31 Debember: ਕੁਝ ਹੀ ਦਿਨਾਂ 'ਚ ਸਾਲ 2021 ਖਤਮ ਹੋਣ ਵਾਲਾ ਹੈ, ਪਰ ਇਸ ਤੋਂ ਪਹਿਲਾਂ ਤੁਹਾਨੂੰ ਕੁਝ ਜ਼ਰੂਰੀ ਕੰਮ ਕਰ ਲੈਣੇ ਚਾਹੀਦੇ ਹਨ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਹ ਚਾਰ ਮਹੱਤਵਪੂਰਨ ਕੰਮ ਕੀ ਹਨ :

ਆਈਟੀਆਰ
ਵਿੱਤੀ ਸਾਲ 2020-21 ਲਈ ਇਨਕਮ ਟੈਕਸ ਰਿਟਰਨ (ITR) ਫ਼ਾਈਲ ਕਰਨ ਦੀ ਆਖਰੀ ਮਿਤੀ 31 ਦਸੰਬਰ 2021 ਹੈ। ਇਸ ਦੇ ਲਈ ਦੋ ਵਾਰ ਸਮਾਂ ਸੀਮਾ ਵਧਾ ਦਿੱਤੀ ਗਈ ਹੈ, ਪਹਿਲਾਂ 31 ਜੁਲਾਈ ਤੋਂ 30 ਸਤੰਬਰ 2021 ਅਤੇ ਫਿਰ ਸਮਾਂ ਸੀਮਾ 31 ਦਸੰਬਰ ਤਕ ਵਧਾ ਦਿੱਤੀ ਗਈ ਸੀ। ਦੂਜੀ ਵਾਰ ਆਈਟੀਆਰ ਪੋਰਟਲ 'ਚ ਗੜਬੜੀ ਕਾਰਨ ਆਖਰੀ ਮਿਤੀ ਨੂੰ ਅੱਗੇ ਵਧਾ ਦਿੱਤਾ ਗਿਆ ਸੀ।

ਜੀਵਨ ਸਰਟੀਫ਼ਿਕੇਟ
ਸਰਕਾਰੀ ਸੇਵਾਮੁਕਤ ਲੋਕਾਂ ਨੂੰ ਹਰ ਸਾਲ ਆਪਣਾ ਜੀਵਨ ਸਰਟੀਫ਼ਿਕੇਟ ਜਮ੍ਹਾ ਕਰਵਾਉਣਾ ਪੈਂਦਾ ਹੈ। ਸਾਲਾਨਾ ਜੀਵਨ ਸਰਟੀਫਿਕੇਟ ਜਮ੍ਹਾ ਕਰਨ ਦੀ ਅੰਤਮ ਮਿਤੀ 31 ਦਸੰਬਰ 2021 ਤਕ ਹੈ। ਪੈਨਸ਼ਨ ਲਗਾਤਾਰ ਪ੍ਰਾਪਤ ਕਰਨ ਲਈ, ਇਸ ਨੂੰ ਜਮ੍ਹਾ ਕਰਨਾ ਜ਼ਰੂਰੀ ਹੈ। ਹਾਲਾਂਕਿ, ਜੋ ਕਰਮਚਾਰੀ ਭਵਿੱਖ ਨਿਧੀ (EPF) ਦੇ ਮੈਂਬਰ ਹਨ, ਉਨ੍ਹਾਂ ਕੋਲ ਜ਼ਿਆਦਾ ਸਮਾਂ ਹੈ।

ਆਧਾਰ-ਯੂਏਐਨ ਨੂੰ ਲਿੰਕ ਕਰੋ
ਕਿਰਤ ਮੰਤਰਾਲੇ ਨੇ ਉੱਤਰ-ਪੂਰਬੀ ਸੂਬਿਆਂ ਅਤੇ ਕੁਝ ਸੰਸਥਾਵਾਂ ਲਈ ਯੂਏਐਨ-ਆਧਾਰ ਲਿੰਕ ਕਰਨ ਲਈ ਚਾਰ ਮਹੀਨਿਆਂ ਦਾ ਵਾਧੂ ਸਮਾਂ ਦਿੱਤਾ ਸੀ। ਇਹ ਸਮਾਂ ਸੀਮਾ 31 ਦਸੰਬਰ 2021 ਨੂੰ ਖ਼ਤਮ ਹੋ ਰਹੀ ਹੈ। ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਕਿਰਤ ਮੰਤਰਾਲੇ ਨੇ ਇਹ ਫ਼ੈਸਲਾ ਲਿਆ ਹੈ।

ਡੀਮੈਟ-ਟ੍ਰੇਡਿੰਗ ਖਾਤਿਆਂ ਦੀ ਕੇਵਾਈਸੀ
ਭਾਰਤੀ ਪ੍ਰਤੀਭੂਤੀਆਂ ਤੇ ਵਟਾਂਦਰਾ ਬੋਰਡ (ਸੇਬੀ) ਨੇ ਡੀਮੈਟ ਤੇ ਵਪਾਰਕ ਖਾਤਿਆਂ ਲਈ ਕੇਵਾਈਸੀ ਦੀ ਅੰਤਮ ਤਰੀਕ ਲਈ 31 ਦਸੰਬਰ 2021 ਤੈਅ ਕੀਤੀ ਹੈ। ਪਹਿਲਾਂ ਇਸ ਕੰਮ ਦੀ ਅੰਤਮ ਮਿਤੀ 30 ਸਤੰਬਰ 2021 ਸੀ। ਡਿਪਾਜ਼ਿਟਰੀ ਮਤਲਬ ਐਨਐਸਡੀਐਲ ਤੇ ਸੈਂਟਰਲ ਡਿਪਾਜ਼ਟਰੀ ਸਰਵਿਸਿਜ਼ ਲਿਮਟਿਡ (ਸੀਡੀਐਸਐਲ) ਨੂੰ ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ ਸਾਰੇ ਡੀਮੈਟ, ਟ੍ਰੇਡਿੰਗ ਖਾਤਿਆਂ 'ਚ ਮਹੱਤਵਪੂਰਨ ਕੇਵਾਈਸੀ ਫੀਚਰਸ ਅਪਡੇਟ ਹੋਣ। ਇਨ੍ਹਾਂ 'ਚ ਨਾਮ, ਪਤਾ, ਪੈਨ, ਵੈਧ ਮੋਬਾਈਲ ਨੰਬਰ, ਵੈਧ ਈਮੇਲ ਆਈਡੀ ਅਤੇ ਆਮਦਨ ਸੀਮਾ ਸ਼ਾਮਲ ਹੈ।


 



ਇਹ ਵੀ ਪੜ੍ਹੋ :ਪ੍ਰੇਮ ਵਿਆਹ ਦੀ ਖੌਫ਼ਨਾਕ ਸਜ਼ਾ ! ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੀ ਕੁੱਟਮਾਰ ਕਰਨ ਤੋਂ ਬਾਅਦ ਕੱਟਿਆ ਗੁਪਤ ਅੰਗ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490