ਅੰਬਾਨੀ ਦੀ ਨੈਟ ਵਰਥ 'ਚ ਹਾਲ ਹੀ ਵਿਚ ਗਿਰਾਵਟ ਪਿਛਲੇ ਤਿੰਨ ਦਿਨਾਂ ਵਿਚ ਆਰਆਈਐਲ ਦੇ ਸ਼ੇਅਰਾਂ ਵਿਚ ਹੋਈ ਮੁਨਾਫਾ-ਬੁਕਿੰਗ ਕਾਰਨ ਹੋਈ। ਇੱਥੇ ਦੱਸ ਦਈਏ ਕਿ ਮਾਰਚ ਦੇ ਮਹੀਨੇ ਵਿਚ ਆਰਆਈਐਲ ਦੇ ਸ਼ੇਅਰ-52 ਹਫਤਿਆਂ ਦੇ ਹੇਠਲੇ ਪੱਧਰ 867.43 ਰੁਪਏ ਨੂੰ ਛੂਹਣ ਤੋਂ ਬਾਅਦ 140% ਤੋਂ ਵੱਧ ਪਹੁੰਚ ਗਏ ਹਨ। ਜਨਵਰੀ ਤੋਂ ਆਰਆਈਐਲ ਦੇ ਸ਼ੇਅਰਾਂ ਵਿੱਚ ਹੋਏ ਵਾਧੇ ਨੇ ਮੁਕੇਸ਼ ਅੰਬਾਨੀ ਨੂੰ ਬਲੂਮਬਰਗ ਬਿਲੀਅਨਾਇਰ ਇੰਡੈਕਸ ਰੈਂਕਿੰਗ ਵਿੱਚ 10 ਸਥਾਨ 'ਚ ਤਰਕੀ ਦਿੱਤੀ। ਉਨ੍ਹਾਂ ਨੇ ਇਸ ਸਮੇਂ ਦੌਰਾਨ ਕੁੱਲ ਜਾਇਦਾਦ ਵਿੱਚ 22 ਅਰਬ ਡਾਲਰ ਤੋਂ ਵੱਧ ਦਾ ਇਜਾਫਾ ਕੀਤਾ।
ਮੁਕੇਸ਼ ਅੰਬਾਨੀ ਦੀ ਜਾਈਦਾਦ 'ਚ ਆਈ ਕਮੀ, ਹੁਣ ਦੁਨੀਆ ਦੇ ਛੇਵੇਂ ਸਭ ਤੋਂ ਅਮੀਰ ਵਿਅਕਤੀ
ਏਬੀਪੀ ਸਾਂਝਾ | 18 Aug 2020 04:24 PM (IST)
ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਜਾਈਦਾਦ 'ਚ ਗਿਰਾਵਟ ਆਈ ਹੈ। ਹੁਣ ਉਹ ਦੁਨੀਆ ਦੇ ਛੇਵੇਂ ਸਭ ਕੋਂ ਅਮੀਰ ਵਿਅਕਤੀ ਬਣ ਗਏ ਹਨ।
ਨਵੀਂ ਦਿੱਲੀ: ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਈਰੈਕਟਰ ਮੁਕੇਸ਼ ਅੰਬਾਨੀ ਦੋ ਪਾਏਦਾਨ ਹੇਠ ਆ ਗਏ ਹਨ। ਇਸ ਕਰਕੇ ਉਹ ਦੁਨੀਆ ਦੇ ਛੇਵੇਂ ਅਮੀਰ ਵਿਅਕਤੀ ਬਣ ਗਏ ਹਨ। ਕਿਉਂਕਿ ਹਾਲ ਹੀ 'ਚ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਕੰਪਨੀ ਆਰਆਈਐਲ ਦੇ ਸ਼ੇਅਰਾਂ ਦੀ ਕੀਮਤਾਂ 'ਚ ਗਿਰਾਵਟ ਆਈ। ਜਿਸ ਤੋਂ ਬਾਅਦ ਉਨ੍ਹਾਂ ਦੀ ਜਾਈਦਾਦ 78.3 ਅਰਬ ਡਾਲਰ ਹੋ ਗਈ। ਦੱਸ ਦਈਏ ਕਿ ਇਸੇ ਦੌਰਾਨ ਟੇਸਲਾ ਦੇ ਚੇਅਰਮੈਨ ਏਲੋਨ ਮਸਕ ਤੇ ਬਰਨਾਰਡ ਅਰਨੌਲਟ ਦੀ ਜਾਈਦਾਦ 'ਚ ਵਾਧਾ ਹੋਇਆ ਹੈ। ਬਲੂਮਬਰਗ ਬਿਲੀਨੀਅਰਜ਼ ਇੰਡੈਕਸ ਮੁਤਾਬਕ ਉਹ ਕ੍ਰਮਵਾਰ ਚੌਥੇ ਅਤੇ ਪੰਜਵੇਂ ਅਮੀਰ ਵਿਅਕਤੀ ਬਣ ਗਏ ਹਨ। ਇਸ ਸਾਲ ਅਪਰੈਲ ਤੋਂ ਤੇਲ-ਟੈਲੀਕਾਮ-ਪ੍ਰਚੂਨ ਕੰਪਨੀ ਨੇ ਆਪਣੀ ਡਿਜੀਟਲ ਇਕਾਈ ਜੀਓ ਪਲੇਟਫਾਰਮਸ ਵਿਚ 33% ਹਿੱਸੇਦਾਰੀ ਗੂਗਲ ਅਤੇ ਫੇਸਬੁੱਕ ਵਰਗੇ ਰਣਨੀਤਕ ਨਿਵੇਸ਼ਕਾਂ ਨੂੰ ਵੇਚ ਕੇ 1.5 ਲੱਖ ਕਰੋੜ ਰੁਪਏ ਦੀ ਕਮਾਈ ਕੀਤੀ। ਮੁਕੇਸ਼ ਅੰਬਾਨੀ ਨੇ ਮਹਾਮਾਰੀ ਵਿਚਕਾਰ ਇੰਨੀ ਵੱਡੀ ਰਕਮ ਵਧਾ ਕੇ ਇੱਕ ਰਿਕਾਰਡ ਬਣਾਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਕੰਪਨੀ ਦੇ ਨਿਵੇਸ਼ਕਾਂ ਦਾ ਵਿਸ਼ਵਾਸ ਵਧਿਆ ਹੈ। Dream 11 IPL 2020 Sponsors: Dream 11 ਬਣਿਆ ਆਈਪੀਐਲ 2020 ਦਾ ਟਾਈਟਲ ਸਪਾਂਸਰ, ਲਏਗਾ ਵੀਵੋ ਦੀ ਥਾਂ ਮੁਕਤਸਰ ਦੇ ਵਿਧਾਇਕ ਰੋਜੀ ਬਰਕੰਦੀ ਵੀ ਕੋਰੋਨਾ ਦਾ ਸ਼ਿਕਾਰ ਇਸ ਦੇ ਨਾਲ ਹੀ ਦੱਸ ਦਈਏ ਕਿ 63 ਸਾਲਾ ਮੁਕੇਸ਼ ਅੰਬਾਨੀ ਦੁਨੀਆ ਦੇ ਟੌਪ ਦੇ 10 ਸਭ ਤੋਂ ਅਮੀਰ ਲੋਕਾਂ ਚੋਂ ਇੱਕ ਏਸ਼ੀਆਈ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904