Stock Market Closing On 13 March 2024: ਬੁੱਧਵਾਰ ਦੇ ਕਾਰੋਬਾਰੀ ਸੈਸ਼ਨ 'ਚ ਭਾਰਤੀ ਸ਼ੇਅਰ ਬਾਜ਼ਾਰ 'ਚ ਹਾਹਾਕਾਰ ਮੱਚ ਗਿਆ ਹੈ। ਬਾਜ਼ਾਰ 'ਚ ਭਾਰੀ ਬਿਕਵਾਲੀ ਕਰਕੇ ਅੱਜ ਦੇ ਸੈਸ਼ਨ 'ਚ ਨਿਵੇਸ਼ਕਾਂ ਨੂੰ 14 ਲੱਖ ਕਰੋੜ ਰੁਪਏ ਦਾ ਭਾਰੀ ਨੁਕਸਾਨ ਹੋਇਆ ਹੈ।
ਬਾਜ਼ਾਰ 'ਚ ਗਿਰਾਵਟ ਦੀ ਸ਼ੁਰੂਆਤ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਦੀ ਵਿਕਰੀ ਨਾਲ ਹੋਈ। ਪਰ ਦੁਪਹਿਰ ਤੋਂ ਬਾਅਦ ਲਾਰਜ ਕੈਪ ਸ਼ੇਅਰਾਂ 'ਚ ਵੀ ਮੁਨਾਫਾਵਸੂਲੀ ਦੇਖਣ ਨੂੰ ਮਿਲੀ। ਅੱਜ ਦੇ ਕਾਰੋਬਾਰ ਦੇ ਅੰਤ 'ਚ, BSE ਸੈਂਸੈਕਸ 906 ਅੰਕ ਡਿੱਗ ਕੇ 73,000 ਅੰਕ ਤੋਂ ਹੇਠਾਂ 72,762 ਅੰਕ 'ਤੇ ਬੰਦ ਹੋਇਆ।
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 338 ਅੰਕ ਡਿੱਗ ਕੇ 22000 ਤੋਂ ਹੇਠਾਂ 21,997 ਅੰਕਾਂ 'ਤੇ ਬੰਦ ਹੋਇਆ। ਇਕ ਵਾਰ ਤਾਂ ਸੈਂਸੈਕਸ 1150 ਅੰਕ ਅਤੇ ਨਿਫਟੀ 430 ਅੰਕ ਡਿੱਗ ਗਿਆ ਸੀ।
ਇਹ ਵੀ ਪੜ੍ਹੋ: ਹੁਣ ਫਾਸਟੈਗ ਕਿੱਥੋਂ ਖਰੀਦਣਾ ਹੈ Fastag? NHAI ਨੇ ਜਾਰੀ ਕੀਤੀ ਨਵੀਂ Guideline
ਸਮਾਲਕੈਪ ਅਤੇ ਮਿਡਕੈਪ ਦਾ ਸਟਾਕ ਕਾਫ਼ੀ ਹੇਠਾਂ ਡਿੱਗਿਆ
ਸ਼ੇਅਰ ਬਾਜ਼ਾਰ 'ਚ ਗਿਰਾਵਟ ਦਾ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਤੇ ਵੱਡਾ ਅਸਰ ਪਿਆ ਹੈ। ਨਿਫਟੀ ਮਿਡਕੈਪ ਸਟਾਕ 2115 ਅੰਕ ਜਾਂ 4.40 ਫੀਸਦੀ ਡਿੱਗ ਕੇ ਬੰਦ ਹੋਇਆ। ਜਦੋਂ ਕਿ ਸਮਾਲਕੈਪ ਇੰਡੈਕਸ 800 ਅੰਕ ਜਾਂ 5.28 ਫੀਸਦੀ ਡਿੱਗ ਕੇ ਬੰਦ ਹੋਇਆ ਹੈ।
