Income Tax Return (ITR) Filing Deadline by 31 December: ਜਿਵੇਂ-ਜਿਵੇਂ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ ਨੇੜੇ ਆ ਰਹੀ ਹੈ, ਇਨਕਮ ਟੈਕਸ ਰਿਟਰਨ ਭਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ। ਆਮਦਨ ਕਰ ਵਿਭਾਗ ਮੁਤਾਬਕ, 21 ਦਸੰਬਰ 2021 ਤੱਕ 4 ਕਰੋੜ ਤੋਂ ਵੱਧ ਟੈਕਸਦਾਤਾਵਾਂ ਨੇ ਇਨਕਮ ਟੈਕਸ ਰਿਟਰਨ ਦਾਖਲ ਕੀਤੀ ਹੈ। ਜਿਸ 'ਚ ਸਿਰਫ ਇੱਕ ਦਿਨ 'ਚ 8.7 ਲੱਖ ਟੈਕਸਦਾਤਾਵਾਂ ਨੇ ਇਨਕਮ ਟੈਕਸ ਰਿਟਰਨ ਭਰੀ ਹੈ। ਇਸ ਤਰ੍ਹਾਂ ਪਿਛਲੇ 7 ਦਿਨਾਂ 'ਚ 46.77 ਲੱਖ ਟੈਕਸਦਾਤਾਵਾਂ ਨੇ ਆਈਟੀਆਰ ਫਾਈਲ ਕੀਤੀ।
ਇਨਕਮ ਟੈਕਸ ਵਿਭਾਗ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਇਨਕਮ ਟੈਕਸ ਵਿਭਾਗ ਨੇ ਲੋਕਾਂ ਨੂੰ ਜਲਦੀ ਤੋਂ ਜਲਦੀ ਇਨਕਮ ਟੈਕਸ ਰਿਟਰਨ ਭਰਨ ਦੀ ਅਪੀਲ ਵੀ ਕੀਤੀ ਹੈ।
ਇਸ ਦੇ ਨਾਲ ਹੀ ਸੀਬੀਡੀਟੀ ਨੇ ਦੱਸਿਆ ਹੈ ਕਿ 1 ਅਪ੍ਰੈਲ ਤੋਂ 20 ਦਸੰਬਰ 2021 ਦਰਮਿਆਨ 1.38 ਕਰੋੜ ਟੈਕਸਦਾਤਾਵਾਂ ਨੂੰ 1,44,328 ਕਰੋੜ ਰੁਪਏ ਦਾ ਰਿਫੰਡ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 49,194 ਕਰੋੜ ਰੁਪਏ ਦਾ ਰਿਫੰਡ 1,35,35,261 ਮਾਮਲਿਆਂ ਵਿੱਚ ਅਤੇ 2,11,932 ਮਾਮਲਿਆਂ ਵਿੱਚ 95,133 ਕਰੋੜ ਰੁਪਏ ਦਾ ਕਾਰਪੋਰੇਟ ਟੈਕਸ ਰਿਫੰਡ ਜਾਰੀ ਕੀਤਾ ਗਿਆ ਹੈ। ਜਿਸ ਵਿੱਚ 20,451.95 ਕਰੋੜ ਰੁਪਏ ਦਾ ਰਿਫੰਡ ਅਸੈਸਮੈਂਟ ਈਅਰ 2021-22 ਲਈ ਹੈ।
31 ਦਸੰਬਰ ਤੋਂ ਬਾਅਦ ਜੁਰਮਾਨਾ ਲਗਾਇਆ ਜਾਵੇਗਾ
ਦੱਸ ਦੇਈਏ ਕਿ ਮੁਲਾਂਕਣ ਸਾਲ 2021-22 ਲਈ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ 31 ਦਸੰਬਰ ਹੈ, ਜਿਸ ਤੋਂ ਬਾਅਦ ਰਿਟਰਨ ਭਰਨ 'ਤੇ ਜੁਰਮਾਨਾ ਭਰਨਾ ਪਵੇਗਾ।
ਇਹ ਵੀ ਪੜ੍ਹੋ: Laughter Is The Best Medicine: ਹੱਸਣਾ ਦਰਦ ਸਹਿਣ ਦੀ ਸ਼ਕਤੀ ਨੂੰ ਵਧਾਉਂਦਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin