ਚੰਡੀਗੜ੍ਹ: ਸ਼ਿਲਾਜੀਤ ਦਾ ਨਾਂ ਤਾਂ ਲਗਪਗ ਸਭ ਨੇ ਸੁਣਿਆ ਹੀ ਹੋਵੇਗਾ। ਇਹ ਹਿਮਾਲਿਆ ਪਰਬਤਾਂ ਦੇ ਖੇਤਰ ਵਿੱਚ ਪਾਇਆ ਜਾਣ ਵਾਲਾ ਇੱਕ ਕਾਲਾ ਪਦਾਰਥ ਹੁੰਦਾ ਹੈ। ਇਸ ਵਿੱਚ ਦਵਾ ਦੇ ਗੁਣ ਹੁੰਦੇ ਹਨ ਤੇ ਇਹ ਆਮ ਰੁੱਖਾਂ ਤੇ ਪੌਦਿਆਂ ਦੇ ਸੜਨ ਤੋਂ ਬਾਅਦ ਤਿਆਰ ਹੁੰਦਾ ਹੈ। ਭਾਰਤੀ ਬਾਜ਼ਾਰ ਵਿੱਚ ਇਸ ਦੀ ਬਹੁਤ ਜ਼ਿਆਦਾ ਕੀਮਤ ਹੁੰਦੀ ਹੈ। ਸਰਦੀਆਂ ਵਿੱਚ ਖਾਣ ਨਾਲ ਇਸ ਦੇ ਬੇਹੱਦ ਫਾਇਦੇ ਹੁੰਦੇ ਹਨ।


ਦਰਅਸਲ ਸੈਕਸ ਪਾਵਰ ਲਈ ਅਕਸਰ ਲੋਕ ਸ਼ਿਲਾਜੀਤ ਦਾ ਇਸਤਮਾਲ ਕਰਦੇ ਹਨ ਪਰ ਸ਼ਿਲਾਜੀਤ ਦੇ ਸੈਕਸ ਪਾਵਰ ਤੋਂ ਇਲਾਵਾ ਵੀ ਬਹੁਤ ਸਾਰੇ ਫਾਇਦੇ ਹਨ। ਇਹ ਫਾਇਦੇ ਕਾਫੀ ਹੈਰਾਨ ਕਰਨ ਵਾਲੇ ਹਨ। ਆਓ ਜਾਣਦੇ ਹਾਂ ਉਨ੍ਹਾਂ ਵਿੱਚ ਕੁਝ ਫਾਇਦੇ...

ਸ਼ਿਲਾਜੀਤ 'ਚ ਵਿਸ਼ੇਸ਼ ਕਿਸਮ ਦੀ ਨਿਊਰੋਪ੍ਰੋਟੈਕਟਿਵ ਗੁਣਵਤਾ ਹੁੰਦੀ ਹੈ। ਇਸ ਲਈ ਇਸ ਦੀ ਵਰਤੋਂ ਨਾਲ ਅਲਜ਼ਾਈਮਰ ਰੋਗ ਤੋਂ ਬਚਿਆ ਜਾ ਸਕਦਾ ਹੈ।

ਸ਼ਿਲਾਜੀਤ ਸਾਡੇ ਦਿਮਾਗ ਨੂੰ ਤੰਦਰੁਸਤ ਰੱਖਣ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦੀ ਹੈ। ਸ਼ਿਲਾਜੀਤ ਯਾਦਦਾਸ਼ਤ ਵਧਾਉਣ ਵਿੱਚ ਵੀ ਮਦਦਗਾਰ ਹੈ।

ਇੱਕ ਅਧਿਐਨ ਦੇ ਅਨੁਸਾਰ, ਸ਼ਿਲਾਜੀਤ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਘਟਾਉਣ ਵਿੱਚ ਵੀ ਮਦਦਗਾਰ ਹੁੰਦੀ ਹੈ।

ਸ਼ਿਲਾਜੀਤ ਕੈਂਸਰ ਸੈੱਲਾਂ ਨੂੰ ਸਰੀਰ ਵਿੱਚ ਵੱਧਣ ਤੋਂ ਰੋਕਦਾ ਹੈ ਤੇ ਇਸ ਵਿਰੁੱਧ ਲੜਨ ਦੀ ਵੀ ਤਾਕਤ ਪ੍ਰਦਾਨ ਕਰਦਾ ਹੈ।

ਸ਼ਿਲਾਜੀਤ ਸੈਕਸ ਪਾਵਰ ਵਧਾਉਂਦੀ ਹੈ। ਇਹ ਮਰਦਾਂ ਤੇ ਔਰਤਾਂ ਦੋਵਾਂ ਲਈ ਚੰਗੀ ਦਵਾਈ ਹੈ। ਨਿਯਮਤ ਸੇਵਨ ਨਾਲ ਮਰਦਾਨਾ ਤਾਕਤ ਨੂੰ ਵਧਾਇਆ ਜਾ ਸਕਦਾ ਹੈ।

