ਕਿਸੇ ਵੀ ਚੀਜ਼ ਦੀ ਵਧੇਰੇ ਵਰਤੋਂ ਖਤਰਨਾਕ ਹੋ ਸਕਦੀ ਹੈ, ਇਹੀ ਪਾਣੀ 'ਤੇ ਵੀ ਲਈ ਲਾਗੂ ਹੁੰਦਾ ਹੈ। ਹਾਲ ਹੀ ਵਿੱਚ ਅਜਿਹੀ ਹੀ ਸਥਿਤੀ ਵੇਖਣ ਨੂੰ ਮਿਲੀ ਜਦੋਂ ਇੰਗਲੈਂਡ ਵਿੱਚ ਇੱਕ ਵਿਅਕਤੀ ਦੀ ਹਾਲਤ ਜ਼ਿਆਦਾ ਪਾਣੀ ਪੀਣ ਕਾਰਨ ਬੇਹੱਦ ਗੰਭੀਰ ਹੋ ਗਈ।


34 ਸਾਲਾ ਸਿਵਲ ਸਰਵੈਂਟ ਲਿਊਕ ਵਿਲੀਅਮਸਨ ਆਪਣੇ ਪਰਿਵਾਰ ਨਾਲ ਇੰਗਲੈਂਡ ਦੇ ਬ੍ਰਿਸਟਲ ਵਿੱਚ ਰਹਿੰਦਾ ਹੈ। ਬ੍ਰਿਟੇਨ ਵਿੱਚ ਪਹਿਲੇ ਵੌਕਡਾਉਨ ਸਮੇਂ ਲੂਕ ਨੇ ਮਹਿਸੂਸ ਕੀਤਾ ਕਿ ਉਹ ਕੋਰੋਨਾ ਪੌਜ਼ੇਟਿਵ ਹੋ ਗਿਆ ਹੈ ਤੇ ਮਹਿਸੂਸ ਕੀਤਾ ਕਿ ਜੇ ਉਹ ਆਪਣੀ ਪਾਣੀ ਦੀ ਮਾਤਰਾ ਦੁੱਗਣੀ ਕਰਦਾ ਹੈ, ਤਾਂ ਉਹ ਬਿਮਾਰੀ ਨੂੰ ਹਰਾਉਣ ਦੇ ਯੋਗ ਹੋ ਜਾਵੇਗਾ। ਇਸ ਕਾਰਨ ਉਸ ਦੇ ਸਰੀਰ ਵਿਚ ਸੋਡੀਅਮ ਦਾ ਪੱਧਰ ਖ਼ਤਰਨਾਕ ਢੰਗ ਨਾਲ ਘਟ ਗਿਆ। ਇਸੇ ਕਰਕੇ ਲਿਊਕ ਇੱਕ ਦਿਨ ਬੇਹੋਸ਼ ਹੋ ਗਿਆ।

ਇਸ ਬਾਰੇ ਗੱਲ ਕਰਦਿਆਂ ਲਿਊਕ ਦੀ ਪਤਨੀ ਨੇ ਕਿਹਾ ਕਿ "ਉਹ ਸ਼ਾਮ ਨੂੰ ਨਹਾਉਣ ਗਏ ਤੇ ਅਚਾਨਕ ਬਾਥਰੂਮ ਵਿੱਚ ਡਿੱਗ ਗਏ। ਕਿਉਂਕਿ ਇੱਥੇ ਲੌਕਡਾਉਨ ਲੱਗਿਆ ਹੋਇਆ ਸੀ, ਮੈਂ ਆਪਣੇ ਕਿਸੇ ਵੀ ਗੁਆਂਢੀ ਦੀ ਮਦਦ ਨਹੀਂ ਲੈ ਸਕਦੀ ਸੀ। ਜਦੋਂ ਮੈਂ ਐਂਬੂਲੈਂਸ ਨੂੰ ਬੁਲਾਇਆ ਤਾਂ ਇਹ 45 ਮਿੰਟਾਂ ਬਾਅਦ ਆਈ ਪਰ ਐਂਬੂਲੈਂਸ ਦੇ ਆਉਣ ਤੋਂ 20 ਮਿੰਟ ਪਹਿਲਾਂ ਤੱਕ ਲਿਊਕ ਬੇਹੋਸ਼ ਸੀ ਤੇ ਕਿਸੇ ਕਿਸਮ ਦਾ ਜਵਾਬ ਨਹੀਂ ਦੇ ਰਿਹਾ ਸੀ, ਜਿਸ ਕਾਰਨ ਮੈਂ ਬਹੁਤ ਤਣਾਅ ਵਿਚ ਸੀ।"

ਉਸ ਨੇ ਅੱਗੇ ਕਿਹਾ ਕਿ ਜਦੋਂ ਅਖੀਰ ਵਿੱਚ ਅਸੀਂ ਡਾਕਟਰਾਂ ਕੋਲ ਪਹੁੰਚੇ ਤਾਂ ਉਸ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਬਹੁਤ ਜ਼ਿਆਦਾ ਪਾਣੀ ਪੀ ਰਿਹਾ ਸੀ, ਜਿਸ ਕਾਰਨ ਉਸ ਦੇ ਸਰੀਰ ਵਿੱਚ ਲੂਣ ਦਾ ਪੱਧਰ ਬਹੁਤ ਘੱਟ ਗਿਆ ਅਤੇ ਇਸ ਕਾਰਨ ਲਿਊਕ ਦੇ ਹਾਲਾਤ ਇੰਨੇ ਖ਼ਰਾਬ ਹੋ ਗਏ ਸੀ। ਉਸ ਨੂੰ ਦੋ ਤਿੰਨ ਦਿਨਾਂ ਲਈ ਆਈਸੀਯੂ ਵਿੱਚ ਵੈਂਟੀਲੇਟਰ 'ਤੇ ਰੱਖੀਆ ਗਿਆ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904