ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਲਿਮਟਡ ਦੇ ਚੇਅਰਮੈਨ ਅਤੇ ਐਮਡੀ ਮੁਕੇਸ਼ ਅੰਬਾਨੀ ਦੁਨੀਆ ਦੇ ਸਭ ਤੋਂ ਅਮੀਰ ਅਰਬਪਤੀਆਂ ਦੀ ਸੂਚੀ ਵਿੱਚ ਖਿਸਕ ਕੇ ਹੇਠਾਂ ਆ ਗਏ ਹਨ। ਬਲੂਮਬਰਗ ਬਿਲੀਨੀਅਰ ਇੰਡੈਕਸ ਦੇ ਅਨੁਸਾਰ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਅੰਬਾਨੀ ਹੁਣ ਇਸ ਸੂਚੀ ਵਿੱਚ 13 ਵੇਂ ਸਥਾਨ 'ਤੇ ਆ ਗਏ ਹਨ। ਬਲੂਮਬਰਗ ਰੈਂਕਿੰਗ ਦੇ ਅਨੁਸਾਰ ਇਸ ਸਮੇਂ ਮੁਕੇਸ਼ ਅੰਬਾਨੀ ਦੀ ਕੁਲ ਜਾਇਦਾਦ 74.3 ਬਿਲੀਅਨ ਡਾਲਰ ਹੈ। ਇੱਥੇ ਦੱਸ ਦੇਈਏ ਕਿ ਅਗਸਤ 2020 ਵਿੱਚ ਮੁਕੇਸ਼ ਅੰਬਾਨੀ ਬਲੂਮਬਰਗ ਰੈਂਕਿੰਗ ਵਿੱਚ ਚੌਥੇ ਨੰਬਰ ‘ਤੇ ਪਹੁੰਚ ਗਏ ਸੀ।


ਇਸਦੇ ਬਾਅਦ, ਆਰਆਈਐਲ ਦੇ ਸ਼ੇਅਰਾਂ ਵਿੱਚ ਗਿਰਾਵਟ ਦੇ ਕਾਰਨ ਉਸ ਦੀ ਕੁੱਲ ਜਾਇਦਾਦ ਘਟਣੀ ਸ਼ੁਰੂ ਹੋਈ। ਪਿਛਲੇ ਤਿੰਨ ਮਹੀਨਿਆਂ 'ਚ ਆਰਆਈਐਲ ਦੇ ਸ਼ੇਅਰ ਲਗਭਗ 14 ਪ੍ਰਤੀਸ਼ਤ ਡਿੱਗ ਗਏ ਹਨ ਅਤੇ ਉਨ੍ਹਾਂ ਦੀ ਆਲਟਾਈਮ 2,369.35 ਦੇ 18.3% ਤੋਂ ਗਿਰਾਵਟ ਆਈ ਹੈ। ਰਿਲਾਇੰਸ ਦੇ ਫਿਊਚਰ ਗਰੁੱਪ ਦੇ ਪ੍ਰਚੂਨ ਅਤੇ ਥੋਕ ਵਪਾਰਾਂ ਨੂੰ ਖਰੀਦਣ ਲਈ ਸੌਦੇ ਦੀ ਘੋਸ਼ਣਾ ਤੋਂ ਬਾਅਦ ਰਿਲਾਇੰਸ ਦੇ ਸ਼ੇਅਰਾਂ 'ਚ ਤੇਜ਼ੀ ਆਈ।

ਸੁਨੰਦਾ ਨਾਲ ਬਣੀ ਸੋਨੂੰ ਸੂਦ ਦੀ ਜੋੜੀ, ਦੋਹਾਂ ਦੇ ਨਵੇਂ ਗੀਤ ਦਾ ਐਲਾਨ

ਉਸੇ ਸਮੇਂ, ਟੇਸਲਾ ਇੰਕ ਅਤੇ ਸਪੇਸਐਕਸ ਦੇ ਸੀਈਓ ਐਲਨ ਮਸਕ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਨੂੰ ਪਛਾੜਦੇ ਹੋਏ ਵਿਸ਼ਵ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ। ਬਲੂਮਬਰਗ ਰੈਂਕਿੰਗ ਦੇ ਅਨੁਸਾਰ, ਉਨ੍ਹਾਂ ਦੀ ਕੁਲ ਸੰਪਤੀ 209 ਅਰਬ ਡਾਲਰ ਹੋ ਗਈ ਹੈ. ਦੂਜੇ ਪਾਸੇ ਜੈੱਫ ਬੇਜੋਸ ਵਿਸ਼ਵ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਦੂਜੇ ਨੰਬਰ ‘ਤੇ ਹਨ। ਜਿਨ੍ਹਾਂ ਦੀ ਕੁਲ ਸੰਪਤੀ 186 ਅਰਬ ਡਾਲਰ ਹੈ। ਬਿਲ ਗੇਟਸ 134 ਬਿਲੀਅਨ ਡਾਲਰ ਦੀ ਕੁਲ ਕੀਮਤ ਦੇ ਨਾਲ ਇਸ ਸੂਚੀ 'ਚ ਤੀਜੇ ਨੰਬਰ 'ਤੇ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