ਔਰਤਾਂ ਵਿੱਚ, ਜੇ ਮਾਹਵਾਰੀ ਬੇਕਾਬੂ ਹੈ, ਤਾਂ ਸ਼ੀਲਾਜੀਤ ਦੀ ਵਰਤੋਂ ਲਾਭਕਾਰੀ ਹੈ।

ਕਿੰਝ ਸੇਵਨ ਕਰੀਏ
ਜ਼ਿਆਦਾ ਮਾਤਰਾ ਵਿੱਚ ਸੇਵਨ ਨੁਕਸਾਨ ਦਾ ਕਾਰਨ ਵੀ ਬਣ ਸਕਦਾ ਹੈ। ਐਲਰਜੀ ਵਾਲੇ ਲੋਕਾਂ ਨੂੰ ਇਸ ਦਾ ਸੇਵਨ ਕਰਨ ਵੇਲੇ ਸਾਵਧਾਨ ਰਹਿਣਾ ਚਾਹੀਦਾ ਹੈ। ਗਰਭਵਤੀ ਔਰਤਾਂ ਨੂੰ ਬਿਨਾਂ ਡਾਕਟਰੀ ਸਲਾਹ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ।ਇਹ ਹਰ ਬਿਮਾਰੀ ਲਈ ਵੱਖਰੇ ਢੰਗ ਨਾਲ ਇਸਤੇਮਾਲ ਹੁੰਦੀ ਹੈ, ਇਸ ਲਈ ਡਾਕਟਰ ਦੀ ਸਲਾਹ ਲਓ।

ਸੈਕਸ ਪਾਵਰ ਲਈ ਕਿਵੇਂ ਕਰਦਾ ਕੰਮ
ਸ਼ਿਲਾਜੀਤ ਦੀ ਵਰਤੋਂ ਆਮ ਤੌਰ ’ਤੇ ਮਰਦਾਨਾ ਸ਼ਕਤੀ ਤੇ ਸੰਭੋਗ ਦੀ ਸਮਰੱਥਾ ਬਣਾਉਣ ਲਈ ਕੀਤੀ ਜਾਂਦੀ ਹੈ। ਉਂਝ ਵੀ ਇਸ ਨੂੰ ਖਾਣ ਦੇ ਹੋਰ ਵੀ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਦਰਅਸਲ, ਸ਼ਿਲਾਜੀਤ ਵਿੱਚ ਟੈਸਟੋਸਟੀਰੋਨ ਹਾਰਮੋਨ ਵਧਾਉਣ ਦੀ ਸਮਰੱਥਾ ਹੈ, ਜਿਸ ਨਾਲ ਤੁਹਾਡੀ ਪਰਫ਼ਾਰਮੈਂਸ-ਟਾਈਮਿੰਗ ਵਧ ਜਾਂਦੀ ਹੈ।

ਸ਼ਿਲਾਜੀਤ ਪਾਊਡਰ ਨੂੰ ਜੇ ਤੁਸੀਂ ਦੁੱਧ ਵਿੱਚ ਮਿਲਾ ਕੇ ਪੀਂਦੇ ਹੋ, ਤਾਂ ਇਸ ਨਾਲ ਤੁਹਾਡੇ ਵੀਰਜ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੁੰਦਾ ਹੈ। ਇਸ ਤੱਥ ਦੀ ਵਿਗਿਆਨਕ ਪੁਸ਼ਟੀ ਕੀਤੀ ਜਾ ਚੁੱਕੀ ਹੈ।

ਜੇ ਨੀਂਦਰ ਘੱਟ ਆਉਂਦੀ ਹੋਵੇ, ਤਾਂ ਅਜਿਹਾ ਟੇਸਟੋਸਟੀਰੋਨਜ਼ ਹਾਰਮੋਨ ਦੀ ਘਾਟ ਕਾਰਣ ਹੁੰਦਾ ਹੈ। ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਸ਼ਿਲਾਜੀਤ ਖਾਓ। ਖ਼ੂਨ ਦੀ ਕਮੀ ਕਾਰਣ ਮਨੁੱਖ ਨੂੰ ਕਈ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਦ ਕਿ ਸ਼ਿਲਾਜੀਤ ਵਿੱਚ ਲੋਹੇ ਦੀ ਮਾਤਰਾ ਪਾਈ ਜਾਂਦੀ ਹੈ, ਜਿਸ ਕਾਰਨ ਇਹ ਤੁਹਾਡੇ ਸਰੀਰ ਵਿੱਚ ਖ਼ੂਨ ਦੀ ਘਾਟ ਪੈਦਾ ਨਹੀਂ ਹੋਣ ਦਿੰਦਾ, ਸਦਾ ਜੁਆਨ ਰੱਖਦਾ ਹੈ।।

ਸ਼ਿਲਾਜੀਤ ਦੀ ਵਰਤੋਂ ਯਾਦਦਾਸ਼ਤ ਸ਼ਕਤੀ ਵਿੱਚ ਵੀ ਵਾਧਾ ਕਰਦੀ ਹੈ। ਇਸ ਵਿੱਚ ਫ਼ੌਲਿਕ ਐਸਿਡ ਪਾਇਆ ਜਾਂਦਾ। ਇਹ ਐਸਿਡ ਦਿਮਾਗ਼ ਦੀ ਸਮਰੱਥਾ ਵਿੱਚ ਵਾਧਾ ਕਰਦਾ ਹੈ। ਇਸ ਤੋਂ ਇਲਾਵਾ ਇਹ ਮਨੁੱਖ ਦੀ ਰੋਗਾਂ ਨਾਲ ਲੜਨ ਦੀ ਤਾਕਤ ਵਿੱਚ ਵਾਧਾ ਕਰਦਾ ਹੈ। ਇਸ ਲਈ ਰੋਜ਼ਾਨਾ ਥੋੜ੍ਹੀ-ਥੋੜ੍ਹੀ ਮਾਤਰਾ ਲੈਣੀ ਹੁੰਦੀ ਹੈ।