Women Issues In Gaza: ਹਮਾਸ-ਇਜ਼ਰਾਈਲ ਯੁੱਧ ਦੇ ਵਿਚਕਾਰ ਗਾਜ਼ਾ ਦੇ ਲੋਕਾਂ ਨੂੰ ਜੀਵਨ ਦੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਰਹਿਣਾ ਪੈ ਰਿਹਾ ਹੈ। ਲੱਖਾਂ ਲੋਕ ਬੇਘਰ ਹੋ ਗਏ ਹਨ। ਗਾਜ਼ਾ ਵਿੱਚ ਔਰਤਾਂ ਦੀ ਸਥਿਤੀ ਬਦਤਰ ਹੋ ਗਈ ਹੈ। ਉਨ੍ਹਾਂ ਨੂੰ ਕੱਪੜੇ ਬਦਲਣ ਅਤੇ ਨਹਾਉਣ ਵੇਲੇ ਪਹਿਲਾਂ ਜਿੰਨੀ ਪ੍ਰਾਈਵੇਸੀ ਨਹੀਂ ਮਿਲ ਰਹੀ ਹੈ।


ਹਾਲ ਦੀ ਘੜੀ ਮਾਹਵਾਰੀ ਦੌਰਾਨ ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਔਰਤਾਂ ਨੂੰ ਮਾਹਵਾਰੀ ਦੌਰਾਨ ਵਰਤਣ ਲਈ ਸੈਨੇਟਰੀ ਨੈਪਕਿਨ ਵੀ ਨਹੀਂ ਮਿਲ ਪਾ ਰਹੇ ਹਨ। ਇਸ ਤੋਂ ਇਲਾਵਾ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਰਹਿਣ ਕਾਰਨ ਉਨ੍ਹਾਂ ਨੂੰ ਸਫਾਈ ਦਾ ਧਿਆਨ ਰੱਖਣ 'ਚ ਵੀ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਇਹ ਵੀ ਪੜ੍ਹੋ: Jabalia Refugee Camp Attack: ਹਮਾਸ ਦਾ ਦਾਅਵਾ, ਗਾਜ਼ਾ ਦੇ ਸਭ ਤੋਂ ਵੱਡੇ Refugee Camp 'ਤੇ ਇਜ਼ਰਾਇਲ ਨੇ ਕੀਤਾ ਹਵਾਈ ਹਮਲਾ, 50 ਦੀ ਮੌਤ


ਸਿਹਤ ਸਬੰਧੀ ਸਮੱਸਿਆਵਾਂ


ਇਨ੍ਹਾਂ ਸਾਰੀਆਂ ਸਥਿਤੀਆਂ ਦਾ ਸਾਹਮਣਾ ਕਰਦੇ ਹੋਏ ਔਰਤਾਂ ਨੇ ਮਾਹਵਾਰੀ ਨੂੰ ਬੰਦ ਲਈ ਦਵਾਈਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਪਰ ਮੈਡੀਕਲ ਮਾਹਿਰ ਅਜਿਹੇ ਹਾਲਾਤਾਂ 'ਤੇ ਚਿੰਤਾ ਪ੍ਰਗਟ ਕਰ ਰਹੇ ਹਨ। ਗਾਜ਼ਾ ਦੇ ਖਾਨ ਯੂਨਿਸ ਵਿੱਚ ਨਸੇਰ ਮੈਡੀਕਲ ਕੰਪਲੈਕਸ ਵਿੱਚ ਪ੍ਰਸੂਤੀ ਅਤੇ ਗਾਇਨੀਕੋਲੋਜੀ ਦੇ ਸਲਾਹਕਾਰ ਡਾ. ਵਲੀਦ ਅਬੂ ਹਤਾਬ ਨੇ ਅਲ ਜਜ਼ੀਰਾ ਨੂੰ ਦੱਸਿਆ ਕਿ ਗੋਲੀਆਂ ਬੱਚੇਦਾਨੀ ਦੀ ਪਰਤ ਨੂੰ ਵਹਿਣ ਤੋਂ ਰੋਕਣ ਲਈ ਪ੍ਰਜੇਸਟ੍ਰੋਨ ਹਾਰਮੋਨ ਦੇ ਪੱਧਰ ਨੂੰ ਵਧਾਉਣਾ ਜਾਰੀ ਰੱਖਦੀਆਂ ਹਨ, ਜਿਸ ਨਾਲ ਮਾਹਵਾਰੀ ਵਿੱਚ ਦੇਰੀ ਹੁੰਦੀ ਹੈ।


