ਨਵੀਂ ਦਿੱਲੀ : Online Food Delivery App : ਜੇਕਰ ਤੁਸੀਂ  ਸਵਿੱਗੀ (Swiggy) ਅਤੇ ਜ਼ਮੈਟੋ (Zomato ) ਵਰਗੀਆਂ ਕੰਪਨੀਆਂ ਤੋਂ ਆਨਲਾਈਨ ਖਾਣਾ ਆਰਡਰ ਕਰਦੇ ਹੋ ਤਾਂ ਇਹ ਖ਼ਬਰ ਜ਼ਰੂਰ ਪੜ੍ਹੋ। ਦਰਅਸਲ 1 ਜਨਵਰੀ 2022 ਤੋਂ ਇਨ੍ਹਾਂ ਕੰਪਨੀਆਂ ਲਈ ਜੀਐਸਟੀ ਦੇ ਨਵੇਂ ਨਿਯਮ ਲਾਗੂ ਹੋ ਗਏ ਹਨ। ਅਜਿਹੇ 'ਚ ਉਨ੍ਹਾਂ ਤੋਂ ਖਾਣਾ ਮੰਗਵਾਉਣਾ ਮਹਿੰਗਾ ਹੋ ਸਕਦਾ ਹੈ।

 

ਕੇਂਦਰ ਸਰਕਾਰ ਨੇ ਆਨਲਾਈਨ ਫੂਡ ਡਿਲੀਵਰੀ ਕੰਪਨੀਆਂ 'ਤੇ 5 ਫੀਸਦੀ ਜੀਐਸਟੀ ਲਗਾਉਣ ਦਾ ਫੈਸਲਾ ਕੀਤਾ ਹੈ। ਹੁਣ ਤੱਕ ਇਹ ਜੀਐਸਟੀ ਰੈਸਟੋਰੈਂਟ ਦੁਆਰਾ ਅਦਾ ਕੀਤਾ ਜਾਂਦਾ ਸੀ। ਹੁਣ ਇਹ ਕੰਪਨੀਆਂ ਆਪਣੇ ਗਾਹਕਾਂ 'ਤੇ ਇਹ ਬੋਝ ਪਾ ਸਕਦੀਆਂ ਹਨ। ਇਸ ਲਈ ਤੁਹਾਨੂੰ ਭੋਜਨ ਆਰਡਰ ਕਰਨ ਤੋਂ ਪਹਿਲਾਂ ਹਰ ਚੀਜ਼ ਦੀ ਜਾਂਚ ਕਰਨੀ ਪਵੇਗੀ।

 

ਨਵੇਂ ਨਿਯਮਾਂ ਨੂੰ ਸਮਝੋ

ਵਿੱਤ ਮੰਤਰਾਲੇ ਨੇ ਵੱਖ-ਵੱਖ ਸ਼੍ਰੇਣੀਆਂ ਲਈ ਜੀਐਸਟੀ ਦੀਆਂ ਨਵੀਆਂ ਦਰਾਂ ਤੈਅ ਕੀਤੀਆਂ ਹਨ। ਇਸ ਨੂੰ 1 ਜਨਵਰੀ 2022 ਤੋਂ ਲਾਗੂ ਕੀਤਾ ਗਿਆ ਹੈ। ਇਸ ਦੇ ਤਹਿਤ ਹੁਣ ਫੂਡ ਡਿਲੀਵਰੀ ਈ-ਕਾਮਰਸ ਆਪਰੇਟਰਾਂ ਨੂੰ ਰਜਿਸਟਰਡ ਅਤੇ ਗੈਰ-ਰਜਿਸਟਰਡ ਰੈਸਟੋਰੈਂਟਾਂ ਤੋਂ ਭੋਜਨ ਦੀ ਡਿਲੀਵਰੀ 'ਤੇ 5 ਫੀਸਦੀ ਜੀਐੱਸਟੀ ਦਾ ਭੁਗਤਾਨ ਕਰਨਾ ਹੋਵੇਗਾ। ਇਨ੍ਹਾਂ ਕੰਪਨੀਆਂ ਨੂੰ ਇਸ 'ਤੇ ਇਨਪੁਟ ਟੈਕਸ ਕ੍ਰੈਡਿਟ (ITC) ਵੀ ਨਹੀਂ ਦਿੱਤਾ ਜਾਵੇਗਾ। ਇੱਥੇ ਇਹ ਸਮਝਣਾ ਮਹੱਤਵਪੂਰਨ ਹੈ ਕਿ ਹੁਣ ਤੱਕ ਜ਼ੋਮੈਟੋ ਅਤੇ ਸਵਿਗੀ ਵਰਗੀਆਂ ਕੰਪਨੀਆਂ ਸਰੋਤ 'ਤੇ ਟੈਕਸ ਕੁਲੈਕਟਰ (TCS) ਵਜੋਂ ਰਜਿਸਟਰਡ ਹਨ। ਯਾਨੀ ਉਹ GSTR-8 ਭਰ ਕੇ TCS ਇਕੱਠਾ ਕਰ ਸਕਦੇ ਹਨ ਪਰ ਅੱਜ ਤੋਂ ਇਹ ਬੰਦ ਹੋ ਜਾਵੇਗਾ।

 


ਤੁਹਾਡੇ 'ਤੇ ਇਸ ਤਰ੍ਹਾਂ ਪੈ ਸਕਦਾ ਅਸਰ

 

ਸਰਕਾਰ ਨੇ ਇਨ੍ਹਾਂ ਕੰਪਨੀਆਂ 'ਤੇ ਕੋਈ ਨਵਾਂ ਚਾਰਜ ਨਹੀਂ ਲਗਾਇਆ ਹੈ ਪਰ ਹੁਣ ਤੱਕ ਜੋ ਟੈਕਸ ਰੈਸਟੋਰੈਂਟ ਅਦਾ ਕਰਦੇ ਸਨ। ਹ ਹੁਣ ਇਨ੍ਹਾਂ ਕੰਪਨੀਆਂ ਤੋਂ ਲੈਣ ਦਾ ਫੈਸਲਾ ਕੀਤਾ ਗਿਆ ਹੈ ਪਰ ਅਜਿਹਾ ਵੀ ਹੋ ਸਕਦਾ ਹੈ ਕਿ ਇਹ ਫੂਡ ਡਿਲੀਵਰੀ ਕੰਪਨੀਆਂ ਬੋਝ ਨਾ ਚੁੱਕਣ ਅਤੇ ਇਹ ਚਾਰਜ ਤੁਹਾਡੇ ਤੋਂ ਵੱਖ-ਵੱਖ ਤਰੀਕਿਆਂ ਨਾਲ ਵਸੂਲਦੇ ਹਨ।

 

 


ਇਹ ਵੀ ਪੜ੍ਹੋ :ਮਹਾਰਾਸ਼ਟਰ ‘ਚ ਕੋਰੋਨਾ ਦਾ ਕਹਿਰ, 10 ਮੰਤਰੀ ਤੇ 20 ਵਿਧਾਇਕ ਮਿਲੇ ਪਾਏ ਗਏ ਪੌਜ਼ੀਟਿਵ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490