ਚੰਡੀਗੜ੍ਹ: ਕਈ ਖੋਜਾਂ ਤੋਂ ਇਹ ਸਿੱਧ ਹੋ ਚੁੱਕਿਆ ਹੈ ਕਿ ਹੱਸਣਾ ਸਿਹਤ ਲਈ ਬਹੁਤ ਲਾਭਕਾਰੀ ਹੈ। ਇਕ ਨਵੀਂ ਖੋਜ ਅਨੁਸਾਰ ਉਹ ਦਿਲ ਦੇ ਰੋਗੀ ਜਿਨ੍ਹਾਂ ਨੂੰ ਇਕ ਵਾਰ ਦਿਲ ਦਾ ਦੌਰਾ ਪੈ ਚੁੱਕਿਆ ਹੈ, ਜੇਕਰ ਉਹ ਹਰ ਰੋਜ਼ 30 ਮਿੰਟ ਹਾਸੇ ਦਾ ਆਨੰਦ ਲੈਣ ਤਾਂ ਉਨ੍ਹਾਂ ਨੂੰ ਦੂਜੀ ਵਾਰ ਦਿਲ ਦੇ ਦੌਰਾ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ, ਨਾਲ ਹੀ ਉਨ੍ਹਾਂ ਨੂੰ ਘੱਟ ਦਵਾਈਆਂ ਦੀ ਜ਼ਰੂਰਤ ਪੈਂਦੀ ਹੈ ਅਤੇ ਉਨ੍ਹਾਂ ਨੂੰ ਖੂਨ ਦੇ ਦਬਾਅ ਦੀ ਵੀ ਸਮੱਸਿਆ ਨਹੀਂ ਰਹਿੰਦੀ।
ਕਿਹਾ ਜਾਂਦਾ ਹੈ, 'Laughter is the best medicine' ਭਾਵ ਹਾਸਾ ਸਭ ਤੋਂ ਵਧੀਆ ਦਵਾਈ ਹੈ। ਸੋਚੋ ਕਿ ਇੱਕ ਹਾਸਾ ਤੁਹਾਡੀ ਜ਼ਿੰਦਗੀ ਨੂੰ ਕਿੰਨਾ ਸੁੰਦਰ ਬਣਾ ਸਕਦਾ ਹੈ। ਅੱਜ ਅਸੀਂ ਦੱਸਾਂਗੇ ਕਿ ਇੱਕ ਚੁਟਕੀ ਵਿੱਚ ਹੱਸਣ ਨਾਲ ਤੁਸੀਂ ਵੱਡੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਇਹੀ ਨਹੀਂ, ਹੱਸਦੇ ਸਮੇਂ ਖੂਨ ਵਿਚ ਸਟ੍ਰੀਰਾਈਡ ਰਸਾਇਣਾਂ ਵਰਗੇ ਕੋਰਟੀਸੋਲ ਦੇ ਪੱਧਰ ਵਿਚ ਵੀ ਕਮੀ ਆਉਂਦੀ ਹੈ ਜਿਸ ਦਾ ਸਬੰਧ ਤਣਾਅ ਨਾਲ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਹੱਸਣਾ ਦਰਦ ਸਹਿਣ ਦੀ ਸ਼ਕਤੀ ਨੂੰ ਵਧਾਉਂਦਾ ਹੈ, ਇਸ ਲਈ ਰੋਗੀ ਨੂੰ 'ਲਾਫਟਰ ਥੈਰੇਪੀ' ਅਪਣਾਉਂਦੇ ਰਹਿਣਾ ਚਾਹੀਦਾ ਹੈ, ਉਨ੍ਹਾਂ ਨੂੰ ਇਸ ਨਾਲ ਦਰਦ ਘੱਟ ਮਹਿਸੂਸ ਹੁੰਦਾ ਹੈ।
ਲਾਫਟਰ ਆਨਲਾਈਨ ਯੂਨੀਵਰਸਿਟੀ ਦੇ ਮੁਤਾਬਕ, ਹੱਸਣ 'ਤੇ ਐਂਡੋਰਫਿਨ ਨਿਕਲਦੇ ਹਨ। ਇਹ ਹਾਰਮੋਨ ਤੁਹਾਡੇ ਅੰਦਰ ਮੁਆਫੀ, ਦਿਆਲਤਾ ਅਤੇ ਦੇਖਭਾਲ ਦੀ ਭਾਵਨਾ ਨੂੰ ਵਧਾਉਂਦਾ ਹੈ, ਜਦੋਂ ਇਹ ਭਾਵਨਾ ਤੁਹਾਡੇ ਅੰਦਰ ਆਉਂਦੀ ਹੈ ਤਾਂ ਇਹ ਇੱਕ ਸਕਾਰਾਤਮਕ ਊਰਜਾ ਵੀ ਲੈ ਕੇ ਆਉਂਦੀ ਹੈ ਅਤੇ ਤੁਸੀਂ ਖੁਸ਼ ਮਹਿਸੂਸ ਕਰਦੇ ਹੋ।
ਐਂਡੋਰਫਿਨ ਹਾਰਮੋਨ ਦਿਲ ਦੀ ਸਿਹਤ ਲਈ ਵੀ ਚੰਗਾ ਹੁੰਦਾ ਹੈ, ਯਾਨੀ ਹੱਸਣ ਨਾਲ ਦਿਲ ਵੀ ਚੰਗਾ ਹੁੰਦਾ ਹੈ। ਹਾਸਾ ਕੋਰਟੀਸੋਲ ਅਤੇ ਏਪੀਨੇਫ੍ਰੀਨ ਦੇ ਵਹਾ ਨੂੰ ਘਟਾਉਂਦਾ ਹੈ। ਕੋਰਟੀਸੋਲ ਅਤੇ ਏਪੀਨੇਫ੍ਰਾਈਨ ਤਣਾਅ ਦੇ ਹਾਰਮੋਨ ਹਨ। ਜੇ ਤੁਸੀਂ ਉੱਚੀ ਆਵਾਜ਼ ਵਿੱਚ ਹੱਸਦੇ ਹੋ, ਤਾਂ ਤੁਸੀਂ ਵਧੇਰੇ ਸਮਾਜਿਕ ਬਣ ਜਾਂਦੇ ਹੋ ਅਤੇ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin