Nazara IPO: ਰਾਕੇਸ਼ ਝੁਨਝੁਨਵਾਲਾ ਦੀ ਨਿਵੇਸ਼ ਵਾਲੀ ਆਨਲਾਈਨ ਗੇਮਿੰਗ ਕੰਪਨੀ ਨਜ਼ਾਰਾ ਟੈਕ (Nazara Tech) ਦਾ IPO ਅੱਜ ਖੁੱਲ੍ਹ ਗਿਆ ਹੈ ਤੇ 19 ਮਾਰਚ ਨੂੰ ਬੰਦ ਹੋਵੇਗਾ। Nazara Tech ਦਾ ਪ੍ਰਾਈਸ ਬੈਂਡ 1100-1101 ਰੁਪਏ ਹੈ। ਅਪਰ ਪ੍ਰਾਈਸ ਬੈਂਡ ਦੇ ਅਨੁਸਾਰ ਕੰਪਨੀ 583 ਕਰੋੜ ਰੁਪਏ ਇਕੱਤਰ ਕਰ ਸਕਦੀ ਹੈ। ਉਮੀਦ ਕਿ 2020 ਤੇ 2023 ਵਿਚਕਾਰ ਕੰਪਨੀ ਦੀ ਵਾਧਾ ਦਰ 30 ਤੋਂ 40 ਫ਼ੀਸਦੀ ਰਹਿ ਸਕਦੀ ਹੈ। ਇਸ IPO '52.9 ਲੱਖ ਇਕਵਿਟੀ ਸ਼ੇਅਰ ਪ੍ਰਮੋਟਰ ਅਤੇ ਸ਼ੇਅਰ ਧਾਰਕ ਵੇਚ ਰਹੇ ਹਨ।


ਰਾਕੇਸ਼ ਝੁਨਝੁਨਵਾਲਾ ਨੇ ਕਿਹਾ ਹੈ ਕਿ ਉਹ IPO 'ਚ ਆਪਣੀ ਹਿੱਸੇਦਾਰੀ ਨਹੀਂ ਵੇਚ ਰਹੇ ਹਨ। ਉਨ੍ਹਾਂ ਕੋਲ 10.8 ਫ਼ੀਸਦੀ ਹਿੱਸੇਦਾਰੀ ਹੈ। ਹਾਲਾਂਕਿ IIFL ਨਜ਼ਾਰਕ ਟੈਕ 'ਚ ਆਪਣੀ ਹਿੱਸੇਦਾਰੀ ਦਾ 14 ਫ਼ੀਸਦੀ ਵੇਚ ਰਹੀ ਹੈ। ਉਸ ਦੀ ਕੁਲ ਹਿੱਸੇਦਾਰੀ 21 ਫ਼ੀਸਦੀ ਸੀ।


ਨਿਵੇਸ਼ਕਾਂ ਨੂੰ ਕੀ ਕਰਨਾ ਚਾਹੀਦਾ ਹੈ?


ਇਕਨੌਮਿਕ ਟਾਈਮਜ਼ ਅਨੁਸਾਰ BP ਇਕਵਿਟੀਜ਼ ਨੇ ਕਿਹਾ, "ਪਹਿਲੀ ਵਾਰ ਕੋਈ ਗੇਮਿੰਗ ਕੰਪਨੀ ਲਿਸਟ ਹੋ ਰਹੀ ਹੈ। ਅੰਕੜੇ ਮੁਕਾਬਕ ਕੰਪਨੀ ਦੀ ਵੈਲਿਊ ਵਿੱਤੀ ਸਾਲ 2020 ਦੇ EV/ਸੇਲ ਦੇ ਅਧਾਰ 'ਤੇ 12.7 ਗੁਣਾ ਹੈ।"


ਭਾਰਤ ਦੀ ਮੋਬਾਈਲ ਗੇਮਿੰਗ ਇੰਡਸਟਰੀ ਦੀ ਇਹ ਸੱਭ ਤੋਂ ਵੱਡੀ ਕੰਪਨੀ ਹੈ। ਇਸ ਦਾ ਲਾਭ ਕੰਪਨੀ ਦੇ IPO ਨੂੰ ਵੀ ਮਿਲੇਗਾ। BP ਇਕਵਿਟੀਜ਼ ਮੁਤਾਬਕ ਨਿਵੇਸ਼ਕ ਇਸ ਦੀ ਲਿਸਟਿੰਗ 'ਚ ਚੰਗਾ ਮੁਨਾਫ਼ਾ ਲੈ ਸਕਦੇ ਹਨ।


ਵਿੱਤੀ ਸਾਲ 2020 'ਚ ਕੰਪਨੀ ਦਾ ਮਾਲੀਆ ਵਾਧਾ 45.9 ਫ਼ੀਸਦੀ ਵੱਧ ਕੇ 247.50 ਕਰੋੜ ਰੁਪਏ ਹੋ ਗਿਆ ਸੀ। ਇਸ ਤੋਂ ਪਹਿਲਾਂ ਵਿੱਤੀ ਸਾਲ 2019 'ਚ ਇਸ ਦੀ ਵਾਧਾ ਦਰ 1.4 ਫ਼ੀਸਦ ਘਟੀ ਸੀ। ਵਿੱਤੀ ਸਾਲ 2021 ਦੇ ਪਹਿਲੇ ਅੱਧ 'ਚ ਕੰਪਨੀ ਦਾ ਮਾਲੀਆ 200 ਕਰੋੜ ਰੁਪਏ ਰਿਹਾ ਹੈ।


ਜ਼ਿਕਰਯੋਗ ਹੈ ਕਿ ਨਜ਼ਾਰਾ ਦੀ ਸਥਾਪਨਾ ਸਾਲ 2000 'ਚ ਇਕ ਪ੍ਰਸਿੱਧ ਗੇਮਰ Nitish Mittersain ਨੇ ਕੀਤੀ ਸੀ। ਪਿਛਲੇ ਕੁਝ ਸਾਲਾਂ 'ਚ ਕੰਪਨੀ ਨੇ ਆਪਣਾ ਇਕ ਵੱਡਾ ਨੈਟਵਰਕ ਬਣਾਇਆ ਹੈ। ਕੰਪਨੀ ਕੋਲ ਕੈਰਮ ਕਲੈਸ਼ (CarromClash) ਮੋਬਾਈਲ ਗੇਮਿੰਗ਼ Kiddopia, Halaplay Technologies ਅਤੇ Qunami ਜਿਹੀ ਸਕਿੱਲ ਬੇਸਡ ਫੈਂਟੇਸੀ ਅਤੇ ਟ੍ਰੀਵਿਆ ਗੇਮਸ ਹਨ।


ਇਹ ਵੀ ਪੜ੍ਹੋ: 6000mAh ਬੈਟਰੀ, 48MP ਕੈਮਰਾ ਤੇ 6GB ਤਕ RAM ਵਾਲੇ Samsung Galaxy M12 ਦੀ ਸੇਲ; Amazon 'ਤੇ ਮਿਲੇਗਾ ਡਿਸਕਾਊਂਟ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904