Google Pay: ਗੂਗਲ ਪੇ ਆਪਣੇ ਗਾਹਕਾਂ ਲਈ ਇੱਕ ਨਵਾਂ ਫੀਚਰ ਪੇਸ਼ ਕਰ ਰਿਹਾ ਹੈ। ਹੁਣ ਗਾਹਕ ਗੂਗਲ ਪੇ ਦੇ ਕ੍ਰੈਡਿਟ ਕਾਰਡ ਦਾ ਵੀ ਫਾਇਦਾ ਲੈ ਸਕਣਗੇ। ਗੂਗਲ ਪੇ ਨੇ ਹੁਣ ਆਪਣਾ ਕ੍ਰੈਡਿਟ ਕਾਰਡ ਲਾਂਚ ਕੀਤਾ ਹੈ। ਇਹ ਕ੍ਰੈਡਿਟ ਕਾਰਡ ਆਮ ਬੈਂਕ ਦੇ ਕ੍ਰੈਡਿਟ ਕਾਰਡ ਵਰਗਾ ਹੀ ਹੋਵੇਗਾ, ਜਿਸ 'ਚ ਗਾਹਕਾਂ ਨੂੰ ਕ੍ਰੈਡਿਟ ਲਿਮਿਟ ਦਿੱਤੀ ਜਾਵੇਗੀ। ਇਸ ਤੋਂ ਬਾਅਦ ਗਾਹਕਾਂ ਨੂੰ ਮਹੀਨੇ ਦੇ ਅੰਤ 'ਚ ਇਸ ਦਾ ਬਿੱਲ ਅਦਾ ਕਰਨਾ ਹੋਵੇਗਾ।



ਗਾਹਕ ਖਰੀਦਦਾਰੀ ਦਾ ਲੈ ਸਕਣਗੇ ਫਾਇਦਾ -
ਦੱਸ ਦੇਈਏ ਕਿ ਗੂਗਲ ਪੇ ਨੇ ਇਸ ਕ੍ਰੈਡਿਟ ਕਾਰਡ ਨੂੰ ਲਾਂਚ ਕਰਨ ਲਈ ਕਈ ਬੈਂਕਾਂ ਨਾਲ ਸਾਂਝੇਦਾਰੀ ਕੀਤੀ ਹੈ। ਇਸ ਕਾਰਡ ਦੀ ਵਰਤੋਂ ਕਰਕੇ, ਗਾਹਕ ਆਪਣੇ ਘਰ ਦੇ ਉਪਯੋਗੀ ਬਿੱਲਾਂ ਜਿਵੇਂ ਕਿ ਮੋਬਾਈਲ ਬਿੱਲ, ਪਾਣੀ ਦਾ ਬਿੱਲ, ਬਿਜਲੀ ਬਿੱਲ, ਔਨਲਾਈਨ ਤੇ ਆਫਲਾਈਨ ਖਰੀਦਦਾਰੀ ਦੀ ਸਹੂਲਤ ਦਾ ਲਾਭ ਲੈ ਸਕਦੇ ਹਨ।

ਕਿਵੇਂ ਕਰੀਏ ਗੂਗਲ ਪੇਅ ਕ੍ਰੈਡਿਟ ਕਾਰਡ ਦੀ ਵਰਤੋਂ
ਦੱਸ ਦੇਈਏ ਕਿ ਗੂਗਲ ਪੇਅ ਬੈਂਕ ਰਾਹੀਂ ਕ੍ਰੈਡਿਟ ਕਾਰਡ ਲਾਂਚ ਕਰੇਗਾ। ਜਦੋਂ ਵੀ ਤੁਸੀਂ ਕੋਈ ਖਰੀਦਦਾਰੀ ਕਰਦੇ ਹੋ, ਤਾਂ Google Pay ਵੱਲੋਂ ਭੁਗਤਾਨ ਕਰਨ 'ਤੇ ਉਸ ਬੈਂਕ ਦੇ ਕ੍ਰੈਡਿਟ ਕਾਰਡ ਦੇ ਪੈਸੇ ਕੱਟ ਲਏ ਜਾਣਗੇ। ਮਹੀਨੇ ਦੇ ਅੰਤ ਵਿੱਚ, ਤੁਹਾਨੂੰ ਉਹ ਬਿੱਲ ਮਿਲੇਗਾ ਜੋ ਤੁਹਾਨੂੰ ਅਦਾ ਕਰਨਾ ਹੋਵੇਗਾ। ਇਹ ਕ੍ਰੈਡਿਟ ਕਾਰਡ ਆਮ ਕ੍ਰੈਡਿਟ ਕਾਰਡ ਦੀ ਤਰ੍ਹਾਂ ਕੰਮ ਕਰੇਗਾ। ਜੇਕਰ ਤੁਸੀਂ ਵੀ ਇਹ ਕ੍ਰੈਡਿਟ ਕਾਰਡ ਲੈਣਾ ਚਾਹੁੰਦੇ ਹੋ ਤਾਂ ਇੰਝ ਕਰੋ ਅਪਲਾਈ-

ਗੂਗਲ ਪੇ ਕ੍ਰੈਡਿਟ ਕਾਰਡ ਲਈ ਅਰਜ਼ੀ ਕਿਵੇਂ ਦੇਣੀ ਹੈ-
ਸਭ ਤੋਂ ਪਹਿਲਾਂ, ਪਹਿਲਾਂ ਗੂਗਲ ਪੇ 'ਤੇ ਕਲਿੱਕ ਕਰੋ ਅਤੇ ਕ੍ਰੈਡਿਟ ਕਾਰਡ ਆਪਸ਼ਨ ਨੂੰ ਚੁਣੋ।
ਇੱਥੇ ਤੁਹਾਨੂੰ ਕ੍ਰੈਡਿਟ ਕਾਰਡ ਦੇ ਸਾਰੇ ਫਾਇਦੇ ਦੱਸੇ ਜਾਣਗੇ। ਇਸ ਨੂੰ ਪੂਰੇ ਵਿਸਥਾਰ ਨਾਲ ਪੜ੍ਹੋ।
ਫਿਰ Apply Now ਆਪਸ਼ਨ 'ਤੇ ਕਲਿੱਕ ਕਰੋ।
ਇੱਥੇ ਤੁਸੀਂ ਆਪਣੇ ਸਾਰੇ ਨਿੱਜੀ ਵੇਰਵੇ ਵੇਖੋਗੇ। ਇਸਨੂੰ ਇੱਕ ਵਾਰ ਚੈੱਕ ਕਰੋ ਅਤੇ Continue ਆਪਸ਼ਨ 'ਤੇ ਕਲਿੱਕ ਕਰੋ।
ਅੱਗੇ, ਆਪਣੇ ਕਾਰਡ ਦਾ ਡਿਲੀਵਰੀ ਐਡ੍ਰੈੱਸ ਭਰੋ। ਇਸ ਤੋਂ ਬਾਅਦ, ਆਪਣੇ ਕ੍ਰੈਡਿਟ ਕਾਰਡ ਦੇ ਨਿਯਮਾਂ ਅਤੇ ਸ਼ਰਤਾਂ ਨੂੰ ਪੜ੍ਹਨ ਤੋਂ ਬਾਅਦ, ਓਕੇ 'ਤੇ ਕਲਿੱਕ ਕਰੋ।
ਅੱਗੇ ਆਪਣੀ ਕ੍ਰੈਡਿਟ ਕਾਰਡ ਐਪਲੀਕੇਸ਼ਨ ਜਮ੍ਹਾਂ ਕਰੋ।