ਨਵੀਂ ਦਿੱਲੀ: ਤਾਜ਼ਾ ਖ਼ਬਰਾਂ ਦੇ ਅਨੁਸਾਰ ਰੁਪਿਆ 15 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਇੱਕ ਡਾਲਰ ਦੇ ਮੁਕਾਬਲੇ ਰੁਪਿਆ 73 ਰੁਪਏ 'ਤੇ ਪਹੁੰਚ ਗਿਆ ਹੈ। ਪਹਿਲਾਂ ਇਹ ਕੀਮਤ 72.41 ਰੁਪਏ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਏਸ਼ੀਆ ਵਿੱਚ ਸਿਰਫ ਪਾਕਿਸਤਾਨ ਅਤੇ ਦੱਖਣੀ ਕੋਰੀਆ ਨਾਲੋਂ ਭਾਰਤੀ ਰੁਪਏ ਦੀ ਸਥਿਤੀ ਬਿਹਤਰ ਹੈ। ਸਾਲ 2019 ਤੋਂ ਹੁਣ ਤਕ ਰੁਪਿਆ 2 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਹੇਠਾਂ ਆ ਗਿਆ ਹੈ।


ਮਹੱਤਵਪੂਰਨ ਗੱਲ ਇਹ ਹੈ ਕਿ 2018 ਵਿੱਚ ਰੁਪਿਆ ਇੱਕ ਡਾਲਰ ਦੇ ਮੁਕਾਬਲੇ 74 ਰੁਪਏ ਤੋਂ ਜ਼ਿਆਦਾ ਸੀ। ਮਾਹਰ ਮੰਨਦੇ ਹਨ ਕਿ ਇਸਦਾ ਕਾਰਨ ਡਿੱਗ ਰਹੀ ਆਰਥਿਕਤਾ ਅਤੇ ਵੱਧ ਰਹੀ ਮਹਿੰਗਾਈ ਹੈ। ਮਾਰਕੀਟ ਦੇ ਸੂਤਰਾਂ ਨੇ ਕਿਹਾ ਕਿ ਡਾਲਰ ਦੇ ਮਜ਼ਬੂਤ ਹੋਣ ਕਾਰਨ ਬਾਜ਼ਾਰ ਵਿੱਚ ਦਬਾਅ ਵਧਣ ਦੀ ਸੰਭਾਵਨਾ ਹੈ।