ਮਾਹਿਰਾਂ ਦਾ ਮੰਨਣਾ ਹੈ ਕਿ ਇਸ ਗੋਲੀ ਦੀ ਜ਼ਿਆਦਾ ਵਰਤੋਂ ਕਰਨ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਗਾਜ਼ਾ ਦੀ ਰਹਿਣ ਵਾਲੀ ਸਲਮਾ ਅਲ ਜਜ਼ੀਰਾ ਨੂੰ ਦੱਸਦੀ ਹੈ, ਮੈਂ ਇਸ ਯੁੱਧ ਦੌਰਾਨ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਦਿਨਾਂ ਦਾ ਅਨੁਭਵ ਕਰ ਰਹੀ ਹਾਂ। ਡਿਪਰੈਸ਼ਨ ਕਾਰਨ ਮੈਨੂੰ ਇਸ ਮਹੀਨੇ ਦੋ ਵਾਰ ਮਾਹਵਾਰੀ ਤੋਂ ਗੁਜ਼ਰਨਾ ਪਿਆ।


ਜੰਗ ਖਤਮ ਹੋਣ ਦੀ ਉਮੀਦ ਵਿੱਚ ਔਰਤਾਂ


ਸਲਮਾ ਗਾਜ਼ਾ ਦੇ ਤੇਲ ਹਵਾ ਇਲਾਕੇ ਤੋਂ ਭੱਜ ਕੇ ਅਲ-ਬਲਾਹ ਸ਼ਰਨਾਰਥੀ ਕੈਂਪ ਵਿੱਚ ਰਹਿ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੁਕਾਨਾਂ ਵਿੱਚ ਸੈਨੇਟਰੀ ਪੈਡ ਲੋੜੀਂਦੀ ਮਾਤਰਾ ਵਿੱਚ ਉਪਲਬਧ ਨਹੀਂ ਹਨ। ਮਾਹਵਾਰੀ ਦੀ ਸਮੱਸਿਆ ਤੋਂ ਪਰੇਸ਼ਾਨ ਸਲਮਾ ਨੇ ਇਸ ਨੂੰ ਟਾਲਣ ਲਈ ਗੋਲੀ ਖਾ ਲਈ। ਸਲਮਾ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਦੁਬਾਰਾ ਇਹ ਗੋਲੀਆਂ ਲੈਣ ਦੀ ਲੋੜ ਨਹੀਂ ਪਵੇਗੀ, ਕਿਉਂਕਿ ਜੰਗ ਜਲਦੀ ਹੀ ਖ਼ਤਮ ਹੋ ਜਾਵੇਗੀ।


55 ਸਾਲਾ ਸਮੀਰਾ ਅਲ ਸਾਦੀ ਬਹੁਤ ਨਿਰਾਸ਼ ਹੈ ਕਿਉਂਕਿ ਉਨ੍ਹਾਂ ਦੀ 15 ਸਾਲ ਦੀ ਧੀ ਨੂੰ ਪਹਿਲੀ ਵਾਰ ਮਾਹਵਾਰੀ ਆਈ ਹੈ। ਉਨ੍ਹਾਂ ਨੂੰ ਚਿੰਤਾ ਹੈ ਕਿ ਜੇਕਰ ਉਸ ਨੂੰ ਸੈਨੇਟਰੀ ਪੈਡ ਅਤੇ ਪਾਣੀ ਵਰਗੀਆਂ ਬੁਨਿਆਦੀ ਜ਼ਰੂਰਤਾਂ ਨਾ ਮਿਲਣ 'ਤੇ ਉਸ ਦੀ ਬੇਟੀ ਨਿਰਾਸ਼ ਹੋ ਜਾਵੇਗੀ।


ਇਹ ਵੀ ਪੜ੍ਹੋ: Israel War: ਹਮਾਸ ਤੋਂ ਬਾਅਦ ਹੁਣ ਇਜ਼ਰਾਈਲ ਦੇ ਇਸ ਦੇਸ਼ ਨੇ ਵੀ ਕੀਤਾ ਹਮਲਾ, ਦਾਗੀਆਂ ਮਿਜ਼ਾਈਲਾਂ