SBI Alerts Customer about Fraud Numbers: ਦੇਸ਼ ਦਾ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਭਾਵ ਭਾਰਤੀ ਸਟੇਟ ਬੈਂਕ ਸਮੇਂ-ਸਮੇਂ 'ਤੇ ਧੋਖਾਧੜੀ ਦੀਆਂ ਘਟਨਾਵਾਂ ਬਾਰੇ ਆਪਣੇ ਗਾਹਕਾਂ ਨੂੰ ਸੁਚੇਤ ਕਰਦਾ ਰਹਿੰਦਾ ਹੈ। ਪਿਛਲੇ ਕੁਝ ਸਾਲਾਂ ਵਿੱਚ ਬੈਂਕਿੰਗ ਪ੍ਰਣਾਲੀ ਵਿੱਚ ਵੱਡੇ ਬਦਲਾਅ ਹੋਏ ਹਨ। ਅੱਜਕੱਲ੍ਹ ਲੋਕ ਬ੍ਰਾਂਚ ਵਿੱਚ ਜਾਣ ਦੀ ਬਜਾਏ ਘਰ ਬੈਠੇ ਨੈੱਟ ਬੈਂਕਿੰਗ, ਕ੍ਰੈਡਿਟ ਕਾਰਡ, ਡੈਬਿਟ ਕਾਰਡ ਆਦਿ ਦੀ ਵਰਤੋਂ ਕਰਨ ਨੂੰ ਤਰਜੀਹ ਦਿੰਦੇ ਹਨ।


 






ਆਨਲਾਈਨ ਲੈਣ-ਦੇਣ ਦੀ ਵਧਦੀ ਵਰਤੋਂ ਕਾਰਨ ਸਾਈਬਰ ਅਪਰਾਧ ਦੀਆਂ ਘਟਨਾਵਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧ ਰਹੀ ਹੈ। ਪਿਛਲੇ ਕੁਝ ਸਾਲਾਂ ਵਿੱਚ ਬੈਂਕਿੰਗ ਧੋਖਾਧੜੀ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਅੱਜਕਲ੍ਹ ਅਪਰਾਧੀ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਬਾਰੇ ਆਪਣੇ 44 ਕਰੋੜ ਗਾਹਕਾਂ ਨੂੰ ਅਲਰਟ ਕਰਨ ਲਈ SBI ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ਤੋਂ ਟਵੀਟ ਕਰਕੇ ਗਾਹਕਾਂ ਨੂੰ ਅਲਰਟ ਕੀਤਾ ਹੈ।








ਬੈਂਕ ਨੇ ਸਾਈਬਰ ਅਪਰਾਧੀਆਂ ਦੇ ਦੋ ਨੰਬਰ 91-8294710946 ਤੇ +91-7362951973 'ਤੇ ਸਾਵਧਾਨ ਰਹਿਣ ਲਈ ਕਿਹਾ ਹੈ। ਬੈਂਕ ਨੇ ਕਿਹਾ ਕਿ ਕੁਝ ਸਮੇਂ ਤੋਂ ਅਪਰਾਧੀ ਇਨ੍ਹਾਂ ਦੋ ਨੰਬਰਾਂ ਤੋਂ ਕਾਲ ਕਰਦੇ ਹਨ ਤੇ ਲੋਕਾਂ ਨੂੰ ਕੇਵਾਈਸੀ ਅਪਡੇਟ ਕਰਨ ਲਈ ਕਹਿੰਦੇ ਹਨ। ਇਸ ਲਈ, ਗਾਹਕਾਂ ਨੂੰ ਅਜਿਹੀਆਂ ਕਾਲਾਂ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਤੇ ਕਿਸੇ ਵੀ ਤਰ੍ਹਾਂ ਦੇ ਫਿਸ਼ਿੰਗ ਲਿੰਕ 'ਤੇ ਕਲਿੱਕ ਕਰਕੇ ਆਪਣੀ ਨਿੱਜੀ ਜਾਣਕਾਰੀ ਸਾਂਝੀ ਨਹੀਂ ਕਰਨੀ ਚਾਹੀਦੀ।

ਧੋਖਾਧੜੀ ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ-
ਜੇਕਰ ਕੋਈ ਤੁਹਾਨੂੰ ਕਾਲ SMS ਜਾਂ ਈਮੇਲ ਰਾਹੀਂ ਕੇਵਾਈਸੀ ਅਪਡੇਟ ਦੀ ਜਾਣਕਾਰੀ ਭੇਜਦਾ ਹੈ, ਤਾਂ ਅਜਿਹੀ ਸਥਿਤੀ 'ਚ ਅਜਿਹੇ ਕਾਲ ਸੰਦੇਸ਼ਾਂ ਤੋਂ ਸਾਵਧਾਨ ਰਹੋ।
ਸਮੇਂ-ਸਮੇਂ 'ਤੇ ਆਪਣਾ ਪਾਸਵਰਡ ਬਦਲਦੇ ਰਹੋ।
SBI ਨਾਲ ਸੰਪਰਕ ਕਰਨ ਲਈ ਅਧਿਕਾਰਤ ਵੈੱਬਸਾਈਟ 'ਤੇ ਦਿੱਤੇ ਨੰਬਰਾਂ 'ਤੇ ਕਾਲ ਕਰੋ।
ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਦਾ ਸ਼ਿਕਾਰ ਹੋ, ਤਾਂ https://cybercrime.gov.in/ ਦੀ ਵੈੱਬਸਾਈਟ 'ਤੇ ਆਪਣੀ ਸ਼ਿਕਾਇਤ ਦਰਜ ਕਰੋ।

ਇਨ੍ਹਾਂ ਗਲਤੀਆਂ ਨੂੰ ਕਰਨ ਤੋਂ ਬਚੋ
ਆਪਣੀ ਪਰਸਨਲ ਡਿਟੇਲਜ਼ ਤੇ ਬੈਂਕ ਅਕਾਊਂਟ ਦੀ ਜਾਣਕਾਰੀ ਕਿਸੇ ਨਾਲ ਸ਼ੇਅਰ ਨਾ ਕਰੋ।
ਪਾਸਵਰਡ ਸਟਾਂਗ ਬਣਾਓ।
ਆਪਣੇ ਕ੍ਰੇ਼ਡਿਟ ਕਾਰਡ, ਡੇਬਿਟ ਕਾਰਡ,  ਯੂਪੀਆਈ ਪਿੰਨ ਦਾ ਪਾਸਵਰਡ ਕਿਤੇ ਲਿਖ ਨਾ ਰੱਖੋ।
ਸੋਸ਼ਲ ਮੀਡੀਆ 'ਤੇ ਆਪਣੇ ਪਰਸਨਲ ਡਿਟੇਲਜ਼ ਸ਼ੇਅਰ ਕਰਨ ਤੋਂ ਬਚੋ।
ਕਿਸੇ ਵੀ ਤਰ੍ਹਾਂ ਨਾਲ ਸੰਦੇਹਜਨਕ ਲਿੰਕ 'ਤੇ ਕਲਿੱਕ ਕਰਨ ਤੋਂ ਬਚੋ।