SBI FD ਦਰਾਂ: ਭਾਰਤੀ ਸਟੇਟ ਬੈਂਕ (State bank of India) 'ਚ ਖਾਤਾ ਰੱਖਣ ਵਾਲਿਆਂ ਲਈ ਵੱਡੀ ਖ਼ਬਰ ਹੈ। ਜੇਕਰ ਤੁਹਾਡਾ ਵੀ SBI 'ਚ ਅਕਾਊਂਟ ਹੈ ਤਾਂ ਹੁਣ ਤੁਹਾਨੂੰ ਐਫਡੀ (SBI FD) ਕਰਵਾਉਣ 'ਤੇ ਜ਼ਿਆਦਾ ਵਿਆਜ ਦਾ ਲਾਭ ਮਿਲੇਗਾ। SBI ਨੇ ਫਿਕਸਡ ਡਿਪਾਜ਼ਿਟ ਦੀਆਂ ਵਿਆਜ ਦਰਾਂ ਵਧਾ ਦਿੱਤੀਆਂ ਹਨ। ਗਾਹਕਾਂ ਨੂੰ ਬੈਂਕ ਤੋਂ 7 ਦਿਨ ਤੋਂ ਲੈ ਕੇ 10 ਸਾਲ ਤੱਕ ਐਫਡੀ ਦੀ ਸਹੂਲਤ ਮਿਲਦੀ ਹੈ। ਇਸ ਲਈ ਇੱਕ ਵਾਰ ਨਵੀਂਆਂ ਦਰਾਂ ਜ਼ਰੂਰ ਚੈੱਕ ਕਰ ਲਵੋ-



ਗਾਹਕਾਂ ਨੂੰ ਜ਼ਿਆਦਾ ਫ਼ਾਇਦਾ ਮਿਲੇਗਾ
SBI ਦੇ ਗਾਹਕਾਂ ਨੇ 7 ਤੋਂ 45 ਦਿਨਾਂ ਦੀ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰ ਨੂੰ 2.90 ਫ਼ੀਸਦੀ ਤੋਂ ਵਧਾ ਕੇ 3 ਫ਼ੀਸਦੀ ਕਰ ਦਿੱਤਾ ਹੈ। ਮਤਲਬ ਹੁਣ ਤੁਹਾਨੂੰ 10 ਬੇਸਿਸ ਪੁਆਇੰਟਸ ਦਾ ਜ਼ਿਆਦਾ ਫ਼ਾਇਦਾ ਮਿਲੇਗਾ। ਇਸ ਦੇ ਨਾਲ ਹੀ ਸੀਨੀਅਰ ਸਿਟੀਜ਼ਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਹੁਣ 3.40 ਫ਼ੀਸਦੀ ਦੀ ਬਜਾਏ 3.50 ਫ਼ੀਸਦੀ ਵਿਆਜ ਦਾ ਲਾਭ ਮਿਲੇਗਾ।

210 ਦਿਨਾਂ ਦੀ ਐਫਡੀ 'ਤੇ ਕਿੰਨਾ ਵਿਆਜ ਮਿਲੇਗਾ?
ਇਸ ਤੋਂ ਇਲਾਵਾ ਜੇਕਰ 180 ਤੋਂ 210 ਦਿਨਾਂ ਦੀ ਐਫਡੀ ਦੀ ਗੱਲ ਕਰੀਏ ਤਾਂ ਪਹਿਲਾਂ ਗਾਹਕਾਂ ਨੂੰ 3 ਫ਼ੀਸਦੀ ਦੀ ਦਰ ਨਾਲ ਵਿਆਜ ਮਿਲ ਰਿਹਾ ਸੀ। ਇਸ ਦੇ ਨਾਲ ਹੀ ਹੁਣ ਇਸ ਨੂੰ ਵਧਾ ਕੇ 3.10 ਫ਼ੀਸਦੀ ਕਰ ਦਿੱਤਾ ਗਿਆ ਹੈ।

1 ਤੋਂ 2 ਸਾਲ ਦੀ ਐਫਡੀ
ਇਸ ਤੋਂ ਇਲਾਵਾ ਬੈਂਕ ਗਾਹਕਾਂ ਨੂੰ 1 ਸਾਲ ਤੋਂ 2 ਸਾਲ ਤਕ ਦੀ ਐਫਡੀ 'ਤੇ ਪਹਿਲਾਂ 4.90 ਫ਼ੀਸਦੀ ਦੀ ਦਰ ਨਾਲ ਵਿਆਜ ਦਿੰਦਾ ਸੀ ਪਰ ਹੁਣ ਇਸ ਨੂੰ ਵਧਾ ਕੇ 5 ਫ਼ੀਸਦੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੀਨੀਅਰ ਸਿਟੀਜਨਸ ਨੂੰ ਹੁਣ 5.40 ਫ਼ੀਸਦੀ ਦੀ ਬਜਾਏ 5.50 ਫ਼ੀਸਦੀ ਦੀ ਦਰ ਨਾਲ ਵਿਆਜ ਮਿਲੇਗਾ।

2 ਤੋਂ 3 ਸਾਲ ਦੀ ਐਫਡੀ 'ਚ ਕੋਈ ਬਦਲਾਅ ਨਹੀਂ
ਜੇਕਰ ਤੁਸੀਂ 2 ਤੋਂ 3 ਸਾਲਾਂ ਲਈ ਐਫਡੀ ਲੈਂਦੇ ਹੋ ਤਾਂ ਤੁਹਾਨੂੰ ਸਿਰਫ਼ 5.10 ਫ਼ੀਸਦੀ ਦਾ ਵਿਆਜ ਮਿਲੇਗਾ। ਮਤਲਬ ਇਸ ਮਿਆਦ ਲਈ ਬੈਂਕ ਐਫਡੀ ਦੇ ਵਿਆਜ 'ਚ ਕੋਈ ਬਦਲਾਅ ਨਹੀਂ ਹੈ। ਇਸ ਦੇ ਨਾਲ ਹੀ ਸੀਨੀਅਰ ਸਿਟੀਜਨਸ ਨੂੰ ਇਸ ਸਮੇਂ ਦੌਰਾਨ 5.60 ਫ਼ੀਸਦੀ ਦੀ ਦਰ ਨਾਲ ਵਿਆਜ ਮਿਲੇਗਾ।