ਨਵੀਂ ਦਿੱਲੀ: ਮੌਜੂਦਾ ਸਮੇਂ ਚੈਕਸੀ ਗੱਡੀਆਂ ਦਾ ਕਾਫੀ ਜ਼ੋਰ ਹੈ। ਜ਼ਿਆਦਾਤਰ ਸ਼ਹਿਰਾਂ 'ਚ ਲੋਕ ਆਨਲਾਈਨ ਟੈਕਸੀ ਕੰਪਨੀਆਂ ਨਾਲ ਜੁੜਕੇ ਕਾਫੀ ਕਮਾਈ ਕਰ ਰਹੇ ਹਨ। ਓਲਾ, ਓਬਰ ਜਿਹੀਆਂ ਕੰਪਨੀਆਂ ਵੱਡੇ ਸ਼ਹਿਰਾਂ 'ਚ ਆਸਾਨੀ ਨਾਲ ਉਪਲਬਧ ਹੁੰਦੀਆਂ ਹਨ। ਕੋਈ ਵੀ ਆਨਲਾਈਨ ਆਪਣੀ ਰਾਈਡ ਬੁੱਕ ਕਰ ਸਕਦਾ ਹੈ। ਕਈ ਲੋਕ ਇਸ ਨਾਲ ਜੁੜ ਕੇ ਮੁਨਾਫਾ ਵੀ ਕਮਾ ਰਹੇ ਹਨ।
ਓਲਾ, ਉਬਰ ਕੰਪਨੀਆਂ ਨਾਲ ਕਿਵੇਂ ਜੁੜਿਆ ਜਾਵੇ:
ਜ਼ਿਆਦਾਤਰ ਵੱਡੇ ਸ਼ਹਿਰਾਂ 'ਚ ਓਲਾ, ਉਬਰ ਜਿਹੀਆਂ ਕੰਪਨੀਆਂ ਲੋਕਾਂ ਲਈ ਸਿਡਾਨ ਤੋਂ ਲੈਕੇ ਬਾਈਕ ਤਕ ਦੀ ਬੁਕਿੰਗ ਦੀ ਆਪਸ਼ਨ ਰੱਖਦੀਆਂ ਹਨ। ਹੁਣ ਤਾਂ ਇਸ ਟੈਕਸੀ ਸਰਵਿਸ ਜ਼ਰੀਏ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣ ਦੀ ਵੀ ਸੁਵਿਧਾ ਮਿਲ ਰਹੀ ਹੈ।
ਉੱਥੇ ਹੀ ਇਨ੍ਹਾਂ ਕੰਪਨੀਆਂ 'ਚ ਕੈਬ ਲਾਕੇ ਆਰਾਮ ਨਾਲ ਕਮਾਈ ਕੀਤੀ ਜਾ ਸਕਦੀ ਹੈ। ਕੈਬ ਕੰਪਨੀ ਓਲਾ ਦੇ ਨਾਲ ਬਿਜ਼ਨਸ ਸ਼ੁਰੂ ਕਰਨਾ ਕਾਫੀ ਆਸਾਨ ਹੈ।
ਸਿਹਤ ਮੰਤਰੀ ਦਾ ਦਾਅਵਾ- ਦੁਨੀਆਂ 'ਚ ਸਭ ਤੋਂ ਘੱਟ ਇਨਫੈਕਸ਼ਨ ਤੇ ਮੌਤ ਦਰ ਭਾਰਤ 'ਚ
ਓਲਾ ਉਬਰ ਜਿਹੀਆਂ ਕੰਪਨੀਆਂ ਨਾਲ ਜੁੜਨ ਲਈ ਸਭ ਤੋਂ ਪਹਿਲਾਂ ਵਾਹਨ ਦੀ ਲੋੜ ਹੁੰਦੀ ਹੈ। ਇਨ੍ਹਾਂ ਨਾਲ ਜੁੜਨ ਲਈ ਤੁਸੀਂ ਕੋਈ ਨਵੀਂ ਕਾਰ ਖਰੀਦ ਕੇ ਲਵਾ ਸਕਦੇ ਹੋ ਜਾਂ ਫਿਰ ਆਪਣੇ ਰੋਜ਼ ਦੇ ਇਸਤੇਮਾਲ 'ਚ ਆਉਣ ਵਾਲੀ ਕਾਰ ਵੀ ਲਾ ਸਕਦੇ ਹੋ। ਤੁਸੀਂ ਖੁਦ ਵੀ ਇਹ ਕਾਰਾਂ ਚਲਾ ਸਕਦੇ ਹੋ ਜਾਂ ਫਿਰ ਕਿਸੇ ਡਰਾਇਵਰ ਜ਼ਰੀਏ ਸ਼ੁਰੂ ਕਰ ਸਕਦੇ ਹੋ।
ਓਲਾ ਜਾਂ ਓਬਰ ਨਾਲ ਜੁੜਨ ਲਈ ਉਸ ਸ਼ਹਿਰ 'ਚ ਬਣੇ ਉਨ੍ਹਾਂ ਦੇ ਦਫ਼ਤਰ 'ਚ ਜਾਕੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਫਿਰ ਕਾਲ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ। ਕੰਪਨੀ ਨਾਲ ਜੁੜਨ ਲਈ ਸ਼ੁਰੂਆਤ 'ਚ ਕੁਝ ਦਸਤਾਵੇਜ਼ ਜਮ੍ਹਾ ਕਰਾਉਣੇ ਹੁੰਦੇ ਹਨ।
ਕੋਰੋਨਾ ਵਾਇਰਸ ਖ਼ਿਲਾਫ਼ ਪੰਜਾਬ ਸਰਕਾਰ ਦਾ 10 ਜ਼ਿਲ੍ਹਿਆਂ 'ਚ ਵੱਡਾ ਉਪਰਾਲਾ
ਜਿਵੇਂ ਹੀ ਪਛਾਣ ਪੱਤਰ, ਪੁਲਿਸ ਵੈਰੀਫਿਕੇਸ਼ਨ, ਪੈਨ ਕਾਰਡ, ਆਧਾਰ ਕਾਰਡ, ਬੈਂਕ ਸਟੇਟਮੈਂਟ ਤੇ ਡਰਾਇਵਿੰਗ ਲਾਇਸੈਂਸ। ਇਸ ਤੋਂ ਬਾਅਦ ਤੁਸੀਂ ਇਨ੍ਹਾਂ ਟੈਕਸੀ ਕੰਪਨੀਆਂ 'ਚ ਸੇਵਾਵਾਂ ਦੇ ਸਕਦੇ ਹੋ।
ਕਿਵੇਂ ਹੁੰਦਾ ਭੁਗਤਾਨ:
ਓਲਾ ਕੈਬ ਤੋਂ ਇਕ ਯਾਤਰਾ ਪੂਰੀ ਹੋਣ ਤੇ ਕੰਪਨੀ ਬਿੱਲ ਦੀ ਕੁੱਲ ਰਾਸ਼ੀ ਦਾ ਸਿਰਫ਼ 10 ਫੀਸਦ ਕਮਿਸ਼ਨ ਆਪਣੇ ਲਈ ਰੱਖਦੀ ਹੈ। ਜਿਸ ਦੀ ਗਿਣਤੀ ਓਲਾ ਐਪ ਖੁਦ ਹੀ ਕਰ ਲੈਂਦੀ ਹੈ। ਇਸ ਤੋਂ ਇਲਾਵਾ ਓਲਾ ਕੰਪਨੀ ਬੋਨਸ ਵੀ ਦਿੰਦੀ ਹੈ।
ਰਾਤ 12 ਵਜੇ ਤੋਂ ਦੋ ਵਜੇ ਅਤੇ ਦੁਪਹਿਰ ਦੋ ਵਜੇ ਤੋਂ ਰਾਤ 12 ਵਜੇ ਤਕ ਜ਼ਿਆਦਾ ਵਿਅਸਤ ਮੰਨਿਆ ਜਾਂਦਾ ਹੈ। ਜਿਸ ਦਰਮਿਆਨ ਜੇਕਰ ਘੱਟੋ-ਘੱਟ 5 ਜ਼ਿਆਦਾ ਵਿਅਸਤ ਬੁਕਿੰਗ ਦੇ ਨਾਲ 5 ਬੁਕਿੰਗ ਮਿਲਦੀ ਹੈ ਤਾਂ ਤਹਾਨੂੰ 1700 ਰੁਪਏ ਮਿਨੀਮਨ ਬਿਜ਼ਨਸ ਗਾਰੰਟੀ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਬੁਕਿੰਗ ਜ਼ਿਆਦਾ ਮਿਲਣ ਤੇ ਬੋਨਸ ਦੀ ਰਾਸ਼ੀ ਵਧਦੀ ਜਾਂਦੀ ਹੈ।
ਦੁਨੀਆਂ ਭਰ 'ਚ ਕੋਰੋਨਾ ਮਾਮਲਿਆਂ 'ਚ ਰਿਕਾਰਡ ਵਾਧਾ, ਇਕ ਦਿਨ 'ਚ ਪੌਣੇ ਤਿੰਨ ਲੱਖ ਤੋਂ ਵੱਧ ਕੇਸ
ਕੋਰੋਨਾ ਨੇ ਉਲਝਾਈ ਕੈਪਟਨ ਸਰਕਾਰ, ਹੁਣ ਆਪਣੇ ਬਣਾਏ ਨਿਯਮਾਂ ਖਿਲਾਫ ਹੀ ਜ਼ੁਰਮਾਨਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