ਨਿਫਟੀ ਦਾ ਨੈਕਸਟ ਫਿਫਟੀ 2227 ਅੰਕ ਡਿੱਗ ਕੇ ਬੰਦ ਹੋਇਆ ਹੈ। ਅੱਜ ਦੇ ਕਾਰੋਬਾਰ 'ਚ ਬੈਂਕਿੰਗ, ਆਟੋ, ਆਈਟੀ, ਫਾਰਮਾ, ਧਾਤੂ, ਮੀਡੀਆ, ਊਰਜਾ, ਇੰਫਰਾ, ਹੈਲਥਕੇਅਰ, ਕੰਜ਼ਿਊਮਰ ਡਿਊਰੇਬਲਸ ਅਤੇ ਆਇਲ ਐਂਡ ਗੈਸ ਸੈਕਟਰ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।
ਨਿਵੇਸ਼ਕਾਂ ਨੂੰ ਹੋਇਆ 13.50 ਲੱਖ ਕਰੋੜ ਰੁਪਏ ਦਾ ਨੁਕਸਾਨ
ਭਾਰਤੀ ਸ਼ੇਅਰ ਬਾਜ਼ਾਰ 'ਚ ਆਈ ਗਿਰਾਵਟ ਦੀ ਇਸ ਸੁਨਾਮੀ ਕਾਰਨ ਬਾਜ਼ਾਰ ਦੇ ਮਾਰਕਿਟ ਕੈਪੀਟੇਲਾਈਜੇਸ਼ਨ 'ਚ ਵੱਡੀ ਗਿਰਾਵਟ ਆਈ ਹੈ। ਬੀਐਸਈ 'ਤੇ ਲਿਸਟਿਡ ਸਟਾਕਸ ਦਾ ਮਾਰਕੀਟ ਕੈਪ ਘਟ ਕੇ 372.11 ਲੱਖ ਕਰੋੜ ਰੁਪਏ ਰਹਿ ਗਿਆ ਹੈ ਜੋ ਪਿਛਲੇ ਸੈਸ਼ਨ ਵਿੱਚ 385.57 ਲੱਖ ਕਰੋੜ ਰੁਪਏ ਸੀ। ਭਾਵ ਅੱਜ ਦੇ ਵਪਾਰ ਵਿੱਚ ਨਿਵੇਸ਼ਕਾਂ ਨੂੰ 13.46 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਵੱਧਣ ਅਤੇ ਡਿੱਗਣ ਵਾਲੇ ਸ਼ੇਅਰ
ਅੱਜ ਦੇ ਕਾਰੋਬਾਰ 'ਚ ਨਾਲਕੋ 10.22 ਫੀਸਦੀ, ਸੇਲ 8.52 ਫੀਸਦੀ, ਐਨਐਮਡੀਸੀ 8.08 ਫੀਸਦੀ, ਹਿੰਦੁਸਤਾਨ ਕਾਪਰ 8.22 ਫੀਸਦੀ, ਭੇਲ 7.70 ਫੀਸਦੀ, ਇੰਡੀਆ ਸੀਮੇਂਟ 7.88 ਫੀਸਦੀ, ਆਰਈਸੀ 7.24 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਏ। ਜਦੋਂ ਕਿ ਆਈਟੀਸੀ, ਸਿਪਲਾ, ਬਜਾਜ ਫਾਈਨਾਂਸ, ਐਚਡੀਐਫਸੀ ਬੈਂਕ ਦੇ ਸ਼ੇਅਰ ਵਾਧੇ ਨਾਲ ਬੰਦ ਹੋਏ।
ਇਹ ਵੀ ਪੜ੍ਹੋ: ਸ਼ੇਅਰ ਬਜ਼ਾਰ 'ਚ ਹਾਹਾਕਾਰ, 2100 ਅੰਕ ਹੇਠਾਂ ਡਿੱਗ ਕੇ ਬੰਦ ਹੋਇਆ ਮਿਡਕੈਪ ਇੰਡੈਕਸ, ਨਿਵੇਸ਼ਕਾਂ ਨੂੰ 13.50 ਕਰੋੜ ਦਾ ਹੋਇਆ ਨੁਕਸਾਨ