Stock Market Closing On 9th February 2023: ਭਾਰਤੀ ਸ਼ੇਅਰ ਬਾਜ਼ਾਰ ਲਗਾਤਾਰ ਦੂਜੇ ਦਿਨ ਤੇਜ਼ੀ ਨਾਲ ਬੰਦ ਹੋਇਆ ਹੈ। ਹਾਲਾਂਕਿ ਸਵੇਰੇ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ ਸੀ। ਬਾਜ਼ਾਰ 'ਚ ਵਿਕਵਾਲੀ ਦੇਖਣ ਨੂੰ ਮਿਲੀ ਸੀ। ਪਰ ਆਈਟੀ ਬੈਂਕਿੰਗ ਸ਼ੇਅਰਾਂ 'ਚ ਖਰੀਦਦਾਰੀ ਕਾਰਨ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ ਅਤੇ ਅੱਜ ਦੇ ਕਾਰੋਬਾਰ ਦੇ ਅੰਤ 'ਤੇ ਬੀ.ਐੱਸ.ਈ. ਦਾ ਸੈਂਸੈਕਸ 142 ਅੰਕਾਂ ਦੇ ਵਾਧੇ ਨਾਲ 60,806 'ਤੇ ਬੰਦ ਹੋਇਆ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 22 ਅੰਕਾਂ ਦੇ ਵਾਧੇ ਨਾਲ 17,893 'ਤੇ ਬੰਦ ਹੋਇਆ।


ਸੈਕਟਰ ਅਪਡੇਟ


ਅੱਜ ਦੇ ਕਾਰੋਬਾਰੀ ਸੈਸ਼ਨ 'ਚ ਆਈ.ਟੀ., ਬੈਂਕਿੰਗ, ਮੀਡੀਆ ਸੈਕਟਰ ਦੇ ਸ਼ੇਅਰਾਂ ਨਾਲ ਜੁੜੇ ਸੂਚਕਾਂਕ 'ਚ ਤੇਜ਼ੀ ਰਹੀ, ਜਦਕਿ ਆਟੋ, ਫਾਰਮਾ, ਹੈਲਥਕੇਅਰ, ਮੈਟਲਸ, ਐਨਰਜੀ, ਇੰਫ੍ਰਾ, ਐੱਫ.ਐੱਮ.ਸੀ.ਜੀ., ਕੰਜ਼ਿਊਮਰ ਡਿਊਰੇਬਲਸ ਨਾਲ ਜੁੜੇ ਸੂਚਕਾਂਕ ਗਿਰਾਵਟ 'ਚ ਬੰਦ ਹੋਏ। ਜਿੱਥੇ ਮਿਡਕੈਪ ਇੰਡੈਕਸ ਉਛਾਲ ਦੇ ਨਾਲ ਬੰਦ ਹੋਇਆ ਹੈ, ਉੱਥੇ ਸਮਾਲਕੈਪ ਇੰਡੈਕਸ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨਿਫਟੀ ਦੇ 50 ਸਟਾਕਾਂ 'ਚੋਂ 26 ਸਟਾਕ ਵਾਧੇ ਨਾਲ ਬੰਦ ਹੋਏ ਜਦਕਿ 24 ਸਟਾਕ ਘਾਟੇ ਨਾਲ ਬੰਦ ਹੋਏ। ਸੈਂਸੈਕਸ ਦੇ 30 ਸ਼ੇਅਰਾਂ ਵਿੱਚੋਂ 18 ਸਟਾਕ ਵਾਧੇ ਦੇ ਨਾਲ ਬੰਦ ਹੋਏ ਜਦਕਿ 12 ਸਟਾਕ ਘਾਟੇ ਨਾਲ ਬੰਦ ਹੋਏ।




ਇਹ ਵੀ ਪੜ੍ਹੋ: ਬੱਚੇ ਨੂੰ ਪਿਆਰ ਨਾਲ ਵਾਰ-ਵਾਰ ਚੁੰਮਦੇ ਹੋ ਤਾਂ ਹੋ ਜਾਓ ਸਾਵਧਾਨ... ਹੋ ਸਕਦੇ ਹਨ 7 ਨੁਕਸਾਨ


ਇਨ੍ਹਾਂ ਸ਼ੇਅਰਾਂ ਵਿੱਚ ਤੇਜ਼ੀ ਨਾਲ ਗਿਰਾਵਟ


ਅੱਜ ਦੇ ਕਾਰੋਬਾਰੀ ਸੈਸ਼ਨ  'ਚ ਬਜਾਜ ਫਾਈਨਾਂਸ 1.59 ਫੀਸਦੀ, ਬਜਾਜ ਫਿਨਸਰਵ 2.30 ਫੀਸਦੀ, ਏਸ਼ੀਅਨ ਪੇਂਟਸ 1.80 ਫੀਸਦੀ, ਇੰਫੋਸਿਸ 1.76 ਫੀਸਦੀ, ਇੰਡਸਇੰਡ ਬੈਂਕ 1.51 ਫੀਸਦੀ, ਲਾਰਸਨ 0.74 ਫੀਸਦੀ ਅਤੇ ਟੀਸੀਐਸ 0.46 ਫੀਸਦੀ ਚੜ੍ਹ ਕੇ ਬੰਦ ਹੋਏ। ਜਦਕਿ ਭਾਰਤੀ ਏਅਰਟੈੱਲ 1.03 ਫੀਸਦੀ, ਅਲਟਰਾਟੈੱਕ ਸੀਮੈਂਟ 0.92 ਫੀਸਦੀ, ਟਾਟਾ ਮੋਟਰਜ਼ 0.78 ਫੀਸਦੀ, ਸਨ ਫਾਰਮਾ 0.65 ਫੀਸਦੀ, ਐਚਡੀਐਫਸੀ 0.53 ਫੀਸਦੀ ਡਿੱਗ ਕੇ ਬੰਦ ਹੋਏ।




ਸ਼ੇਅਰ ਬਾਜ਼ਾਰ ਭਾਵੇਂ ਤੇਜ਼ੀ ਨਾਲ ਬੰਦ ਹੋਇਆ ਹੋਵੇ ਪਰ ਵੀਰਵਾਰ ਦੇ ਸੈਸ਼ਨ 'ਚ ਨਿਵੇਸ਼ਕਾਂ ਨੂੰ ਨੁਕਸਾਨ ਹੋਇਆ। BSE 'ਤੇ ਸੂਚੀਬੱਧ ਸਟਾਕਾਂ ਦਾ ਮਾਰਕੀਟ ਕੈਪ ਬੁੱਧਵਾਰ ਨੂੰ 268.62 ਲੱਖ ਕਰੋੜ ਰੁਪਏ ਤੋਂ ਘੱਟ ਕੇ 268.45 ਲੱਖ ਕਰੋੜ ਰੁਪਏ 'ਤੇ ਆ ਗਿਆ ਹੈ। ਯਾਨੀ ਅੱਜ ਦੇ ਸੈਸ਼ਨ ਵਿੱਚ ਨਿਵੇਸ਼ਕਾਂ ਨੂੰ 17000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।


ਇਹ ਵੀ ਪੜ੍ਹੋ: Valentine Day 2023: ਪਹਿਲੀ ਮੁਲਾਕਾਤ 'ਚ ਕਰਨਾ ਚਾਹੁੰਦੇ ਹੋ ਪਾਰਟਨਰ ਨੂੰ ਇੰਪਰੈਸ, ਤਾਂ ਅਪਣਾਓ ਇਹ Love tips