ਨਵੀਂ ਦਿੱਲੀ: ਹੁਣ ਸਰਕਾਰ ਲਾਟਰੀ 'ਤੇ 28 ਪ੍ਰਤੀਸ਼ਤ ਜੀਐਸਟੀ ਵਸੂਲੇਗੀ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਇਹ ਹੁਕਮ 1 ਮਾਰਚ ਤੋਂ ਲਾਗੂ ਹੋਣਗੇ। ਜਾਰੀ ਨੋਟੀਫਿਕੇਸ਼ਨ 'ਚ ਇਹ ਦਰ ਉਨ੍ਹਾਂ ਲਾਟਰੀਆਂ 'ਤੇ ਲਾਗੂ ਹੋਵੇਗੀ ਜੋ ਰਾਜ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਹਨ। ਇਹ ਫੈਸਲਾ ਪਿਛਲੇ ਸਾਲ ਵਿੱਤ ਮੰਤਰੀ ਦੀ ਪ੍ਰਧਾਨਗੀ ਵਾਲੀ ਜੀਐਸਟੀ ਕੌਂਸਲ 'ਚ ਹੋਈ ਇਸ ਮੀਟਿੰਗ 'ਚ ਲਿਆ ਗਿਆ ਸੀ।

ਇਹ ਨਿਯਮ 1 ਮਾਰਚ ਤੋਂ ਲਾਗੂ ਹੋਣਗੇ

ਮਾਲ ਵਿਭਾਗ ਨੇ ਕਿਹਾ, “ਇਹ ਨੋਟੀਫਿਕੇਸ਼ਨ 1 ਮਾਰਚ, 2020 ਤੱਕ ਲਾਗੂ ਹੋ ਜਾਵੇਗਾ।” ਇਸ ਸਮੇਂ ਰਾਜ ਸਰਕਾਰਾਂ ਦੁਆਰਾ ਚਲਾਈਆਂ ਜਾਂਦੀਆਂ ਲਾਟਰੀਆਂ ‘ਤੇ 12 ਪ੍ਰਤੀਸ਼ਤ ਤੋਂ ਲੈ ਕੇ 28 ਪ੍ਰਤੀਸ਼ਤ ਤੱਕ ਟੈਕਸ ਲਾਇਆ ਜਾਂਦਾ ਹੈ।

ਲਾਟਰੀ ਉਦਯੋਗਾਂ ਤੋਂ ਨਿਰੰਤਰ ਮੰਗ ਸੀ ਕਿ ਦੇਸ਼ ਭਰ 'ਚ ਇਕਸਾਰ ਟੈਕਸ ਲਗਾਇਆ ਜਾਵੇ। ਇਸ ਮੰਗ ਦੇ ਬਾਅਦ, ਸੁਝਾਅ ਦੇਣ ਲਈ ਮੰਤਰੀਆਂ ਦਾ ਸਮੂਹ ਬਣਾਇਆ ਗਿਆ।

ਮਹਾਰਾਸ਼ਟਰ ਦੇ ਵਿੱਤ ਮੰਤਰੀ ਸੁਧੀਰ ਮੁੰਗੀਤਵਾਰ ਨੂੰ ਮੰਤਰੀਆਂ ਦੇ ਇਸ ਸਮੂਹ ਦਾ ਚੇਅਰਮੈਨ ਬਣਾਇਆ ਗਿਆ ਸੀ। ਜੀਐਸਟੀ ਕੌਂਸਲ ਨੇ ਦਸੰਬਰ ਵਿੱਚ ਲਾਟਰੀਆਂ 'ਤੇ 28 ਫੀਸਦ ਦੀ ਦਰ ਨਾਲ ਇਕਸਾਰ ਟੈਕਸ ਦੀ ਸਿਫਾਰਸ਼ ਕੀਤੀ ਸੀ।