ਸਵਿਟਜ਼ਰਲੈਂਡ ਦੇ ਦਾਵੋਸ ਸ਼ਹਿਰ 'ਚ ਆਯੋਜਿਤ ਵਰਲਡ ਇਕਨਾਮਿਕ ਫਾਰਮ ਵਲੋਂ ਦੀਪਿਕਾ ਨੂੰ 26ਵੇਂ ਕ੍ਰਿਸਟਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦੀਪਿਕਾ ਨੂੰ ਇਹ ਐਵਾਰਡ ਮੈਂਟਲ ਹੈਲਥ ਸੈਕਟਰ 'ਚ ਉਨ੍ਹਾਂ ਦੇ ਸ਼ਲਾਘਾਯੋਗ ਕੰਮ ਲਈ ਦਿੱਤਾ ਗਿਆ। ਮਾਨਸਿਕ ਬਿਮਾਰੀ ਦੇ ਦੌਰ ਤੋਂ ਗੁਜ਼ਰ ਚੁੱਕੀ ਦੀਪਿਕਾ ਨੇ ਸਾਲ 2015 'ਚ 'ਦ ਲਾਇਵ ਲਵ ਲਾਫ ਫਾਊਂਡੇਸ਼ਨ' ਦੀ ਸਥਾਪਨਾ ਕੀਤੀ। ਇਹ ਫਾਊਂਡੇਸ਼ਨ ਮੈਂਟਲ ਡਿਸਾਰਡਰ ਤੋਂ ਪੀੜਿਤ ਲੋਕਾਂ ਲਈ ਇੱਕ ਆਸ਼ਾ ਦੀ ਕਿਰਨ ਵਜੋਂ ਸਾਬਿਤ ਹੋਈ।
ਦੀਪਿਕਾ ਨੇ ਐਵਾਰਡ ਲੈਂਦੇ ਸਮੇਂ ਆਪਣੀ ਸਪੀਚ 'ਚ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਮੰਮੀ ਨੇ ਉਨ੍ਹਾਂ ਦੀ ਇਸ ਬਿਮਾਰੀ ਨੂੰ ਪਛਾਣਿਆ ਸੀ ਤੇ ਕਿਸ ਤਰ੍ਹਾਂ ਲੜਨ 'ਚ ਸਮਰੱਥ ਰਹਿ ਸਕੀ। ਨਾਲ ਹੀ ਦੀਪਿਕਾ ਨੇ ਦੱਸਿਆ ਕਿ ਇਸ ਬਿਮਾਰੀ ਦਾ ਇਲਾਜ ਹੈ ਤੇ ਇਸ ਤੋਂ ਘਬਰਾਉਣ ਦੀ ਨਹੀਂ ਬਲਕਿ ਲੜਨ ਦੀ ਜ਼ਰੂਰਤ ਹੈ।