ਨਵੀਂ ਦਿੱਲੀ: ਆਰਥਿਕ ਮੋਰਚੇ 'ਤੇ ਇੱਕ ਹੋਰ ਬੁਰੀ ਖ਼ਬਰ ਆਈ ਹੈ। ਆਈਐਮਐਫ ਨੇ ਭਾਰਤ ਦੀ ਜੀਡੀਪੀ ਦਾ ਅੰਦਾਜ਼ਾ ਘੱਟ ਕਰ ਦਿੱਤਾ ਹੈ। ਆਈਐਮਐਫ ਨੇ ਸਾਲ 2019-20 ਲਈ ਭਾਰਤ ਦੀ ਆਰਥਿਕ ਵਾਧੇ ਦੀ ਦਰ ਨੂੰ ਘਟਾ ਕੇ 4.8 ਫੀਸਦ ਕਰ ਦਿੱਤਾ ਹੈ। ਆਈਐਮਐਫ ਨੇ ਇਹ ਵੀ ਕਿਹਾ ਹੈ ਕਿ ਦੁਨੀਆ 'ਚ ਆਰਥਿਕ ਸੁਸਤੀ ਲਈ ਭਾਰਤੀ ਅਰਥਵਿਵਸਥਾ ਜ਼ਿੰਮੇਵਾਰ ਹੈ। ਇਸ ਤੋਂ ਪਹਿਲਾਂ ਮੂਡੀਜ਼ ਤੇ ਯੂਐਨ ਸਣੇ ਕਈ ਏਜੰਸੀਆਂ ਭਾਰਤ ਦੀ ਵਿਕਾਸ ਦਰ ਦਾ ਅੰਦਾਜ਼ਾ ਘੱਟ ਕਰ ਚੁੱਕੀ ਹੈ।
ਆਈਐਮਐਫ ਮੁਤਾਬਕ ਭਾਰਤ ਦੀ ਆਰਥਿਕ ਵਾਧੇ ਦੀ ਦਰ 2019 'ਚ ਘੱਟ ਹੋ ਕੇ 4.8 ਫੀਸਦ ਰਹਿਣ ਦਾ ਅੰਦਾਜ਼ਾ ਹੈ। ਜਦਕਿ 2020 ਤੇ 2021 'ਚ ਇਹ ਸੁਧਾਰ 5.8 ਫੀਸਦ ਤੇ 6.5 ਫੀਸਦ ਰਹਿ ਸਕਦਾ ਹੈ। ਉਧਰ ਅਕਤੂਬਰ ਦੇ ਮੁਕਾਬਲੇ ਇਹ ਅੰਕੜਾ 1.2 ਫੀਸਦ ਤੇ 0.9 ਫੀਸਦ ਘੱਟ ਹੈ।
ਰਿਪੋਰਟਸ ਮੁਤਾਬਕ ਦੁਨੀਆ ਦੀ ਜੇਡੀਪੀ ਕਰੀਬ 569 ਲੱਖ ਕਰੋੜ ਰੁਪਏ ਹੈ। ਜਦਕਿ ਭਾਰਤ ਦੀ ਅਰਥਵਿਵਸਥਾ 19 ਲੱਖ ਕਰੋੜ ਹੈ ਯਾਨੀ ਦੁਨੀਆ ਦੀ ਅਰਥ ਵਿਵਸਥਾ ਦਾ ਮਹਿਜ਼ 3 ਫੀਸਦ। ਪੇਂਡੂ ਇਲਾਕਿਆਂ ਦੀ ਗਰੀਬੀ ਤੇ ਬੈਂਕਾਂ ਦੀ ਸੁਸਤੀ ਨੇ ਭਾਰਤ ਦੀ ਅਰਥਵਿਵਸਥਾ ਨੂੰ ਪ੍ਰੇਸ਼ਾਨੀ 'ਚ ਪਾ ਦਿੱਤਾ ਹੈ।
ਆਈਐਮਐਫ ਦੀ ਮੁੱਖ ਅਰਥਸ਼ਾਸਤਰੀ ਗੀਤਾ ਗੋਪੀਨਾਥ ਨੇ ਕਿਹਾ ਹੈ ਕਿ ਭਾਰਤ 'ਚ ਆਰਥਿਕ ਅਸਥਿਰਤਾ ਆਈ ਤੇ ਦੁਨੀਆ ਆਰਥਿਕ ਸੁਸਤੀ ਤੋਂ ਲੰਘਣ ਲੱਗੀ। ਗੀਤਾ ਗੋਪੀਨਾਥ ਨੇ ਇਸ ਲਈ ਭਾਰਤ 'ਚ ਨੌਨ-ਬੈਂਕਿੰਗ ਫਾਈਨੈਸ਼ੀਅਲ ਸੈਕਟਰ ਦੇ ਖ਼ਰਾਬ ਪ੍ਰਦਰਸ਼ਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਦੁਨੀਆ ਦੀ ਸੁਸਤੀ ਲਈ ਭਾਰਤੀ ਆਰਥਿਕਤਾ ਜ਼ਿੰਮੇਵਾਰ ! ਆਈਐਮਐਫ ਨੇ ਕੀਤਾ ਖੁਲਾਸਾ
ਏਬੀਪੀ ਸਾਂਝਾ
Updated at:
21 Jan 2020 12:07 PM (IST)
ਆਈਐਮਐਫ ਮੁਤਾਬਕ ਭਾਰਤ ਦੀ ਆਰਥਿਕ ਵਾਧੇ ਦੀ ਦਰ 2019 'ਚ ਘੱਟ ਹੋ ਕੇ 4.8 ਫੀਸਦ ਰਹਿਣ ਦਾ ਅੰਦਾਜ਼ਾ ਹੈ। ਜਦਕਿ 2020 ਤੇ 2021 'ਚ ਇਹ ਸੁਧਾਰ 5.8 ਫੀਸਦ ਤੇ 6.5 ਫੀਸਦ ਰਹਿ ਸਕਦਾ ਹੈ। ਉਧਰ ਅਕਤੂਬਰ ਦੇ ਮੁਕਾਬਲੇ ਇਹ ਅੰਕੜਾ 1.2 ਫੀਸਦ ਤੇ 0.9 ਫੀਸਦ ਘੱਟ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -