ਨਵੀਂ ਦਿੱਲੀ: ਧਨਤੇਰਸ ਤੇ ਦੀਵਾਲੀ 'ਚ ਸੋਨੇ ਦੀ ਕੀਮਤਾਂ ‘ਚ ਉਤਰਾਅ-ਚੜ੍ਹਾਅ ਬਣਿਆ ਰਿਹਾ। ਤਿਉਹਾਰਾਂ ਦੇ ਮੌਸਮ ਵਿੱਚ ਵੀ ਸੋਨਾ ਦੀ ਮੰਗ ‘ਚ ਉਹ ਤੇਜ਼ੀ ਨਹੀਂ ਆ ਸਕੀ ਜਿਸ ਦੀ ਵਪਾਰੀਆਂ ਨੇ ਉਮੀਦ ਕੀਤੀ ਸੀ। ਦੱਸ ਦਈਏ ਕਿ ਅਗਸਤ ਤੋਂ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਤੇ ਇਸ ਦਾ ਅਸਰ ਤਿਉਹਾਰਾਂ ਦੇ ਮੌਸਮ ਵਿੱਚ ਪ੍ਰਭਾਵ ਵੇਖਣ ਨੂੰ ਮਿਲਿਆ। ਜੇ ਤੁਸੀਂ ਸਸਤਾ ਸੋਨਾ ਖਰੀਦਣਾ ਚਾਹੁੰਦੇ ਹੋ ਤਾਂ ਇਹ ਵਧੀਆ ਮੌਕਾ ਹੈ।

ਜੀ ਹਾਂ, ਮਾਰਕੀਟ ਮਾਹਰਾਂ ਦਾ ਮੰਨਣਾ ਹੈ ਕਿ ਦਸੰਬਰ ਵਿੱਚ ਸੋਨੇ ਦੀ ਕੀਮਤ ਵਿੱਚ ਭਾਰੀ ਉਛਾਲ ਆ ਸਕਦਾ ਹੈ। ਵਿੱਤੀ ਸੇਵਾਵਾਂ ਤੇ ਮਾਰਕੀਟ ਰਿਸਰਚ ਫਰਮ ਮੋਤੀ ਲਾਲ ਓਸਵਾਲ ਵਿੱਤੀ ਸੇਵਾਵਾਂ ਮੁਤਾਬਕ, ਕੇਂਦਰੀ ਬੈਂਕਾਂ ਦੀ ਭਾਰਤ ਵਿੱਚ ਵਿਆਜ ਸਸਤੀ ਰੱਖਣ ਤੇ ਰਵਾਇਤੀ ਖਰੀਦ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ, ਇਸ ਕੈਲੰਡਰ ਸਾਲ ਦੀ ਚੌਥੀ ਤਿਮਾਹੀ ਵਿੱਚ ਸੋਨੇ ਦੀ ਮੰਗ ਵਿੱਚ ਸੁਧਾਰ ਹੋਏਗਾ। ਫਰਮ ਦੀ ਤਾਜ਼ਾ ਰਿਪੋਰਟ ਵਿੱਚ ਸੋਨੇ ਨੂੰ ਲੰਬੇ ਸਮੇਂ ਦੇ ਨਿਵੇਸ਼ ਲਈ ਇੱਕ ਚੰਗਾ ਵਿਕਲਪ ਦੱਸਿਆ ਗਿਆ ਹੈ।

ਫਰਮ ਵਲੋਂ ਜਾਰੀ ਕੀਤੀ ਰਿਪੋਰਟ ਮੁਤਾਬਕ, ਪਿਛਲੇ ਦਹਾਕੇ ਦੌਰਾਨ ਭਾਰਤ ਵਿਚ ਸੋਨੇ ਨੇ 159 ਫੀਸਦ ਰਿਟਰਨ ਦਿੱਤਾ, ਜਦਕਿ ਘਰੇਲੂ ਸਟਾਕ ਇੰਡੈਕਸ ਨਿਫਟੀ ਨੇ ਇਸ ਦੌਰਾਨ 93 ਪ੍ਰਤੀਸ਼ਤ ਰਿਟਰਨ ਦਿੱਤਾ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਲੰਬੇ ਸਮੇਂ ਵਿੱਚ ਸੋਨੇ ਦੀ ਕੀਮਤ 65-67 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਤੱਕ ਜਾ ਸਕਦਾ ਹੈ।

ਕੁਦਰਤ ਦਾ ਕ੍ਰਿਸ਼ਮਾ! ਸੁਪਰੀਮ ਕੋਰਟ, ਗ੍ਰੀਨ ਟ੍ਰਿਬਿਊਨਲ, ਕੇਂਦਰ ਤੇ ਸੂਬਿਆਂ ਦੀਆਂ ਸਰਕਾਰਾਂ ਜੋ ਮਹੀਨਿਆਂ ਤੱਕ ਨਹੀਂ ਕਰ ਸਕੀਆਂ, ਕੁਦਰਤ ਨੇ ਮਿੰਟਾਂ 'ਚ ਕਰ ਵਿਖਾਇਆ

ਵੀਰਵਾਰ ਨੂੰ ਸੋਨਾ 50,184 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਚਾਂਦੀ ਦੀ ਕੀਮਤ ਵੀ 161 ਰੁਪਏ ਚੜ੍ਹ ਕੇ 62,542 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਚਾਂਦੀ 62,381 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।

ਦੀਵਾਲੀ ‘ਤੇ ਹੋਈ 72,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਵਿਕਰੀ ਨਾਲ ਚੀਨ ਨੂੰ ਭਾਰੀ ਘਾਟਾ- ਪੜ੍ਹੋ ਸਾਰੀ ਜਾਣਕਾਰੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904