ਨਵੀਂ ਦਿਲੀ: ਸਰਕਾਰ ਨੇ ਆਈਟੀਆਰ ਦਾਇਰ ਕਰਨ ਦੀ ਤਰੀਕ 10 ਜਨਵਰੀ ਤੱਕ ਵਧਾ ਦਿੱਤੀ ਹੈ। ਦੱਸ ਦੇਈਏ ਕਿ ਨਿੱਜੀ ਇਨਕਮ ਟੈਕਸ ਰਿਟਰਨ (ਆਈਟੀਆਰ) ਦਾਖਲ ਕਰਨ ਦੀ ਆਖ਼ਰੀ ਤਰੀਕ 31 ਦਸੰਬਰ 2020 ਤੱਕ ਸੀ। ਇਸ ਤੋਂ ਬਾਅਦ ਹੁਣ ਇਸ ਨੂੰ 10 ਦਿਨਾਂ ਲਈ ਵਧਾ ਦਿੱਤਾ ਗਿਆ ਹੈ।


ਇਨਕਮ ਟੈਕਸ ਵਿਭਾਗ ਨੇ ਆਖਰੀ ਮਿੰਟ ਦੀ ਉਡੀਕ ਕੀਤੇ ਬਗੈਰ ਰਿਟਰਨ ਫਾਈਲ ਕਰਨ ਲਈ ਕਿਹਾ ਹੈ, ਤਾਂ ਜੋ ਕਿਸੇ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ। ਵਿੱਤੀ ਸਾਲ 2018-19 (ਮੁਲਾਂਕਣ ਸਾਲ 2019-20) ਦੀ ਆਖਰੀ ਤਰੀਕ ਤੱਕ ਬਗੈਰ ਕਿਸੇ ਦੇਰੀ ਫੀਸ ਦੇ 5.65 ਕਰੋੜ ਆਮਦਨ ਟੈਕਸ ਰਿਟਰਨ ਦਾਖਲ ਕੀਤੇ ਗਏ ਸੀ। ਪਿਛਲੇ ਸਾਲ ਆਮਦਨ ਟੈਕਸ ਰਿਟਰਨ ਦਾਖਲ ਕਰਨ ਦੀ ਤਰੀਕ 31 ਅਗਸਤ, 2019 ਤੱਕ ਵਧਾ ਦਿੱਤੀ ਗਈ ਸੀ।

ਆਮਦਨ ਕਰ ਵਿਭਾਗ ਨੇ ਟਵੀਟ ਕੀਤਾ, “ਮੁਲਾਂਕਣ ਸਾਲ 2020-21 ਤੋਂ 29 ਦਸੰਬਰ ਤੱਕ 4.54 ਕਰੋੜ ਤੋਂ ਵੱਧ ਆਮਦਨ ਟੈਕਸ ਰਿਟਰਨ ਦਾਖਲ ਕੀਤੇ ਗਏ ਹਨ।"

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904