LIC Jeevan Anand Policy: ਭਾਰਤੀ ਜੀਵਨ ਬੀਮਾ ਨਿਗਮ (LIC) ਦੀ ਜੀਵਨ ਆਨੰਦ ਨੀਤੀ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਬਿਹਤਰ ਭਵਿੱਖ ਲਈ ਬੱਚਤ ਕਰਨ ਦਾ ਮੌਕਾ ਦਿੰਦੀ ਹੈ ਜੋ ਨਿਵੇਸ਼ਕ ਇਸ ਪਾਲਿਸੀ ਤਹਿਤ ਨਿਵੇਸ਼ ਕਰਦਾ ਰਹਿੰਦਾ ਹੈ ਤਾਂ ਦੋ ਵੱਖ-ਵੱਖ ਸਮੇਂ 'ਤੇ ਪਾਲਿਸੀ ਤਹਿਤ ਦੋ ਬੋਨਸ ਮਿਲਦੇ ਹਨ।


ਇਸ ਨੀਤੀ 'ਚ 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਨਿਵੇਸ਼ਕ ਇਸ ਪਾਲਿਸੀ 'ਚ ਨਿਵੇਸ਼ ਕਰ ਸਕਦਾ ਹੈ। ਇਹ ਪਾਲਿਸੀ ਨਿਸਚਿਤ ਸਮੇਂ 'ਤੇ ਰਿਟਰਨ ਦੀ ਪੇਸ਼ਕਸ਼ ਕਰਦੀ ਹੈ। ਪਾਲਿਸੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਪ੍ਰੀਮੀਅਮ ਮਿਆਦ ਤੇ ਪਾਲਿਸੀ ਮਿਆਦ, ਜਿਸ ਦਾ ਭਾਵ ਹੈ ਕਿ ਪ੍ਰੀਮੀਅਮ ਦਾ ਭੁਗਤਾਨ ਪਾਲਿਸੀ ਦੇ ਮੈਚਿਓਰ ਹੋਣ ਤਕ ਕਰਨਾ ਹੋਵੇਗਾ। ਪਾਲਿਸੀ 'ਚ ਨਿਵੇਸ਼ਕਾਂ ਨੂੰ ਲਗਾਤਾਰ 15 ਸਾਲ ਤਕ ਨਿਵੇਸ਼ ਕਰਨ ਤੋਂ ਬਾਅਦ ਇਕ ਬੋਨਸ ਮਿਲਦਾ ਹੈ।


ਨਿਵੇਸ਼ਕ ਦੀ ਮੌਤ ਮਾਮਲੇ 'ਚ ਐਲਆਈਸੀ ਜੀਵਨ ਆਨੰਦ ਪਾਲਿਸੀ ਇਹ ਵੀ ਯਕੀਨੀ ਬਣਾਉਂਦੀ ਹੈ ਨਾਮਜ਼ਦ ਵਿਅਕਤੀਆਂ ਨੂੰ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਚੰਗਾ ਰਿਟਰਨ ਮਿਲੇ। ਐਲਆਈਸੀ ਸਕੀਮ 'ਚ ਬੀਮੇ ਦੀ ਘੱਟੋ ਘੱਟ ਰਕਮ ਇਕ ਲੱਖ ਰੁਪਏ ਹੈ।


ਹਾਲਾਂਕਿ ਨਿਵੇਸ਼ਕ ਆਪਣੀ ਬੀਮੇ ਦੀ ਰਕਮ ਵਧਾ ਕੇ ਦਾਅਵੇ ਨੂੰ ਵਧਾ ਸਕਦੇ ਹਨ। ਮੌਜੂਦਾ ਸਮੇਂ LIC ਨਿਵੇਸ਼ਕ ਦੀ ਮੌਤ ਦੇ ਮਾਮਲੇ 'ਚ ਬੀਮੇ ਦੀ ਰਕਮ ਦਾ 125 ਫੀਸਦ ਪੇਸ਼ ਕਰ ਰਿਹਾ ਹੈ। ਨਿਵੇਸ਼ਕਾਂ ਨੂੰ ਐਲਆਈਸੀ ਜੀਵਨ ਆਨੰਦ ਪਾਲਿਸੀ 'ਚ ਕਈ ਹੋਰ ਲਾਭ ਵੀ ਮਿਲਦੇ ਹਨ। ਜਿਸ 'ਚ ਦੁਰਘਟਨਾ 'ਚ ਮੌਤ, ਅਪਾਹਜ ਹੋਣਾ, ਮਿਆਦ ਬੀਮਾ ਤੇ ਗੰਭੀਰ ਬਿਮਾਰੀ ਕਵਰ ਮਿਲਦੇ ਹਨ।