Kadaknath Chicken Business: ਜਦੋਂ ਤੋਂ ਦਿੱਗਜ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਵੱਲੋਂ ਕੜਕਨਾਥ ਮੁਰਗੇ ਪਾਲਣ ਦੀ ਜਾਣਕਾਰੀ ਸਾਹਮਣੇ ਆਈ ਹੈ, ਉਦੋਂ ਤੋਂ ਇਹ ਕਾਰੋਬਾਰ ਬਹੁਤ ਚਰਚਾ ਵਿੱਚ ਹੈ। ਕੜਕਨਾਥ ਮੁਰਗੇ ਦੀ ਇੱਕ ਕਾਲੀ ਨਸਲ ਹੈ, ਜਿਸਦਾ ਮੀਟ ਅਤੇ ਅੰਡੇ ਬਹੁਤ ਸਿਹਤਮੰਦ ਮੰਨੇ ਜਾਂਦੇ ਹਨ ਕਿਉਂਕਿ ਇਨ੍ਹਾਂ ਵਿੱਚ ਕੋਲੈਸਟ੍ਰੋਲ ਘੱਟ ਅਤੇ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਦਿਲ ਦੇ ਮਰੀਜ਼ ਵੀ ਹਾਈ ਕੋਲੈਸਟ੍ਰੋਲ ਦੀ ਚਿੰਤਾ ਕੀਤੇ ਬਿਨਾਂ ਇਨ੍ਹਾਂ ਨੂੰ ਖਾ ਸਕਦੇ ਹਨ। ਪਰ ਇਹ ਮੁਰਗੀਆਂ ਦੀ ਇੱਕ ਦੁਰਲੱਭ ਨਸਲ ਹੈ, ਜਿਸ ਦੀ ਕੀਮਤ ਬਹੁਤ ਜ਼ਿਆਦਾ ਹੈ। 



ਇਸ ਤਰ੍ਹਾਂ ਸ਼ੁਰੂ ਕਰੋ ਇਹ ਕਾਰੋਬਾਰ
ਕੜਕਨਾਥ ਪੋਲਟਰੀ ਫਾਰਮਿੰਗ ਦਾ ਕਾਰੋਬਾਰ ਸ਼ੁਰੂ ਕਰਨ ਲਈ, ਤੁਹਾਨੂੰ ਇੱਕ ਢੁੱਕਵੀਂ ਜਗ੍ਹਾ ਦੀ ਚੋਣ ਕਰਨੀ ਪਵੇਗੀ। ਇਸ ਤੋਂ ਬਾਅਦ ਤੁਸੀਂ ਇਸ ਪ੍ਰਜਾਤੀ ਦੇ ਮੁਰਗੇ ਖਰੀਦਣੇ ਹਨ। ਇਸਦੇ ਲਈ ਤੁਹਾਨੂੰ ਨਜ਼ਦੀਕੀ ਕੜਕਨਾਥ ਪੋਲਟਰੀ ਫਾਰਮ ਨਾਲ ਸੰਪਰਕ ਕਰਨਾ ਹੋਵੇਗਾ। 


ਕਿੰਨੀ ਹੈ ਚੂਚੇ ਦੀ ਕੀਮਤ ?
 ਕੱੜਕਨਾਥ ਚੂਚੇ ਦੀ ਕੀਮਤ 38-40 ਰੁਪਏ ਹੈ। ਤੁਹਾਨੂੰ 40,000 ਰੁਪਏ ਤੱਕ ਦੇ ਇੱਕ ਹਜ਼ਾਰ ਚੂਚੇ ਮਿਲਣਗੇ। ਇਨ੍ਹਾਂ ਚੂਚਿਆਂ ਦਾ ਵਜ਼ਨ 4-6 ਮਹੀਨਿਆਂ ਵਿੱਚ 1.5-2 ਕਿਲੋ ਤੱਕ ਹੋ ਸਕਦਾ ਹੈ। 


ਸ਼ੈੱਡ ਉੱਤੇ ਖਰਚ ?
1000 ਚੂਚਿਆਂ ਲਈ ਸਿਰਫ 1000 ਵਰਗ ਫੁੱਟ ਖੇਤਰ ਦੀ ਲੋੜ ਹੈ। ਜਦੋਂ ਕਿ ਫਾਰਮ ਬਣਾਉਣ 'ਤੇ 100 ਰੁਪਏ ਪ੍ਰਤੀ ਵਰਗ ਫੁੱਟ ਖਰਚ ਆ ਸਕਦਾ ਹੈ। ਇਸ ਤਰ੍ਹਾਂ 1000 ਚੂਚਿਆਂ ਲਈ 1000 ਵਰਗ ਫੁੱਟ ਖੇਤਰ ਦੀ ਲੋੜ ਹੁੰਦੀ ਹੈ, ਜਿਸ 'ਤੇ ਤੁਹਾਨੂੰ 1 ਲੱਖ ਰੁਪਏ ਦਾ ਖਰਚਾ ਆਵੇਗਾ। ਹੋਰ ਖਰਚਿਆਂ ਸਮੇਤ, ਤੁਹਾਨੂੰ ਸ਼ੁਰੂਆਤ ਵਿੱਚ ਲਗਭਗ 1.5-2 ਲੱਖ ਰੁਪਏ ਨਿਵੇਸ਼ ਕਰਨੇ ਪੈਣਗੇ।


ਕਿੰਨੀ ਹੋਵੇਗੀ ਕਮਾਈ ?
ਇੱਕ ਕੱੜਕਨਾਥ ਮੁਰਗੀ ਦਾ ਰੇਟ ਲਗਭਗ 3,000-4,000 ਰੁਪਏ ਹੈ। ਇਸ ਦਾ ਮੀਟ 700-1000 ਰੁਪਏ ਪ੍ਰਤੀ ਕਿਲੋ ਮਿਲਦਾ ਹੈ। ਸਰਦੀਆਂ ਵਿੱਚ ਇਹ ਕੀਮਤ 1000-1200 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਜਾਂਦੀ ਹੈ। ਜੇਕਰ ਤੁਸੀਂ 3000 ਰੁਪਏ 'ਚ ਮੁਰਗੇ ਵੇਚਦੇ ਹੋ ਤਾਂ ਵੀ 1000 ਮੁਰਗੀਆਂ ਤੋਂ 30 ਲੱਖ ਰੁਪਏ ਕਮਾਓਗੇ। ਹਾਲਾਂਕਿ, ਇਹ ਕਮਾਈ ਅਨੁਮਾਨਿਤ ਹੈ ਅਤੇ ਇਸ ਵਿੱਚ ਲਾਗਤ ਅਤੇ ਰੱਖ-ਰਖਾਅ ਦੇ ਖਰਚੇ ਵੀ ਸ਼ਾਮਲ ਹਨ।


ਆਂਡਿਆਂ ਤੋਂ ਵੀ ਹੋਵੇਗੀ ਆਮਦਨ 
ਮੁਰਗੀਆਂ ਦੁਆਰਾ ਦਿੱਤੇ ਆਂਡੇ ਵੀ ਤੁਹਾਡੀ ਆਮਦਨ ਦਾ ਸਾਧਨ ਬਣ ਜਾਣਗੇ। ਇੱਕ ਅੰਡਾ 20-22 ਰੁਪਏ ਵਿੱਚ ਮਿਲਦਾ ਹੈ। ਇਸ ਤਰ੍ਹਾਂ ਤੁਸੀਂ ਆਂਡਿਆਂ ਤੋਂ ਵੀ ਪੈਸੇ ਕਮਾ ਸਕਦੇ ਹੋ ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।