GST Collection Data For October 2023: ਤਿਉਹਾਰਾਂ ਦੇ ਸੀਜ਼ਨ ਕਾਰਨ ਅਕਤੂਬਰ ਮਹੀਨੇ 'ਚ ਜੀਐੱਸਟੀ ਦੀ ਸ਼ਾਨਦਾਰ ਕੁਲੈਕਸ਼ਨ ਦੇਖਣ ਨੂੰ ਮਿਲੀ ਹੈ। ਅਕਤੂਬਰ 2023 ਵਿੱਚ ਕੁੱਲ ਜੀਐਸਟੀ ਕੁਲੈਕਸ਼ਨ 1.72 ਲੱਖ ਕਰੋੜ ਰੁਪਏ ਹੋਈ ਹੈ। 1 ਜੁਲਾਈ, 2017 ਨੂੰ ਜੀਐਸਟੀ ਦੇ ਲਾਗੂ ਹੋਣ ਤੋਂ ਬਾਅਦ ਅਕਤੂਬਰ 2023 ਵਿੱਚ ਦੂਜੇ ਸਭ ਤੋਂ ਉੱਚੇ ਪੱਧਰ ‘ਤੇ ਹੈ।ਇਸ ਦੇ ਨਾਲ ਹੀ ਪਿਛਲੇ ਸਾਲ ਅਕਤੂਬਰ 2022 ਦੇ ਮੁਕਾਬਲੇ ਜੀਐਸਟੀ ਕੁਲੈਕਸ਼ਨ ਵਿੱਚ 13 ਫੀਸਦੀ ਦਾ ਉਛਾਲ ਆਇਆ ਹੈ।


ਅਕਤੂਬਰ 2023 ਲਈ ਜੀਐਸਟੀ ਕੁਲੈਕਸ਼ਨ ਦੇ ਅੰਕੜੇ ਕੀਤੇ ਜਾਰੀ 


ਵਿੱਤ ਮੰਤਰਾਲੇ ਨੇ ਅਕਤੂਬਰ 2023 ਲਈ ਜੀਐਸਟੀ ਕੁਲੈਕਸ਼ਨ ਦੇ ਅੰਕੜੇ ਜਾਰੀ ਕੀਤੇ ਹਨ, ਜਿਸ ਅਨੁਸਾਰ ਅਕਤੂਬਰ ਵਿੱਚ 1,72,003 ਕਰੋੜ ਰੁਪਏ ਦਾ ਜੀਐਸਟੀ ਇਕੱਠਾ ਕੀਤਾ ਗਿਆ ਹੈ। ਇਸ ਵਿੱਚੋਂ 30,062 ਕਰੋੜ ਰੁਪਏ ਸੀਜੀਐਸਟੀ, 38,171 ਕਰੋੜ ਰੁਪਏ ਐਸਜੀਐਸਟੀ, 91,315 ਕਰੋੜ ਰੁਪਏ ਆਈਜੀਐਸਟੀ ਅਤੇ 12,456 ਕਰੋੜ ਰੁਪਏ ਸੈੱਸ ਰਾਹੀਂ ਇਕੱਠੇ ਕੀਤੇ ਗਏ ਹਨ।




ਇਹ ਵੀ ਪੜ੍ਹੋ: Airtel ਨੂੰ ਹੋਇਆ ਵੱਡਾ ਨੁਕਸਾਨ, ਘੱਟ ਗਈ ਇਹ ਚੀਜ਼, ਗਾਹਕ ਹੋ ਜਾਣ ਸਾਵਧਾਨ!


ਵਿੱਤ ਮੰਤਰਾਲੇ ਮੁਤਾਬਕ ਵਿੱਤੀ ਸਾਲ 2023-24 'ਚ ਔਸਤ GST ਕੁਲੈਕਸ਼ਨ 1.66 ਲੱਖ ਕਰੋੜ ਰੁਪਏ ਰਿਹਾ ਹੈ, ਜੋ ਕਿ 11 ਫੀਸਦੀ ਜ਼ਿਆਦਾ ਹੈ। ਇਸ ਦੇ ਨਾਲ ਹੀ ਪਿਛਲੇ ਸਾਲ ਅਕਤੂਬਰ ਮਹੀਨੇ ਦੇ ਮੁਕਾਬਲੇ ਇਸ ਅਕਤੂਬਰ ਮਹੀਨੇ 'ਚ ਜੀਐਸਟੀ ਕੁਲੈਕਸ਼ਨ 13 ਫੀਸਦੀ ਵੱਧ ਹੈ। ਘਰੇਲੂ ਲੈਣ-ਦੇਣ ਤੋਂ ਮਾਲੀਏ ਵਿੱਚ 13 ਫੀਸਦੀ ਦਾ ਉਛਾਲ ਆਇਆ ਹੈ।


ਸਰਕਾਰ ਨੇ ਸੀਜੀਐਸਟੀ ਵਿੱਚ 42,873 ਕਰੋੜ ਰੁਪਏ ਦਾ ਕੀਤਾ ਨਿਪਟਾਰਾ


ਸਰਕਾਰ ਨੇ ਸੀਜੀਐਸਟੀ ਵਿੱਚ 42,873 ਕਰੋੜ ਰੁਪਏ ਦਾ ਨਿਪਟਾਰਾ ਕੀਤਾ ਹੈ ਜਦੋਂ ਕਿ ਆਈਜੀਐਸਟੀ ਵਿੱਚ 36,614 ਕਰੋੜ ਰੁਪਏ ਐਸਜੀਐਸਟੀ ਵਜੋਂ ਨਿਪਟਾਇਆ ਗਿਆ ਹੈ। ਅਕਤੂਬਰ ਮਹੀਨੇ 'ਚ ਕੇਂਦਰ ਸਰਕਾਰ ਨੂੰ CGST ਤੋਂ 72,934 ਕਰੋੜ ਰੁਪਏ ਦੀ ਆਮਦਨ ਹੋਈ ਸੀ, ਜਦਕਿ ਸੂਬਿਆਂ ਨੂੰ 74,785 ਕਰੋੜ ਰੁਪਏ ਐੱਸ.ਜੀ.ਐੱਸ.ਟੀ. ਦੇ ਤੌਰ 'ਤੇ ਪ੍ਰਾਪਤ ਹੋਇਆ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Gold Price Today: ਕਰਵਾ ਚੌਥ 'ਤੇ ਸਸਤਾ ਹੋਇਆ ਸੋਨਾ, ਚਾਂਦੀ ਦੀ ਵੀ ਘਟੀ ਕੀਮਤ, ਹੱਥੋਂ ਨਾ ਜਾਣ ਦਿਓ ਖਰੀਦਾਰੀ ਦਾ ਮੌਕਾ