ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਆਪਰੇਟਰ ਰਿਲਾਇੰਸ ਜਿਓ ਦੇ ਉਪਭੋਗਤਾਵਾਂ ਨੂੰ ਅੱਜ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਰਕੇ ਕੁਝ ਹੀ ਮਿੰਟਾਂ ਵਿੱਚ #jiodown ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਟ੍ਰੈਂਡ ਕਰਨਾ ਸ਼ੁਰੂ ਕਰ ਦਿੱਤਾ। ਯੂਜ਼ਰਸ ਨੇ ਜੀਓ ਦਾ ਨੈੱਟਵਰਕ ਡਾਊਨ ਹੋਣ ਦੀ ਸ਼ਿਕਾਇਤ ਕੀਤੀ ਸੀ। ਕੁਝ ਉਪਭੋਗਤਾਵਾਂ ਨੇ ਲਿਖਿਆ ਕਿ ਜੀਓ ਦਾ ਨੈਟਵਰਕ ਕਈ ਘੰਟਿਆਂ ਤੋਂ ਕੰਮ ਨਹੀਂ ਕਰ ਰਿਹਾ। ਕੁਝ ਯੂਜ਼ਰਸ ਨੇ ਲਿਖਿਆ ਕਿ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ਤੋਂ ਬਾਅਦ ਹੁਣ ਜੀਓ ਦਾ ਨੈੱਟਵਰਕ ਵੀ ਡਾਊਨ ਹੋ ਗਿਆ ਹੈ।
ਸੂਤਰਾਂ ਮੁਤਾਬਕ, ਪੂਰੇ ਦੇਸ਼ 'ਚ ਜੀਓ ਦੀ ਸੇਵਾ ਵਿੱਚ ਕੋਈ ਵਿਘਨ ਨਹੀਂ ਪਿਆ। ਜੀਓ ਸੇਵਾ ਸਿਰਫ ਮੱਧ ਪ੍ਰਦੇਸ਼ ਦੇ ਕੁਝ ਖੇਤਰਾਂ ਵਿੱਚ ਡਾਊਨ ਹੋਈ ਹੈ। ਇਹ ਸਮੱਸਿਆ ਪਿਛਲੇ ਡੇਢ ਘੰਟੇ ਤੋਂ ਚੱਲ ਰਹੀ ਹੈ। ਕੰਪਨੀ ਦੀ ਤਕਨੀਕੀ ਟੀਮ ਇਸ ਨੂੰ ਠੀਕ ਕਰਨ ਲਈ ਕੰਮ ਕਰ ਰਹੀ ਹੈ। ਉਮੀਦ ਹੈ ਕਿ ਸਿਸਟਮ ਜਲਦੀ ਠੀਕ ਹੋ ਜਾਵੇਗਾ। ਰਿਲਾਇੰਸ ਜਿਓ ਦੇ ਐਕਟਿਵ ਮੋਬਾਈਲ ਗਾਹਕਾਂ ਦੀ ਗਿਣਤੀ ਜੁਲਾਈ ਵਿੱਚ 61 ਲੱਖ ਵਧੀ ਹੈ।
ਦੱਸ ਦਈਏ ਕਿ ਇਸ ਦੌਰਾਨ ਭਾਰਤੀ ਏਅਰਟੈੱਲ ਦੇ ਐਕਟਿਵ ਕਨੈਕਸ਼ਨਾਂ ਦੀ ਗਿਣਤੀ ਵਿੱਚ 23 ਲੱਖ ਦਾ ਵਾਧਾ ਹੋਇਆ ਹੈ। ਇਹ ਜਾਣਕਾਰੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟਰਾਈ) ਦੇ ਤਾਜ਼ਾ ਅੰਕੜਿਆਂ ਵਿੱਚ ਦਿੱਤੀ ਗਈ ਹੈ। ਇਸ ਵਾਧੇ ਦੇ ਨਾਲ ਹੀ ਰਿਲਾਇੰਸ ਜਿਓ ਦੀ ਮਾਰਕੀਟ ਹਿੱਸੇਦਾਰੀ ਵੀ ਵਧੀ ਹੈ। ਜੁਲਾਈ ਦੇ ਅੰਤ ਵਿੱਚ ਜਿਓ ਦੇ ਮੋਬਾਈਲ ਕਨੈਕਸ਼ਨ 34.64 ਮਿਲੀਅਨ ਸੀ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ਦੀਆਂ ਸੇਵਾਵਾਂ ਕਈ ਘੰਟਿਆਂ ਲਈ ਡਾਊਨ ਰਹੀਆਂ ਸੀ। ਇਹ ਪਹਿਲੀ ਵਾਰ ਸੀ ਜਦੋਂ ਦੁਨੀਆ ਭਰ ਦੇ ਤਿੰਨੋ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਸੇਵਾ ਘੰਟਿਆਂ ਲਈ ਠੱਪ ਰਹੀਆੰ ਸੀ। ਇਸਦੇ ਕਾਰਨ ਦੁਨੀਆ ਭਰ ਦੇ ਕਰੋੜਾਂ ਉਪਭੋਗਤਾ ਪ੍ਰੇਸ਼ਾਨ ਹੋਏ। ਇਸ ਨਾਲ ਫੇਸਬੁੱਕ ਦੇ ਸਟਾਕ ਵਿੱਚ ਵੀ ਗਿਰਾਵਟ ਆਈ ਅਤੇ ਕੰਪਨੀ ਦੇ ਸੀਈਓ ਮਾਰਕ ਜ਼ੁਕਰਬਰਗ ਦੀ ਸੰਪਤੀ ਇੱਕ ਦਿਨ ਵਿੱਚ 6.11 ਬਿਲੀਅਨ ਡਾਲਰ ਘੱਟ ਗਈ।
ਇਹ ਵੀ ਪੜ੍ਹੋ: Gold Silver Price Today 6th October 2021: ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਜਾਰੀ, ਜਾਣੋ ਅੱਜ ਕਿੰਨਾ ਸਸਤਾ ਹੋਇਆ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/