ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ ਕਿਸਾਨਾਂ ਨੇ ਟ੍ਰੈਕਟਰ ਮਾਰਚ ਦੌਰਾਨ ਲਾਲ ਕਿਲ੍ਹਾ 'ਤੇ ਹੋਈ ਹਿੰਸਾ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਰਾਕੇਸ਼ ਟਿਕੈਤ ਕਿਸਾਨਾਂ ਨੂੰ ਉਕਸਾ ਰਹੇ ਹਨ। ਰਾਕੇਸ਼ ਟਿਕੈਤ ਕਹਿ ਰਹੇ ਹਨ ਕਿ ਹੁਣ ਸਰਕਾਰ ਸਖਤ ਹੋ ਗਈ ਹੈ। ਇਸ ਲਈ ਪ੍ਰਦਰਸ਼ਨ 'ਚ ਝੰਡਾ ਤੇ ਡੰਡਾ ਨਾਲ ਲਿਆਉਣਾ। ਰਾਕੇਸ਼ ਟਿਕੈਤ ਦਾ ਵੀਡੀਓ ਬੀਜੇਪੀ ਬੁਲਾਰੇ ਸੰਬਿਤ ਪਾਤਰਾ ਨੇ ਵੀ ਟਵੀਟ ਕੀਤਾ ਹੈ।


ਵਾਇਰਲ ਵੀਡੀਓ 'ਚ ਕੀ ਕਹਿ ਰਹੇ ਹਨ ਰਾਕੇਸ਼ ਟਿਕੈਤ?


ਵਾਇਰਲ ਵੀਡੀਓ 'ਚ ਰਾਕੇਸ਼ ਟਿਕੈਤ ਕਹਿੰਦੇ ਹਨ, ਮੰਨ ਨਹੀਂ ਰਹੀ, ਜ਼ਿਆਦਾ ਸਖਤ ਹੋ ਰਹੀ ਹੈ ਸਰਕਾਰ। ਲੈ ਆਉਣਾ ਝੰਡਾ, ਲਾਠੀ ਗੋਲ਼ੀ ਵੀ ਨਾਲ ਰੱਖਣਾ ਆਪਣੀ। ਸਮਝ ਜਾਣਾ ਸਾਰੀ ਗੱਲ। ਠੀਕ ਹੈ? ਆ ਜਾਓ ਬੱਸ ਹੁਣ ਬਹੁਤ ਹੋ ਗਿਆ। ਤਿਰੰਗਾ ਦੇ ਨਾਲ ਆਪਣਾ ਝੰਡਾ ਵੀ ਲਾ ਦੇਣਾ। ਆ ਜਾਓ ਜ਼ਮੀਨ ਬਚਾਉਣ। ਜ਼ਮੀਨ ਨਹੀਂ ਬਚ ਰਹੀ। ਹਾਲਾਂਕਿ ਇਹ ਵੀਡੀਓ ਕਿਸ ਦਿਨ ਦਾ ਹੈ, ਇਸ ਦੀ ਕੋਈ ਜਾਣਕਾਰੀ ਨਹੀਂ ਆਈ।


ਜੋ ਆਦਮੀ ਹਿੰਸਾ ਤੋਂ ਬਾਅਦ ਅੱਜ ਸਵੇਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਜਿਸ ਨੇ ਝੰਡਾ ਲਹਿਰਾਇਆ ਉਹ ਕੌਣ ਲੋਕ ਸਨ। ਇੱਕ ਕੌਮ ਨੂੰ ਬਦਨਾਮ ਕਰ ਦੀ ਸਾਜ਼ਿਸ਼ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਹੀ ਹੈ। ਕੁਝ ਲੋਕਾਂ ਨੂੰ ਦੇਖਿਆ ਗਿਆ ਹੈ, ਉਨ੍ਹਾਂ ਨੂੰ ਅੱਜ ਇੱਥੋਂ ਹੀ ਜਾਣਾ ਪਵੇਗਾ। ਜੋ ਆਦਮੀ ਹਿੰਸਾ 'ਚ ਪਾਇਆ ਜਾਵੇਗਾ, ਉਸ ਨੂੰ ਸਥਾਨ ਛੱਡਣਾ ਪਵੇਗਾ ਤੇ ਉਸ ਖਿਲਾਫ ਕਾਰਵਾਈ ਹੋਵੇਗੀ।


ਦੀਪ ਸਿੱਧੂ ਤੇ ਲੱਖਾ ਸਿਧਾਣਾ 'ਤੇ ਹਿੰਸਾ ਭੜਕਾਉਣ ਦੇ ਇਲਜ਼ਾਮ, ਕਦੇ ਵੀ ਹੋ ਸਕਦੀ ਗ੍ਰਿਫ਼ਤਾਰੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