਼ੁਗਰ ਵਾਲੇ ਭੋਜਨ ਦੀ ਵਰਤੋਂ ਕਰਦੇ ਹਨ, ਉਨ੍ਹਾਂ 'ਚ ਪਿੰਪਲਸ ਦਾ 30 ਫ਼ੀਸਦੀ ਵੱਧ ਜ਼ੋਖ਼ਮ ਹੁੰਦਾ ਹੈ, ਜਦਕਿ ਨਿਯਮਿਤ ਤੌਰ 'ਤੇ ਪੇਸਟ੍ਰੀ ਤੇ ਕੇਕ ਖਾਣ ਵਾਲੇ ਨੂੰ 20 ਫ਼ੀਸਦੀ ਲੋਕਾਂ 'ਚ ਵੱਧ ਜ਼ੋਖ਼ਮ ਹੁੰਦਾ ਹੈ।


ਚਾਕਲੇਟ


ਕੀ ਤੁਸੀਂ ਚਾਕਲੇਟ ਖਾਣ ਦੇ ਸ਼ੌਕੀਨ ਹੋ? ਇਹ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਚਾਕਲੇਟ ਖਾਣ ਦਾ ਸਬੰਧ ਬ੍ਰੇਕ ਆਊਟ ਦੇ ਵਾਧੇ ਨਾਲ ਜੋੜਿਆ ਗਿਆ ਹੈ। ਕੋਕੋ, ਦੁੱਧ ਅਤੇ ਚੀਨੀ ਨਾਲ ਭਰਪੂਰ ਚਾਕਲੇਟ ਤੁਹਾਡੇ ਇਮਿਊਨ ਸਿਸਟਮ 'ਚ ਪਿੰਪਲਸ ਤੇ ਦਾਣੇ ਪੈਦਾ ਕਰਨ ਵਾਲੇ ਬੈਕਟਰੀਆ ਦੇ ਵਿਰੁੱਧ ਪ੍ਰਤੀਕ੍ਰਿਆ ਕਰ ਸਕਦੇ ਹਨ। ਇਹ ਤੁਹਾਡੇ ਚਿਹਰੇ 'ਤੇ ਜ਼ਿਆਦਾ ਪਿੰਪਲਸ ਤੇ ਦਾਣੇ ਹੋਣ ਦੀ ਵਜ੍ਹਾ ਬਣ ਸਕਦੇ ਹਨ।


ਓਮੇਗਾ-6 ਫੈਟਸ


ਜੇ ਤੁਹਾਡੇ ਕੋਲ ਪਹਿਲਾਂ ਹੀ ਪਿੰਪਲਸ ਵਾਲੀ ਚਮੜੀ ਹੈ ਤਾਂ ਤੁਹਾਨੂੰ ਓਮੇਗਾ-6 ਫੈਟਸ ਵਾਲੇ ਭੋਜਨ ਤੋਂ ਦੂਰ ਰਹਿਣ ਦੀ ਜ਼ਰੂਰਤ ਹੈ। ਸੋਇਆਬੀਨ, ਸੂਰਜਮੁਖੀ ਦਾ ਤੇਲ, ਕਾਰਨਫ਼ਲੈਕਸ ਤੇ ਨਟਸ ਜਿਹੇ ਫੂਡਸ ਸੁਭਾਅ 'ਚ ਸੂਜਨ ਵਾਲੇ ਹੁੰਦੇ ਹਨ ਅਤੇ ਤੁਹਾਡੀ ਚਮੜੀ ਲਈ ਖ਼ਰਾਬ ਹੋ ਸਕਦੇ ਹਨ। ਇਸ ਤੋਂ ਇਲਾਵਾ ਤੁਹਾਡੀ ਚਮੜੀ 'ਚ ਵੱਧ ਤੇਲ ਦਾ ਉਤਪਾਦਨ ਹੁੰਦਾ ਹੈ ਤੇ ਬਾਅਦ 'ਚ ਇਹ ਦਰਦਨਾਕ ਦਾਣੇ ਤੇ ਪਿੰਪਲਸ ਦਾ ਕਾਰਨ ਬਣ ਜਾਂਦੇ ਹਨ।


ਇਹ ਵੀ ਪੜ੍ਹੋ: Corona Update in Punjab: ਪੰਜਾਬ ਲਈ ਖਤਰੇ ਦੀ ਘੰਟੀ! 80% ਕੋਰੋਨਾ ਕੇਸਾਂ 'ਚ ਯੂਕੇ ਦਾ ਖ਼ਤਰਨਾਕ ਵੈਰੀਅੰਟ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904