ਆਈਐਮਐਫ ਦੀ ਭਾਰਤ ਨੂੰ ਚੇਤਾਵਨੀ, ਕਿਹਾ ਤੁਰੰਤ ਮਹੱਤਵਪੂਰਨ ਰਣਨੀਤਕ ਅਤੇ ਵਿੱਤੀ ਸੁਧਾਰਾਂ ਦੀ ਲੋੜ
ਏਬੀਪੀ ਸਾਂਝਾ | 14 Feb 2020 02:19 PM (IST)
ਆਈਐਮਐਫ ਨੇ ਕਿਹਾ ਕਿ ਭਾਰਤ ਦੀ ਆਰਥਿਕ ਸਥਿਤੀ ਭਵਿੱਖਬਾਣੀ ਨਾਲੋਂ ਬੇਹੱਦ ਕਮਜ਼ੋਰ ਹੈ। ਆਈਐਮਐਫ ਨੇ ਮੌਜੂਦਾ ਵਿੱਤੀ ਸਾਲ ਵਿੱਚ ਜਨਵਰੀ 'ਚ ਭਾਰਤ ਦੀ ਵਿਕਾਸ ਦਰ ਨੂੰ ਘਟਾ ਕੇ 4.8 ਪ੍ਰਤੀਸ਼ਤ ਕਰ ਦਿੱਤਾ ਹੈ।
ਵਾਸ਼ਿੰਗਟਨ: ਅੰਤਰਰਾਸ਼ਟਰੀ ਮੁਦਰਾ ਫੰਡ ਨੇ ਕਿਹਾ ਹੈ ਕਿ ਕਰਜ਼ੇ ਦੇ ਵੱਧ ਰਹੇ ਪੱਧਰ ਨੂੰ ਵੇਖਦੇ ਹੋਏ, ਭਾਰਤ ਨੂੰ ਦਰਮਿਆਨੀ ਅਵਧੀ 'ਚ ਵਿੱਤੀ ਸਥਿਤੀ ਨੂੰ ਸਹੀ ਕਰਨ ਲਈ ਰਣਨੀਤੀ ਅਪਣਾਉਣ ਅਤੇ ਵਧੇਰੇ ਅਭਿਲਾਸ਼ੀ ਰਣਨੀਤਕ ਅਤੇ ਵਿੱਤੀ ਸੁਧਾਰਾਂ ਨੂੰ ਲਾਗੂ ਕਰਨ ਲਈ ਦੀ ਸਖ਼ਤ ਲੋੜ ਹੈ। ਆਈਐਮਐਫ ਦੇ ਬੁਲਾਰੇ ਗੈਰੀ ਰਾਈਸ ਨੇ ਕਿਹਾ, “ਬਜਟ ਨੇ ਵੱਖ-ਵੱਖ ਸੈਕਟਰਾਂ ਵਿਚ ਕੀਤੇ ਜਾ ਰਹੇ ਯਤਨਾਂ ‘ਤੇ ਧਿਆਨ ਕੇਂਦ੍ਰਤ ਕੀਤਾ ਹੈ, ਪਰ ਕਰਜ਼ੇ ਦੇ ਵਧਦੇ ਪੱਧਰ ਨੂੰ ਵੇਖਦਿਆਂ ਭਾਰਤ ਨੂੰ ਦਰਮਿਆਨੀ ਅਵਧੀ ‘ਚ ਵਿੱਤੀ ਸਥਿਤੀ ਨੂੰ ਸਹੀ ਕਰਨ ਲਈ ਰਣਨੀਤੀ ਅਪਣਾਉਣੀ ਚਾਹੀਦੀ ਹੈ ਅਤੇ ਵਧੇਰੇ ਉਤਸ਼ਾਹੀ ਅਤੇ ਰਣਨੀਤਕ ਹੋਣਾ ਚਾਹੀਦਾ ਹੈ। ਨਾਲ ਹੀ ਵਿੱਤੀ ਸੁਧਾਰਾਂ ਨੂੰ ਲਾਗੂ ਕਰਨ ਦੀ ਫੌਰੀ ਲੋੜ ਹੈ।" ਉਨ੍ਹਾਂ ਨੇ ਕਿਹਾ, “ਹਾਲਾਂਕਿ ਦਰਮਿਆਨੀ ਮਿਆਦ 'ਚ ਵਿੱਤੀ ਸਥਿਤੀ 'ਤੇ ਧਿਆਨ ਦੇਣਾ ਪਏਗਾ।” ਆਈਐਮਐਫ ਨੇ ਮੌਜੂਦਾ ਵਿੱਤੀ ਵਰ੍ਹੇ ਵਿਚ ਭਾਰਤ ਦੀ ਵਿਕਾਸ ਦਰ ਜਨਵਰੀ 'ਚ ਘਟਾ ਕੇ 4.8 ਪ੍ਰਤੀਸ਼ਤ ਕਰ ਦਿੱਤੀ ਹੈ।