ਵਾਸ਼ਿੰਗਟਨ: ਅੰਤਰਰਾਸ਼ਟਰੀ ਮੁਦਰਾ ਫੰਡ (IMF) ਨੇ 2021 ਵਿੱਚ ਭਾਰਤ ਦੀ ਆਰਥਿਕ ਵਿਕਾਸ ਦਰ 11.5 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਾਇਆ ਹੈ। ਕੋਰੋਨਾ ਮਹਾਮਾਰੀ ਦੇ ਵਿਚਕਾਰ ਭਾਰਤ ਵੱਡੀਆਂ ਅਰਥਵਿਵਸਥਾਵਾਂ ਵਿੱਚ ਇਕਲੌਤਾ ਦੇਸ਼ ਹੈ ਜਿਸ ਦੀ ਆਰਥਿਕ ਵਿਕਾਸ ਦਰ ਇਸ ਸਾਲ ਦੋਹਰੇ ਅੰਕ ਵਿੱਚ ਹੋਵੇਗੀ।

ਆਈਐਮਐਫ ਨੇ ਮੰਗਲਵਾਰ ਨੂੰ ਜਾਰੀ ਕੀਤੇ ਆਪਣੇ ਤਾਜ਼ਾ ਵਿਸ਼ਵ ਆਰਥਿਕ ਦ੍ਰਿਸ਼ਟੀਕੋਣ ਵਿੱਚ ਵਾਧੇ ਦੀ ਭਵਿੱਖਬਾਣੀ ਕੀਤੀ ਹੈ। ਇਹ ਆਰਥਿਕਤਾ ਵਿੱਚ ਤੇਜ਼ੀ ਨਾਲ ਮੁੜ ਸੁਰਜੀਤੀ ਦੀ ਵਿਆਖਿਆ ਕਰਦਾ ਹੈ। ਸਾਲ 2020 ਵਿੱਚ ਮਹਾਮਾਰੀ ਕਾਰਨ ਇਹ 8 ਪ੍ਰਤੀਸ਼ਤ ਘਟਣ ਦਾ ਅਨੁਮਾਨ ਹੈ।

ਮੁਦਰਾ ਫੰਡ ਨੇ ਤਾਜ਼ਾ ਰਿਪੋਰਟ ਵਿੱਚ 2021 ਵਿੱਚ 11.5 ਪ੍ਰਤੀਸ਼ਤ ਦੇ ਵਾਧੇ ਦੀ ਭਵਿੱਖਬਾਣੀ ਕੀਤੀ ਹੈ। ਇਸ ਮੁਤਾਬਕ ਅਗਲੇ ਸਾਲ ਭਾਰਤ ਵੱਡੀਆਂ ਅਰਥਵਿਵਸਥਾਵਾਂ ਵਿੱਚ ਇੱਕਲਾ ਦੇਸ਼ ਹੋਵੇਗਾ ਜਿਸ ਦੀ ਵਿਕਾਸ ਦਰ ਦੋਹਰੇ ਅੰਕ ਵਿੱਚ ਹੋਵੇਗੀ।

ਚੀਨ 2021 ਵਿਚ 8.1 ਪ੍ਰਤੀਸ਼ਤ ਦੇ ਨਾਲ ਵਿਕਾਸ ਦੇ ਮਾਮਲੇ ਵਿਚ ਦੂਜੇ ਨੰਬਰ 'ਤੇ ਰਹੇਗਾ। ਉਸ ਤੋਂ ਬਾਅਦ ਸਪੇਨ (5.9 ਪ੍ਰਤੀਸ਼ਤ) ਅਤੇ ਫਰਾਂਸ (5.5) ਦੀ ਦਰਜਾਬੰਦੀ ਹੋਣ ਦਾ ਅਨੁਮਾਨ ਹੈ। ਈਐਮਐਫ ਨੇ ਅੰਕੜਿਆਂ ਵਿੱਚ ਸੋਧ ਕਰਦਿਆਂ ਕਿਹਾ ਕਿ 2020 ਵਿੱਚ ਭਾਰਤੀ ਆਰਥਿਕਤਾ ਵਿੱਚ 8 ਪ੍ਰਤੀਸ਼ਤ ਦੀ ਗਿਰਾਵਟ ਆਉਣ ਦਾ ਅਨੁਮਾਨ ਹੈ। ਚੀਨ ਇਕਲੌਤਾ ਵੱਡਾ ਦੇਸ਼ ਹੈ ਜਿਸ ਦੀ ਵਿਕਾਸ ਦਰ 2020 ਵਿਚ 2.3 ਪ੍ਰਤੀਸ਼ਤ ਸਕਾਰਾਤਮਕ ਰਹਿਣ ਦਾ ਅਨੁਮਾਨ ਹੈ।

ਇਸ ਮਹੀਨੇ ਦੇ ਸ਼ੁਰੂ ਵਿੱਚ ਆਈਐਮਐਫ ਦੇ ਮੈਨੇਜਿੰਗ ਡਾਇਰੈਕਟਰ ਕ੍ਰਿਸਟਲਿਨ ਜਰਜੇਵਾ ਨੇ ਕਿਹਾ ਕਿ ਭਾਰਤ ਨੇ ਮਹਾਮਾਰੀ ਅਤੇ ਇਸ ਦੇ ਆਰਥਿਕ ਪ੍ਰਭਾਵ ਨਾਲ ਨਜਿੱਠਣ ਲਈ ਸੱਚਮੁੱਚ ਫੈਸਲਾਕੁੰਨ ਕਦਮ ਚੁੱਕੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਭਾਰਤ ਦੀ ਆਬਾਦੀ ਹੈ ਅਤੇ ਜਿਸ ਢੰਗ ਨਾਲ ਲੋਕ ਰਹਿੰਦੇ ਹਨ, ਉਸ 'ਚ ਲੌਕਡਾਉਨ ਇੱਕ ਬਹੁਤ ਵੱਡਾ ਕਦਮ ਸੀ। ਫਿਰ ਭਾਰਤ ਨੇ ਨਿਸ਼ਾਨਾਬੰਦ ਪਾਬੰਦੀਆਂ ਅਤੇ 'ਲੌਕਡਾਉਨ' ਲਗਾਏ।

ਇਹ ਵੀ ਪੜ੍ਹੋKisan Tractor Rally: ਰਾਕੇਸ਼ ਟਿਕੈਤ ਨੇ ਕਬੂਲੀ ਡਾਂਗਾਂ ਲਿਆਉਣ ਦੀ ਗੱਲ, ਨਾਲ ਹੀ ਉਠਾਇਆ ਸਵਾਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904